ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL) ਦੇ 13ਵੇਂ ਸੀਜ਼ਨ ਲਈ ਨਵੇਂ ਟਾਈਟਲ ਸਪਾਂਸਰ ਦਾ ਐਲਾਨ ਅੱਜ ਹੋ ਸਕਦਾ ਹੈ। ਕੰਪਨੀਆਂ ਅਧਿਕਾਰਤ ਰੂਪ ਤੋਂ ਮੰਗਲਵਾਰ ਨੂੰ ਆਪਣੀ ਬੋਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਜਮ੍ਹਾ ਕਰਵਾ ਸਕਦੀਆਂ ਹਨ। ਵੀਵੋ ਨੇ ਕੁੱਝ ਦਿਨ ਪਹਿਲਾਂ ਹੀ ਇਸ ਸਾਲ ਦੀ ਟਾਈਟਲ ਸਪਾਂਸਰਸ਼ਿਪ ਤੋਂ ਹੱਟਣ ਦਾ ਫ਼ੈਸਲਾ ਕੀਤਾ। ਇਸ ਦੇ ਬਾਅਦ ਹੀ ਬੀ.ਸੀ.ਸੀ.ਆਈ. ਨੂੰ ਨਵੇਂ ਸਪਾਂਸਰ ਦੀ ਭਾਲ ਹੈ।
ਟਾਟਾ ਦੇ ਆਉਣ ਨਾਲ ਮਾਮਲਾ ਦਿਲਚਸਪ
ਟਾਟਾ ਸੰਸ (Tata Sons) ਦੇ ਇਸ ਰੇਸ ਵਿਚ ਆਉਣ ਦੇ ਬਾਅਦ ਇਹ ਮਾਮਲਾ ਦਿਲਚਸਪ ਹੋ ਗਿਆ ਹੈ। ਖ਼ਬਰਾਂ ਅਨੁਸਾਰ ਇਸ ਕੰਪਨੀ ਦਾ ਦਾਅਵਾ ਸਭ ਤੋਂ ਮਜਬੂਤ ਮੰਨਿਆ ਜਾ ਰਿਹਾ ਹੈ। ਇਸ ਦੇ ਇਲਾਵਾ ਬਾਇਜੂਜ, ਡਰੀਮ ਇਲੈਵਨ, ਰਿਲਾਇੰਸ ਜਿਓ ਅਤੇ ਅਨ-ਅਕੈਡਮੀ ਵੀ ਦੋੜ ਵਿਚ ਸ਼ਾਮਲ ਹੈ। ਪਤੰਜਲੀ ਆਯੁਰਵੇਦ (Patanajli) ਨੇ ਖੁਦ ਨੂੰ ਇਸ ਪ੍ਰਕਿਰਿਆ ਤੋਂ ਵੱਖ ਕਰ ਲਿਆ ਹੈ। ਇਸ ਵਾਰ ਦੀ ਟਾਈਟਲ ਸਪਾਂਸਰਸ਼ਿਪ ਵਿਚ ਇਹ ਗੱਲ ਵੱਖ ਹੋਵੇਗੀ ਕਿ ਜ਼ਰੂਰੀ ਨਹੀਂ ਕਿ ਸਭ ਤੋਂ ਜ਼ਿਆਦਾ ਬੋਲੀ ਲਗਾਉਣ ਵਾਲੇ ਨੂੰ ਹੀ ਟਾਈਟਲ ਸਪਾਂਸਰਸ਼ਿਪ ਦਾ ਅਧਿਕਾਰ ਮਿਲੇ। ਬੀ.ਸੀ.ਸੀ.ਆਈ. ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਈ ਹੋਰ ਪਹਿਲੂਆਂ 'ਤੇ ਵੀ ਵਿਚਾਰ ਕਰੇਗਾ। ਵੀਵੋ ਦੇ ਚੀਨੀ ਕੰਪਨੀ ਹੋਣ ਦੇ ਚਲਦੇ ਹੋਏ ਵਿਵਾਦ ਤੋਂ ਬਾਅਦ ਬੋਰਡ ਕਿਸੇ ਤਰ੍ਹਾਂ ਦਾ ਕੋਈ ਜੋਖ਼ਮ ਮੋਲ ਨਹੀਂ ਲੈਣਾ ਚਾਹੁੰਦਾ।
ਕਿੰਨੀ ਰਕਮ ਜੁਟਾ ਸਕਦਾ ਹੈ ਬੋਰਡ
