ਚੇਨਈ (ਬਿਊਰੋ)— ਕੋਲਕਾਤਾ ਨਾਈਟ ਰਾਈਡਰਸ ਅਤੇ ਚੇਨਈ ਸੁਪਰ ਕਿੰਗਸ ਵਿਚਾਲੇ ਹੋਏ ਮੈਚ 'ਚ ਕ੍ਰਿਕਟ ਜਗਤ ਲਈ ਇਕ ਸ਼ਰਮਿੰਦਗੀ ਭਰਿਆ ਪਲ ਵੀ ਆਇਆ। ਕਾਵੇਰੀ ਜਲ ਬਟਵਾਰੇ ਵਿਵਾਦ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀ ਪ੍ਰਸ਼ੰਸਕ ਬਣ ਕੇ ਸਟੇਡੀਅਮ ਦੇ ਅੰਦਰ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਮੈਦਾਨ ਦੇ ਅੰਦਰ ਜੁੱਤੀਆਂ ਵੀ ਸੁੱਟੀਆਂ। ਉਸ ਸਮੇਂ ਚੇਨਈ ਦੀ ਫੀਲਡਿੰਗ ਸੀ ਅਤੇ ਬਾਊਂਡਰੀ 'ਤੇ ਰਵਿੰਦਰ ਜਡੇਜਾ ਮੌਜੂਦ ਸਨ। ਬਾਅਦ 'ਚ ਇਸ ਵਿਵਾਦ ਨੇ ਇਨ੍ਹਾਂ ਜ਼ੋਰ ਫੜਿਆ ਕਿ ਹੁਣ ਚੇਨਈ 'ਚ ਹੋਣ ਵਾਲੇ ਆਈ.ਪੀ.ਐੱਲ. ਦੇ ਬਾਕੀ ਦੇ ਮੈਚਾਂ ਨੂੰ ਪੁਣੇ ਸ਼ਿਫਟ ਕਰ ਦਿੱਤਾ ਗਿਆ। ਫੀਲਡਿੰਗ ਕਰਦੇ ਸਮੇਂ ਬਿਲਕੁਲ ਨੇੜੇ ਡਿੱਗੀ ਜੁੱਤੀ ਜਾਂ ਕਹਿ ਸਕਦੇ ਹੋ ਕਿ ਨਿਸ਼ਾਨਾ ਬਣਾ ਕੇ ਸੁੱਟੀ ਗਈ ਜੁੱਤੀ ਦੀ ਘਟਨਾ ਦੇ ਬਾਅਦ ਜਡੇਜਾ ਨੇ ਟਵਿੱਟਰ ਅਕਾਊਂਟ 'ਤੇ ਇਮੋਸ਼ਨਲ ਪੋਸਟ ਸ਼ੇਅਰ ਕੀਤੀ।
ਚੇਨਈ ਦੇ ਇਸ ਆਲਰਾਊਂਡਰ ਨੇ ਜੁੱਤੀ ਸੁੱਟੇ ਜਾਣ ਦੀ ਇਕ ਤਸਵੀਰ ਨੂੰ ਟਵਿੱਟਰ 'ਚੇ ਸ਼ੇਅਰ ਕੀਤਾ ਹੈ, ਜੋ ਦੋ ਤਸਵੀਰਾਂ ਨੂੰ ਜੋੜਕੇ ਬਣਾਈ ਗਈ ਹੈ। ਇਕ 'ਚ ਹਥਾਂ 'ਚ ਜੁੱਤੀ ਲੈ ਕੇ ਪ੍ਰਸ਼ੰਸਕਾਂ ਦੀ ਹਰਕਤਾਂ 'ਤੇ ਗੁੱਸਾ ਕਰਦੇ ਡੁਪਲੇਸੀ ਦਿਸ ਰਹੇ ਹਨ। ਜਡੇਜਾ ਨੇ ਸ਼ੇਅਰ ਕਰਦੇ ਲਿਖਿਆ ਕਿ ਅਜੇ ਵੀ ਚੇਨਈ ਦੇ ਪ੍ਰਸ਼ੰਸਕਾਂ ਲਈ ਸਾਡੇ ਦਿੱਲ 'ਚ ਢੇਰ ਸਾਰਾ ਪਿਆਰ ਹੈ।
ਦੱਸ ਦਈਏ ਕਿ ਆਈ.ਪੀ.ਐੱਲ. ਚੇਅਰਮੈਨ ਰਾਜੀਵ ਸ਼ੁਕਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੇਨਈ 'ਚ ਹੋਣ ਵਾਲੇ ਬਾਕੀ ਦੇ ਸਾਰੇ ਮੈਚਾਂ ਨੂੰ ਵਿਵਾਦ ਦੇ ਚਲਦੇ ਪੁਣੇ 'ਚ ਸ਼ਿਫਟ ਕੀਤਾ ਗਿਆ ਹੈ। ਵਿਰੋਧ ਪ੍ਰਦਰਸ਼ਨ ਅਤੇ ਜੱਤੀ ਸੁੱਟਣ ਵਾਲੀ ਘਟਨਾ ਦੇ ਬਾਅਦ ਮੈਚਾਂ ਨੂੰ ਸ਼ਿਫਟ ਕਰਨ ਦੀ ਗੱਲ ਚਲੀ ਸੀ। ਚਾਰ ਸ਼ਹਿਰਾਂ ਦੇ ਨਾਂ 'ਤੇ ਵਿਚਾਰ ਕੀਤਾ ਜਾ ਰਿਹਾ ਸੀ। ਇਸ 'ਚ ਵਿਸ਼ਾਖਾਪਟਨਮ, ਤਿਰੁਅੰਤਪੁਰਮ, ਪੁਣੇ ਅਤੇ ਰਾਜਕੋਟ ਸ਼ਾਮਲ ਸਨ। ਸ਼ੁਰੂਆਤ 'ਚ ਵਿਸ਼ਾਖਾਪਟਨਮ ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਪਰ ਅੰਤ 'ਚ ਪੁਣੇ ਨੂੰ ਬਾਕੀ ਦੇ ਮੈਚ ਕਰਾਉਣ ਲਈ ਚੁਣਿਆ ਗਿਆ।
IPL, ਪ੍ਰਬੰਧਨ ਦੇ ਫੈਸਲੇ ਨਾਲ ਟੁੱਟਿਆ ਹਰਭਜਨ ਦਾ ਦਿਲ
NEXT STORY