ਜਲੰਧਰ : ਖੇਡ ਦੇ ਹੁਨਰ ਨਾਲ ਦੇਸ਼ਾਂ-ਵਿਦੇਸ਼ਾਂ ਵਿਚ ਪਛਾਣੇ ਜਾਣ ਵਾਲੇ ਪੰਜਾਬ ਦੇ ਖਿਡਾਰੀ ਸਿਸਟਮ ਦੀ ਵਜ੍ਹਾ ਕਾਰਨ ਹਾਰ ਰਹੇ ਹਨ। ਖੇਡਾਂ ਦੇ ਪ੍ਰਤੀ ਨਾ ਤਾਂ ਸਰਕਾਰ ਗੰਭੀਰ ਦਿਸ ਰਹੀ ਹੈ ਅਤੇ ਨਾ ਹੀ ਇਸ ਨਾਲ ਜੁੜੇ ਖੇਡ ਅਧਿਕਾਰੀ ਕੋਈ ਖਾਸ ਦਿਲਚਸਪੀ ਲੈ ਰਹੇ ਹਨ। ਇਸ ਦਾ ਅੰਦਾਜ਼ਾ ਇਸ ਦੇ ਨਾਲ ਹੀ ਲਗਾਇਆ ਜਾ ਸਕਦਾ ਹੈ ਕਿ ਅੱਧੇ ਤੋਂ ਜ਼ਿਆਦਾ ਸੈਸ਼ਨ ਬੀਤ ਜਾਣ ਤੋਂ ਬਾਅਦ ਵੀ ਜਲੰਧਰ ਵਿਚ ਬਣੇ ਏਸ਼ੀਆ ਦੇ ਪਹਿਲੇ ਸਟੇਟ ਸਪੋਰਟਸ ਕਾਲਜ ਵਿਚ ਇਸ ਸਮੇਂ ਕਰੀਬ 90 ਫੀਸਦੀ ਸੀਟਾਂ ਖਾਲੀ ਹਨ।
ਸਕੂਲ ਦੇ 120 ਵਿਚੋਂ 90 ਸੀਟਾਂ ਹਨ ਖਾਲੀ, ਸਿਰਫ 30 ਖਿਡਾਰੀਆਂ ਲਿਆ ਦਾਖਲਾ
ਜ਼ਿਲੇ ਵਿਚ ਸਪੋਰਟਸ ਦੀ ਹਾਲਤ ਦਿਨੋ ਦਿਨ ਬਦਤਰ ਹੁੰਦੀ ਜਾ ਰਹੀ ਹੈ। 60 ਦੇ ਦਹਾਕੇ ਵਿਚ ਸਪੋਰਟਸ ਦਾ ਪੱਧਰ ਸੁਧਾਰਨ ਲਈ ਸਪੋਰਟਸ ਸਕੂਲ ਅਤੇ ਕਾਲਜ ਦਾ ਕੰਸੈਪਟ ਸ਼ੁਰੂ ਕੀਤਾ ਗਿਆ ਸੀ। ਅੱਜ ਹਾਲਤ ਇਹ ਹੈ ਕਿ ਸਕੂਲ ਵਿਚ 30 ਖਿਡਾਰੀਆਂ ਦਾ ਦਾਖਲਾ ਹੋ ਸਕਿਆ ਹੈ ਜਦਕਿ 90 ਸੀਟਾਂ ਖਾਲੀ ਹੈ। ਸਪੋਰਟਸ ਵਿਭਾਗ ਪੂਰੀ ਤਰ੍ਹਾਂ ਸੁੱਤਾ ਹੋਇਆ ਹੈ ਜਦਕਿ ਸਿਆਸੀ ਆਗੂ ਲਾਭ ਹਾਨੀ ਦੇਖ ਕੇ ਬਿਆਨ ਦੇ ਰਹੇ ਹਨ। ਭਾਜਪਾ ਨੇਤਾ ਸਥਿਤੀ ਸੁਧਾਰਨ ਲਈ ਆਪਣੀ ਸਰਕਾਰ ਬਣਨ ਦੀ ਉਡੀਕ ਕਰ ਰਹੇ ਹਨ ਤਾਂ ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਸਪੋਰਟਸ ਸਕੂਲ ਦਾ ਦੌਰਾ ਕਰਨ ਦਾ ਪਲਾਨ ਬਣਾ ਰਹੇ ਹਨ।
