ਸਪੋਰਟਸ ਡੈਸਕ : ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਬੁੱਧਵਾਰ ਨੂੰ ਖੇਡੇ ਗਏ ਆਈ. ਪੀ. ਐੱਲ. ਮੁਕਾਬਲੇ ’ਚ ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸੁਰੇਸ਼ ਰੈਨਾ ਨੇ ਆਈ. ਪੀ. ਐੱਲ. ’ਚ ਆਪਣੇ 500 ਚੌਕੇ ਪੂਰੇ ਕਰ ਲਏ ਹਨ।
500 ਚੌਕੇ ਜੜਨ ਵਾਲਾ ਚੌਥਾ ਬੱਲੇਬਾਜ਼ ਬਣਿਆ
ਹੈਦਰਾਬਾਦ ਖ਼ਿਲਾਫ਼ ਸੁਰੇਸ਼ ਰੈਨਾ ਨੇ 15 ਗੇਂਦਾਂ ’ਚ ਤਿੰਨ ਚੌਕਿਆਂ ਦੀ ਮਦਦ ਨਾਲ 17 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਦੇ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਆਈ. ਪੀ. ਐੱਲ. ’ਚ 500 ਜਾਂ ਉਸ ਤੋਂ ਜ਼ਿਆਦਾ ਚੌਕੇ ਜੜਨ ਵਾਲਾ ਚੌਥਾ ਬੱਲੇਬਾਜ਼ ਬਣ ਗਿਆ ਹੈ।
ਆਈ. ਪੀ. ਐੱਲ. ਦੇ ਇਤਿਹਾਸ ’ਚ 500 ਜਾਂ ਉਸ ਤੋਂ ਵੱਧ ਚੌਕੇ ਜੜਨ ਵਾਲੇ ਬੱਲੇਬਾਜ਼
1. ਸ਼ਿਖਰ ਧਵਨ-624
2. ਡੇਵਿਡ ਵਾਰਨਰ-525
3. ਵਿਰਾਟ ਕੋਹਲੀ-521
4. ਸੁਰੇਸ਼ ਰੈਨਾ-502
ਚੋਟੀ ’ਤੇ ਹੈ ਸ਼ਿਖਰ ਧਵਨ
ਦੱਸ ਦੇਈਏ ਕਿ ਆਈ. ਪੀ. ਐੱਲ. ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਚੌਕੇ ਜੜਨ ਦਾ ਰਿਕਾਰਡ ਦਿੱਲੀ ਕੈਪੀਟਲਸ ਦੇ ਓਪਨਰ ਸ਼ਿਖਰ ਧਵਨ ਦੇ ਨਾਂ ਹੈ। ਸ਼ਿਖਰ ਧਵਨ ਨੇ 182 ਮੈਚਾਂ ’ਚ 624 ਚੌਕੇ ਜੜੇ ਹਨ। ਦੂਜੇੇ ਨੰਬਰ ’ਤੇ ਸਨਰਾਈਜ਼ਰਜ਼ ਹੈਦਰਾਬਾਦ ਦਾ ਕਪਤਾਨ ਡੇਵਿਡ ਵਾਰਨਰ ਹੈ। ਵਾਰਨਰ ਨੇ 148 ਮੈਚਾਂ ’ਚ 525 ਚੌਕੇ ਮਾਰੇ ਹਨ। ਕੋਹਲੀ ਚੌਕੇ ਮਾਰਨ ਦੇ ਮਾਮਲੇ ’ਚ ਤੀਜੇ ਨੰਬਰ ’ਤੇ ਹੈ। ਉਸ ਲੈ 199 ਮੈਚਾਂ ’ਚ 521 ਚੌਕੇ ਜੜੇ ਹਨ। ਇਸ ਤੋਂ ਬਾਅਦ ਸੁਰੇਸ਼ ਰੈਨਾ ਦਾ ਨੰਬਰ ਆਉਂਦਾ ਹੈ। ਉਸ ਨੇ 199 ਮੈਚਾਂ ’ਚ 502 ਚੌਕੇ ਜੜੇ ਹਨ। ਉਸ ਨੇ 5489 ਦੌੜਾਂ ਬਣਾਈਆਂ ਹਨ। ਉਸ ਦੇ ਨਾਂ ਇਕ ਸੈਂਕੜਾ ਤੇ 39 ਅਰਧ ਸੈਂਕੜੇ ਹਨ।
IPL 2021: ਰਾਜਸਥਾਨ ਰਾਇਲਜ਼ ਨੇ ਭਾਰਤ ਦੀ ਮਦਦ ਲਈ ਕੋਵਿਡ ਰਾਹਤ ਫੰਡ ’ਚ ਦਾਨ ਕੀਤੇ 7.5 ਕਰੋੜ ਰੁਪਏ
NEXT STORY