ਨਵੀਂ ਦਿੱਲੀ— ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਆਪਣੀ ਅਨੁਸ਼ਾਸਨ ਭਰਪੂਰ ਗੇਂਦਬਾਜ਼ੀ ਤੇ ਕਪਤਾਨ ਇਓਨ ਮੋਰਗਨ ਦੀ ਫ਼ਾਰਮ ’ਚ ਵਾਪਸੀ ’ਤੇ ਖੇਡੀ ਗਈ ਅਜੇਤੂ ਪਾਰੀ ਦੇ ਦਮ ’ਤੇ ਪੰਜਾਬ ਕਿੰਗਜ਼ ਨੂੰ 20 ਗੇਂਦਾਂ ਬਾਕੀ ਰਹਿੰਦੇ ਹੋਏ ਪੰਜ ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਲਗਾਤਾਰ ਚਾਰ ਹਾਰ ਤੋਂ ਬਾਅਦ ਪਹਿਲੀ ਜਿੱਤ ਦਰਜ ਕੀਤੀ। ਪੰਜਾਬ ਕਿੰਗਜ਼ ਦੀ ਇਹ ਚੌਥੀ ਹਾਰ ਹੈ। ਇਨ੍ਹਾਂ ਦੋਵੇਂ ਟੀਮਾਂ ਦੇ ਅਜੇ ਤਕ 6 ਮੈਚਾਂ ’ਚ ਚਾਰ-ਚਾਰ ਅੰਕ ਹਨ, ਪਰ ਕੋਲਕਾਤਾ ਨਾਈਟ ਰਾਈਡਰਜ਼ ਬਿਹਤਰ ਰਨ ਗਤੀ ਦੇ ਆਧਾਰ ’ਤੇ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਉਹ ਆਖ਼ਰੀ ਸਥਾਨ ’ਤੇ ਸੀ।
ਇਹ ਵੀ ਪੜ੍ਹੋ : ਸਕਾਟ ਮੌਰਿਸਨ ਦਾ ਵੱਡਾ ਫ਼ੈਸਲਾ, IPL ਖੇਡ ਰਹੇ ਆਸਟ੍ਰੇਲੀਆਈ ਖਿਡਾਰੀ ਸਵਦੇਸ਼ ਪਰਤਣ ਲਈ ਖ਼ੁਦ ਕਰਨ ਇੰਤਜ਼ਾਮ
ਆਈ. ਪੀ. ਐੱਲ. ਪੁਆਇੰਟ ਟੇਬਲ : ਆਈ. ਪੀ. ਐੱਲ. 2021 ’ਚ ਅਜੇ ਤਕ ਹੋਏ ਮੈਚਾਂ ਦੇ ਆਧਾਰ ’ਤੇ ਪੁਆਇੰਟ ਟੇਬਲ ’ਚ ਸਭ ਤੋਂ ਹੇਠਲੀ ਪਾਇਦਾਨ ’ਤੇ ਸਨਰਾਈਜ਼ਰਜ਼ ਹੈਦਰਾਬਾਦ ਹੈ। ਪੰਜਾਬ ਤੇ ਕੋਲਕਾਤਾ ਵਿਚਾਲੇ ਮੈਚ ਦੇ ਬਾਅਦ ਕੇ. ਕੇ. ਆਰ. ਪੰਜਵੇਂ ਤੇ ਪੰਜਾਬ ਛੇਵੇਂ ਸਥਾਨ ’ਤੇ ਹੈ। ਸਕੋਰ ਬੋਰਡ ’ਚ 4 ਜਿੱਤ ਦੇ ਨਾਲ ਚੋਟੀ ’ਤੇ ਚੇਨੱਈ ਸੁਪਰਕਿੰਗਜ਼ ਹੈ। ਦਿੱਲੀ ਕੈਪੀਟਲਸ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵੀ 8-8 ਅੰਕ ਹਨ ਪਰ ਰਨ ਰੇਟ ਦੇ ਆਧਾਰ ’ਤੇ ਦੋਵੇਂ ਟੀਮਾਂ ਕ੍ਰਮਵਾਰ ਦੂਜੇ ਤੇ ਤੀਜੇ ਸ਼ਥਾਨ ’ਤੇ ਹਨ।