ਬੋਰਡ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਵੀਵੋ ਇਕ ਸਾਲ ਲਈ 440 ਕਰੋੜ ਰੁਪਏ ਦਾ ਭੁਗਤਾਨ ਕਰਦਾ ਹੈ ਪਰ ਘੱਟ ਸਮਾਂ ਅਤੇ ਕੋਵਿਡ-19 ਦੇ ਚਲਦੇ ਬਾਜ਼ਾਰ ਦੀ ਆਰਥਕ ਸਥਿਤੀ ਨੂੰ ਵੇਖਦੇ ਹੋਏ ਜਾਣਕਾਰ ਮੰਣਦੇ ਹਨ ਕਿ ਬੋਰਡ ਨੂੰ ਇੰਨੀ ਰਕਮ ਨਹੀਂ ਮਿਲ ਸਕਦੀ। ਹਾਲਾਂਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬਾਜ਼ਾਰ ਦੇ ਮੁਲਾਂਕਣ ਤੋਂ ਜ਼ਿਆਦਾ ਰਕਮ ਜੁਟਾਉਣ ਵਿਚ ਬੋਰਡ ਕਾਮਯਾਬ ਹੋ ਸਕਦਾ ਹੈ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਬੋਰਡ ਚੀਨੀ ਕੰਪਨੀ ਤੋਂ ਮਿਲਣ ਵਾਲੇ ਪੈਸੇ ਦੀ ਲਗਭਗ ਅੱਧੀ ਰਕਮ 'ਤੇ ਵੀ ਮੰਨ ਜਾਏਗਾ ਪਰ ਹੁਣ ਲੱਗ ਰਿਹਾ ਹੈ ਕਿ ਬੋਰਡ ਨੂੰ ਇਸ ਤੋਂ 300 ਕਰੋੜ ਤੋਂ ਜ਼ਿਆਦਾ ਦੀ ਕਮਾਈ ਹੋ ਸਕਦੀ ਹੈ।
ਕਿਉਂ ਅੱਗੇ ਹੈ ਟਾਟਾ
ਬੋਰਡ ਨੇ ਪਹਿਲਾਂ ਹੀ ਉਨ੍ਹਾਂ ਕੰਪਨੀਆਂ ਨੂੰ ਦਾਅਵਾ ਕਰਣ ਲਈ ਕਿਹਾ ਸੀ ਜਿਨ੍ਹਾਂ ਦਾ ਟਰਨਓਵਰ 300 ਕਰੋੜ ਰੁਪਏ ਤੋਂ ਜ਼ਿਆਦਾ ਹੋਵੇ। ਹਾਲਾਂਕਿ ਬਾਇਜੂਜ ਅਤੇ ਅਨ-ਅਕੈਡਮੀ ਰਕਮ ਦੇਣ ਲਈ ਤਿਆਰ ਹਨ ਪਰ ਟਾਟਾ ਸੰਸ ਨੂੰ ਇਸ ਦੋੜ ਵਿਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਕਿਉਂਕਿ ਉਹ ਪੂਰੀ ਤਰ੍ਹਾਂ ਨਾਲ ਇਕ ਭਾਰਤੀ ਬਰਾਂਡ ਹੈ।
ਪੰਤਜਲੀ ਦੋੜ ਤੋਂ ਬਾਹਰ
ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਨੇ ਵੀ ਆਈ.ਪੀ.ਐੱਲ. 2020 ਦੀ ਸਪਾਂਸਰਸ਼ਿਪ ਲਈ ਰੂਚੀ ਵਿਖਾਈ ਸੀ ਪਰ ਹੁਣ ਉਨ੍ਹਾਂ ਨੇ ਇਸ ਤੋਂ ਯੂ-ਟਰਨ ਲੈ ਲਿਆ ਹੈ। ਰਾਮਦੇਵ ਨੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਦੱਸਿਆ ਹੈ ਕਿ ਆਈ.ਪੀ.ਐੱਲ. ਦੀ ਟਾਈਟਲ ਸਪਾਂਸਸ਼ਿਪ ਦੇ ਬਾਰੇ ਵਿਚ ਗੱਲ ਕਰਣਾ ਅਜੇ ਜ਼ਲਦਬਾਜੀ ਹੋਵੇਗੀ। ਪਤੰਜਲੀ ਉਦੋਂ ਦੋੜ ਵਿਚ ਆਵੇਗੀ ਜੇਕਰ ਕੋਈ ਹੋਰ ਭਾਰਤੀ ਕਾਰਪੋਰੇਟ ਹਾਊਸ ਆਈ.ਪੀ.ਐੱਲ. ਦੀ ਟਾਈਟਲ ਸਪਾਂਸਰਸ਼ਿਪ ਦੀ ਦੋੜ ਵਿਚ ਨਹੀਂ ਰਹਿੰਦੀ।
ਪਾਕਿ ’ਚ ਜਨਮੇ ਪ੍ਰਸ਼ੰਸਕ ‘ਚਾਚਾ ਸ਼ਿਕਾਗੋ’ ਨੇ ਕਿਹਾ- ਧੋਨੀ ਨੇ ਸੰਨਿਆਸ ਲਿਆ ਤਾਂ ਮੈਂ ਵੀ ਲਿਆ
NEXT STORY