ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 'ਚ ਦਿੱਲੀ ਕੈਪੀਟਲਸ ਤੇ ਸਨਰਾਈਜ਼ਰਜ਼ ਹੈਦਰਾਬਾਦ ਦਰਮਿਆਨ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਅੱਜ ਸ਼ਾਮ ਨੂੰ ਮੁਕਾਬਲਾ ਹੋਣਾ ਹੈ। ਪਰ ਇਸ ਤੋਂ ਪਹਿਲਾਂ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਇਕ ਰਿਪੋਰਟ ਮੁਤਾਬਕ ਨਟਰਾਜਨ 6 ਖਿਡਾਰੀਆਂ ਦੇ ਸੰਪਰਕ 'ਚ ਸਨ ਤੇ ਉਨ੍ਹਾਂ ਨੂੰ ਵੀ ਇਕਾਂਤਵਾਸ 'ਤੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : IPL 2021 : ਪੁਆਇੰਟ ਟੇਬਲ 'ਚ ਰਾਜਸਥਾਨ ਦੀ ਸਥਿਤੀ ਮਜ਼ਬੂਤ, ਪਰਪਲ ਕੈਪ ਲਿਸਟ 'ਚ ਅਰਸ਼ਦੀਪ ਦੀ ਲੰਬੀ ਛਲਾਂਗ
ਨਟਰਾਜਨ ਦੇ ਕੋਵਿਡ-19 ਦੇ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕਿਹਾ ਕਿ ਦਿੱਲੀ ਕੈਪੀਟਲਸ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡਿਆ ਜਾਣ ਵਾਲਾ ਇਹ ਮੈਚ ਪਹਿਲਾਂ ਦੇ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਹੀ ਹੋਵੇਗਾ।
ਇਹ ਵੀ ਪੜ੍ਹੋ : IPL 2021 : ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ 'ਤੇ ਲੱਗਾ 12 ਲੱਖ ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ
ਜ਼ਿਕਰਯੋਗ ਹੈ ਕਿ ਮਈ 'ਚ ਭਾਰਤ 'ਚ ਆਈ. ਪੀ. ਐੱਲ. 2021 ਦੇ ਦੌਰਾਨ ਬਾਇਓ ਬਬਲ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਬਾਅਦ ਟੂਰਨਾਮੈਂਟ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਰਤ 'ਚ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਪੂਰਾ ਟੂਰਨਾਮੈਂਟ ਹੀ ਸੰਯੁਕਤ ਅਰਬ ਅਮੀਰਾਤ ( ਯੂ. ਏ. ਈ.) ਸ਼ਿਫ਼ਟ ਕਰਨਾ ਪਿਆ ਸੀ। ਅਜੇ ਆਈ. ਪੀ. ਐੱਲ. ਦੇ ਦੂਜੇ ਪੜਾਅ ਦੇ ਤਿੰਨ ਹੀ ਮੈਚ ਖੇਡੇ ਗਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਫਗਾਨਿਸਤਾਨ ਦੀਆਂ 7 ਮਹਿਲਾ ਤਾਇਕਵਾਂਡੋ ਖਿਡਾਰਣਾਂ ਨੇ ਆਸਟ੍ਰੇਲੀਆ 'ਚ ਲਈ ਸ਼ਰਨ
NEXT STORY