ਨਵੀਂ ਦਿੱਲੀ, (ਭਾਸ਼ਾ)– ਆਈਪੀਐੱਲ 2023 ਦਾ 40ਵਾਂ ਮੈਚ ਅੱਜ ਦਿੱਲੀ ਕੈਪੀਟਲਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦਰਮਿਆਨ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਆਈਪੀਐੱਲ 2023 ’ਚ ਲਗਾਤਾਰ 5 ਹਾਰ ਤੋਂ ਬਾਅਦ ਪਿਛਲੇ ਦੋ ਮੈਚਾਂ ’ਚ ਜਿੱਤ ਦਰਜ ਕਰਨ ਵਾਲੀ ਦਿੱਲੀ ਕੈਪੀਟਲਜ਼ ਦੀ ਟੀਮ ਸ਼ਨੀਵਾਰ ਨੂੰ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਦਾਨ ’ਤੇ ਉਤਰੇਗੀ ਤਾਂ ਉਸਦੀਆਂ ਉਮੀਦਾਂ ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀਆਂ ਹੋਣਗੀਆਂ।
ਇਹ ਵੀ ਪੜ੍ਹੋ : BCCI ਨੇ ਸੀਨੀਅਰ ਮਹਿਲਾ ਟੀਮ ਦੇ ਕੇਂਦਰੀ ਸਾਲਾਨਾ ਕਰਾਰ ਦਾ ਕੀਤਾ ਐਲਾਨ
ਪਿਛਲੇ ਦੋਵੇਂ ਮੈਚ ਦਿੱਲੀ ਨੂੰ ਜਿੱਤ ਦਿਵਾਉਣ ਵਿਚ ਬੱਲੇਬਾਜ਼ਾਂ ਦੀ ਭੂਮਿਕਾ ਅਹਿਮ ਰਹੀ। ਟੀਮ ਦਾ ਪਿਛਲਾ ਮੁਕਾਬਲਾ ਵੀ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਹੀ ਸੀ। ਹੈਦਰਾਬਾਦ ਵਿਚ ਖੇਡੇ ਗਏ ਘੱਟ ਸਕੋਰ ਵਾਲੇ ਇਸ ਮੈਚ ਨੂੰ ਦਿੱਲੀ ਨੇ 7 ਦੌੜਾਂ ਨਾਲ ਜਿੱਤਿਆ ਸੀ। ਦਿੱਲੀ ਕੈਪੀਟਲਸ ਦੇ ਕਪਤਾਨ ਡੇਵਿਡ ਵਾਰਨਰ ਨੇ ਆਪਣੀ ਸਾਬਕਾ ਟੀਮ ਵਿਰੁੱਧ ਗੇਂਦਬਾਜ਼ਾਂ ਦਾ ਸ਼ਾਨਦਾਰ ਇਸਤੇਮਾਲ ਕੀਤਾ ਸੀ। ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਦੀ ਸਪਿਨ ਗੇਂਦਬਾਜ਼ਾਂ ਦੀ ਜੋੜੀ ਨੇ ਹੈਦਰਾਬਾਦ ਦੇ ਬੱਲੇਬਾਜ਼ਾਂ ’ਤੇ ਰੋਕ ਲਗਾਈ ਤੇ ਫਿਰ ਆਖਰੀ ਓਵਰਾਂ ’ਚ ਮੁਕੇਸ਼ ਕੁਮਾਰ ਨੇ ਸ਼ਾਨਦਾਰ ਤਰੀਕੇ ਨਾਲ 12 ਦੌੜਾਂ ਦਾ ਬਚਾਅ ਕੀਤਾ।
