ਸਪੋਰਟਸ ਡੈਸਕ— ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਅਤੇ ਆਕਾਸ਼ ਚੋਪੜਾ ਨੇ ਪੁਲਸ ਲਾਠੀਚਾਰਜ 'ਚ ਜ਼ਖਮੀ ਜਾਮੀਆ ਮੀਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਚਿੰਤਾ ਜਤਾਈ ਹੈ। ਇਹ ਵਿਦਿਆਰਥੀ ਨਾਗਰਿਕ ਸੋਧ ਐਕਟ (ਸੀ. ਏ. ਏ.) ਖਿਲਾਫ ਐਤਵਾਰ ਸ਼ਾਮ ਤੋਂ ਪ੍ਰਦਰਸ਼ਨ ਕਰ ਰਹੇ ਸਨ। ਜਾਮੀਆ ਮੀਲੀਆ ਇਸਲਾਮੀਆ ਦੀ ਲਾਈਬ੍ਰੇਰੀ 'ਚ ਹੰਝੂ ਗੈਸ ਦੇ ਇਸਤੇਮਾਲ, ਲਾਠੀਚਾਰਜ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਮਨਜ਼ੂਰੀ ਦੇ ਬਿਨਾ ਪੁਲਸ ਦੇ ਕੰਪਲੈਕਸ 'ਚ ਦਾਖਲ ਹੋਣ ਦੀ ਜਾਂਚ ਨੂੰ ਲੈ ਕੇ ਹਜ਼ਾਰਾਂ ਵਿਦਿਆਰਥੀ ਸੜਕਾਂ 'ਤੇ ਉਤਰ ਗਏ। ਜ਼ਿਕਰਯੋਗ ਹੈ ਕਿ ਪੂਰਬੀ ਭਾਰਤ ਦੇ ਕਈ ਸੂਬਿਆਂ ਅਤੇ ਪੱਛਮੀ ਬੰਗਾਲ 'ਚ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਹੋ ਰਹ ਹਨ। ਇਸ ਕਾਨੂੰਨ 'ਚ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਗ਼ੈਰ-ਮੁਸਲਿਮ ਘੱਟ ਗਿਣਤੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਵਿਵਸਥਾ ਹੈ।
ਪਠਾਨ ਨੇ ਟਵੀਟ ਕੀਤਾ, ''ਸਿਆਸੀ ਬਿਆਨਬਾਜ਼ੀ ਦਾ ਖੇਡ ਚਲਦਾ ਰਹੇਗਾ, ਪਰ ਮੈਂ ਅਤੇ ਸਾਡਾ ਦੇਸ਼ ਜਾਮੀਆ ਦੇ ਵਿਦਿਆਰਥੀਆਂ ਲਈ ਫਿਕਰਮੰਦ ਹਾਂ।


ਚੋਪੜਾ ਨੇ ਲਿਖਿਆ, ''ਪੂਰੇ ਦੇਸ਼ 'ਚ ਵਿਦਿਅਕ ਅਦਾਰਿਆਂ ਤੋਂ ਆ ਰਹੀਆਂ ਤਸਵੀਰਾਂ ਤੋਂ ਦੁਖੀ ਹਾਂ। ਅੱਖਾਂ 'ਚ ਹੰਝੂ ਹਨ। ਉਹ ਸਾਡੇ 'ਚੋਂ ਇਕ ਹੈ। ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਤਾਕਤ ਦੇ ਦਮ 'ਤੇ ਆਵਾਜ਼ ਨੂੰ ਦਬਾ ਕੇ ਅਸੀਂ ਭਾਰਤ ਨੂੰ ਮਹਾਨ ਨਹੀਂ ਬਣਾ ਸਕਦੇ। ਇਸ ਨਾਲ ਤੁਸੀਂ ਸਿਰਫ ਉਨ੍ਹਾਂ ਨੂੰ ਭਾਰਤ ਖਿਲਾਫ ਕਰ ਦੇਵੋਗੇ।

ਟੈਨਿਸ 'ਤੇ ਸੱਟੇਬਾਜ਼ੀ ਦੀ ਜਾਂਚ, ਸ਼ਿਕੰਜੇ 'ਚ ਆਏ 135 ਤੋਂ ਵੱਧ ਖਿਡਾਰੀ
NEXT STORY