ਆਰੇਂਜ ਕੈਪ
ਆਈ. ਪੀ. ਐੱਲ. 2021 ’ਚ ਆਰੇਂਜ ਕੈਪ ਦੀ ਦੌੜ ’ਚ ਚੋਟੀ ’ਤੇ ਦਿੱਲੀ ਕੈਪੀਟਲਸ ਦੇ ਸ਼ਿਖਰ ਧਵਨ ਹਨ। ਧਵਨ ਨੇ ਅਜੇ ਤਕ 5 ਮੈਚਾਂ ’ਚ 259 ਦੌੜਾਂ ਬਣਾਈਆਂ ਹਨ। ਇਸ ਸੂਚੀ ’ਤੇ ਦੂਜੇ ਸਥਾਨ ’ਤੇ 240 ਦੌੜਾਂ ਦੇ ਨਾਲ ਪੰਜਾਬ ਕਿੰਗਜ਼ ਦੇ ਕਪਤਾਨ ਕੇ. ਐੱਲ. ਰਾਹੁਲ ਹਨ। ਤੀਜੇ ਸਥਾਨ ’ਤੇ 214 ਦੌੜਾਂ ਦੇ ਨਾਲ ਚੇਨਈ ਸੁਪਰਕਿੰਗਜ਼ ਦੇ ਫ਼ਾਫ਼ ਡੁ ਪਲੇਸਿਸ ਹਨ।
ਇਹ ਵੀ ਪੜ੍ਹੋ : ਸੁਨੀਲ ਨਰਾਇਣ ਜ਼ੀਰੋ 'ਤੇ ਹੋਏ ਆਊਟ, ਆਪਣੇ ਨਾਂ ਕੀਤਾ ਇਹ ਅਜੀਬ ਰਿਕਾਰਡ
ਪਰਪਲ ਕੈਪ
ਆਈ. ਪੀ. ਐੱਲ. ਦੇ 14ਵੇਂ ਸੀਜ਼ਨ ’ਚ ਪਰਪਲ ਕੈਪ ਸ਼ੁਰੂ ਤੋਂ ਅਜੇ ਤਕ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਹਰਸ਼ਲ ਪਟੇਲ ਕੋਲ ਹੈ। ਪਟੇਲ ਨੇ 5 ਮੈਚਾਂ ’ਚ 15 ਵਿਕਟਾਂ ਝਟਕੀਆਂ ਹਨ। ਇਸ ਸੂਚੀ ’ਚ ਦੂਜੇ ਸਥਾਨ ’ਤੇ ਆਵੇਸ਼ ਖ਼ਾਨ ਹਨ ਜਿਨ੍ਹਾਂ ਦੇ ਖ਼ਾਤੇ ’ਚ ਅਜੇ ਤਕ 11 ਵਿਕਟਾਂ ਆ ਚੁੱਕੀਆਂ ਹਨ। 9-9 ਵਿਕਟਾਂ ਦੇ ਨਾਲ ਮੁੰਬਈ ਇੰਡੀਅਨਜ਼ ਦੇ ਰਾਹੁਲ ਚਾਹਰ ਤੇ ਰਾਜਸਥਾਨ ਰਾਇਲਜ਼ ਦੇ ਕ੍ਰਿਸ ਮੋਰਿਸ ਕ੍ਰਮਵਾਰ ਤੀਜੇ ਤੇ ਚੌਥੇ ਸਥਾਨ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਰੁਸ਼ਕਾ ਦੀ ਇਸ ਤਸਵੀਰ ਨੇ ਆਪਣੇ ਵੱਲ ਖਿੱਚਿਆ ਲੋਕਾਂ ਦਾ ਧਿਆਨ, ਪ੍ਰਸ਼ੰਸਕਾਂ ਨੇ ਵਿਰਾਟ ਨੂੰ ਦੱਸਿਆ ‘ਬੈਸਟ ਡੈਡੀ’
NEXT STORY