ਇਸ ਮੁਕਾਬਲੇ ਵਿਚ ਇਸ਼ਾਂਤ ਸ਼ਰਮਾ ਤੇ ਐਨਰਿਕ ਨੋਰਤਜੇ ਨੇ ਵੀ ਪ੍ਰਭਾਵਿਤ ਕੀਤਾ। ਟੀਮ ਲਈ ਪ੍ਰੇਸ਼ਾਨੀ ਦਾ ਸਬੱਬ ਉਸਦੀ ਬੱਲੇਬਾਜ਼ੀ ਹੈ। ਪਿਛਲੇ ਮੁਕਾਬਲੇ ਵਿਚ ਟੀਮ ਨੇ 62 ਦੌੜਾਂ ’ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਮਨੀਸ਼ ਪਾਂਡੇ ਤੇ ਅਕਸ਼ਰ ਪਟੇਲ ਦੀ ਸਬਰ ਨਾਲ ਕੀਤੀ ਬੱਲੇਬਾਜ਼ੀ ਨਾਲ ਦਿੱਲੀ ਨੇ 20 ਓਵਰਾਂ ’ਚ 128 ਦੌੜਾਂ ਬਣਾਈਆਂ ਸਨ। ਵਾਰਨਰ ਨੇ ਜ਼ਿਆਦਾਤਰ ਮੈਚਾਂ ’ਚ ਟੀਮ ਦੀ ਬੱਲੇਬਾਜ਼ੀ ਦਾ ਭਾਰ ਖੁਦ ਚੁਕਿਆ ਹੈ ਪਰ ਦੂਜੇ ਪਾਸੇ ਤੋਂ ਚੰਗਾ ਸਾਥ ਨਾ ਮਿਲਣ ਕਾਰਨ ਉਹ ਖੁੱਲ੍ਹ ਕੇ ਖੇਡ ਨਹੀਂ ਪਾ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪਹਿਲਵਾਨਾਂ ਦੇ ਸੰਘਰਸ਼ ਦਾ ਅਸਰ, WFI ਮੁਖੀ ਖ਼ਿਲਾਫ਼ POCSO ਸਣੇ 2 ਮਾਮਲੇ ਦਰਜ
ਉੱਥੇ ਹੀ ਦੂਜੇ ਪਾਸੇ ਸਨਰਾਈਜ਼ਰਜ਼ ਦੀ ਟੀਮ ਪਿਛਲੇ ਮੁਕਾਬਲੇ ਦੇ ਜ਼ਿਆਦਾਤਰ ਸਮੇਂ ਮੈਚ ਨੂੰ ਜਿੱਤਣ ਦੀ ਸਥਿਤੀ ਵਿਚ ਸੀ। ਟੀਮ ਨੂੰ ਹਾਲਾਂਕਿ ਹੌਲੀ ਸ਼ੁਰੂਆਤ ਦਾ ਖਮਿਆਜ਼ਾ ਭੁਗਤਣਾ ਪਿਆ। ਆਈ. ਪੀ. ਐੱਲ. ਵਿਚ ਆਪਣੇ ਪਹਿਲੇ ਸੈਂਕੜੇ ਤੋਂ ਬਾਅਦ ਹੈਰੀ ਬਰੂਕ ਪਾਵਰਪਲੇਅ ਵਿਚ ਦੌੜਾਂ ਬਣਾਉਣ ਲਈ ਸੰਘਰਸ਼ ਕਰਦਾ ਦਿਸਿਆ ਹੈ। ਮਯੰਕ ਅਗਰਵਾਲ, ਰਾਹੁਲ ਤ੍ਰਿਪਾਠੀ ਤੇ ਅਭਿਸ਼ੇਕ ਵਰਮਾ ਵਰਗੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ’ਚ ਨਿਰੰਤਰਤਾ ਨਹੀਂ ਰਹੀ ਹੈ। ਟੀਮ ਦੇ ਗੇਂਦਬਾਜ਼ਾਂ ਨੇ ਹਾਲਾਂਕਿ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2023 : ਗੁਜਰਾਤ ਨੇ ਕੋਲਕਾਤਾ ਨੂੰ 7 ਵਿਕਟਾਂ ਨਾਲ ਹਰਾਇਆ
NEXT STORY