ਨਵੀਂ ਦਿੱਲੀ– ਪਦਮਸ਼੍ਰੀ ਲਈ ਚੁਣੇ ਗਏ ਤਜਰਬੇਕਾਰ ਕ੍ਰਿਕਟ ਕੋਚ ਗੁਰਚਰਣ ਸਿੰਘ ਨੇ ਕਿਹਾ ਕਿ ਕੋਚ ਖਿਡਾਰੀਆਂ ਦੀ ਸਫਲਤਾ ਦਾ ਸਿਹਰਾ ਇਸ ਲਈ ਲੈਂਦੇ ਹਨ ਕਿਉਂਕਿ ਉਹ ਉਨ੍ਹਾਂ ਦੀ ਅਕੈਡਮੀ ਵਿਚ ਟ੍ਰੇਨਿੰਗ ਕਰਦੇ ਸਨ ਜਿਹੜਾ ਸਹੀ ਨਹੀਂ ਹੈ। ਗੁਰਚਰਣ 87 ਸਾਲ ਦੇ ਹਨ ਜਿਨ੍ਹਾਂ ਨੇ ਦਰਜਨ ਭਰ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਕੋਚਿੰਗ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਅਜਿਹੇ ਖਿਡਾਰੀ ਹਨ, ਜਿਹੜੇ ਇਕ ਪੀੜ੍ਹੀ ਵਿਚ ਇਕ ਵਾਰ ਹੀ ਪੈਦਾ ਹੁੰਦੇ ਹਨ।
ਗੁਰਚਰਣ ਸਿੰਘ ਨੂੰ ਪਦਮਸ਼੍ਰੀ ਲਈ ਚੁਣਿਆ ਗਿਆ ਹੈ। ਗੁਰਚਰਨ ਸਿੰਘ ਨੂੰ ਭਾਰਤ ਦੇ ਸਭ ਤੋਂ ਵਧੀਆ ਕੋਚਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਗੁਰਚਰਣ ਸਿੰਘ 1986 ਤੋਂ 1987 ਤੱਕ ਭਾਰਤੀ ਕ੍ਰਿਕਟ ਟੀਮ ਦੇ ਕੋਚ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਗੁਰਚਰਣ ਸਿੰਘ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ। ਗੁਰਚਰਣ ਸਿੰਘ ਸਾਬਕਾ ਭਾਰਤੀ ਕ੍ਰਿਕਟਰ ਕੀਰਤੀ ਆਜ਼ਾਦ, ਅਜੈ ਜਡੇਜਾ ਅਤੇ ਮੁਰਲੀ ਕਾਰਤਿਕ ਵਰਗੇ ਵੱਡੇ ਨਾਵਾਂ ਨੂੰ ਸਿਖਲਾਈ ਦੇ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਕੁੱਲ 106 ਪਦਮ ਪੁਰਸਕਾਰ ਦਿੱਤੇ ਜਾਣਗੇ, ਜਿਨ੍ਹਾਂ ਵਿਚ ਖੇਡ ਜਗਤ ਦੇ ਆਰ.ਡੀ.ਸ਼ਰਮਾ ਤੋਂ ਇਲਾਵਾ ਸਾਬਕਾ ਕ੍ਰਿਕਟਰ ਗੁਰਚਰਣ ਸਿੰਘ ਅਤੇ ਕੇ.ਕੇ. ਸ਼ਨਾਥੋਇਬਾ ਨੂੰ ਪਦਮ ਸ਼੍ਰੀ ਪੁਰਸਕਾਰ ਦਿੱਤਾ ਜਾਵੇਗਾ।
ਕੌਮਾਂਤਰੀ ਹਾਕੀ ’ਚ ਪਿਛਲੇ 5 ਸਾਲਾਂ ’ਚ ਡੋਪਿੰਗ ਦੇ ਸਿਰਫ 8 ਮਾਮਲੇ ਪਰ ਚੌਕਸ ਰਹੇਗਾ ਐੱਫ. ਆਈ. ਐੱਚ.
NEXT STORY