ਟ੍ਰਾਇਲ ਤੋਂ 4 ਮਹੀਨੇ ਬਾਅਦ ਵੀ ਨਹੀਂ ਜਾਰੀ ਸੂਚੀ
ਅਗਸਤ ਵਿਚ ਟ੍ਰਾਇਲ ਕਰਾਉਣ ਦੇ 4 ਮਹੀਨੇ ਬਾਅਦ ਵੀ ਖੇਡ ਵਿਭਾਗ ਨੇ ਖਿਡਾਰੀਆਂ ਦੀ ਸੂਚੀ ਤਕ ਜਾਰੀ ਨਹੀਂ ਕੀਤੀ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਖਿਡਾਰੀਆਂ ਨੂੰ ਇੰਨੀ ਲੰਬੀ ਉਡੀਕ ਕਰਨੀ ਪੈ ਰਹੀ ਹੈ। ਸਟੇਟ ਸਕੂਲ ਕਾਲਜ ਵਿਚ 140 ਸੀਟਾਂ ਹਨ ਜਦਕਿ ਇਸ ਸੈਸ਼ਨ ਵਿਚ ਸਿਰਫ 15 ਖਿਡਾਰੀਆਂ ਨੇ ਹੀ ਦਾਖਲਾ ਲਿਆ ਹੈ ਅਤੇ 125 ਸੀਟਾਂ ਖਾਲੀ ਹਨ। 1961 ਵਿਚ ਸਿੱਖਿਆ ਵਿਭਾਗ ਵੱਲੋਂ ਜਲੰਧਰ 'ਚ ਏਸ਼ੀਆ ਦੇ ਪਹਿਲੇ ਸਟੇਟ ਕਾਲਜ ਆਫ ਸਪੋਰਟਸ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਕਾਲਜ ਦੇ ਖਿਡਾਰੀਆਂ ਨੇ ਓਲੰਪਿਕ, ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ਵਿਚ ਤਮਗੇ ਜਿੱਤ ਕੇ ਜਲੰਧਰ ਅਤੇ ਪੰਜਾਬ ਦਾ ਮਾਣ ਵਧਾਇਆ। ਹੁਣ ਇਸ ਵੱਲ ਖੇਡ ਵਿਭਾਗ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇੱਥੇ ਤਕ ਇਕ ਜਲੰਧਰ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਵੀ ਕਦੇ ਸਪੋਰਟਸ ਕਾਲਜ ਦਾ ਅਧਿਕਾਰਤ ਦੌਰਾ ਕਰਨ ਨਹੀਂ ਪਹੁੰਚੇ।
ਫੁੱਟਬਾਲ, ਰੈਸਲਿੰਗ, ਬਾਕਸਿੰਗ, ਬਾਸਕਟਬਾਲ, ਹਾਕੀ, ਸਵੀਮਿੰਗ ਦੇ ਵਿੰਗ ਬੰਦ
ਕਾਲਜ ਵਿਚ ਇਸ ਸੈਸ਼ਨ 'ਚ ਐਥਲੈਟਿਕਸ ਵਿਚ 6, ਜ਼ਿਮਨਾਸਟਿਕ ਵਿਚ 4, ਵਾਲੀਬਾਲ ਵਿਚ 5 ਖਿਡਾਰੀ ਹੀ ਦਾਖਲਾ ਲੈ ਸਕੇ ਹਨ। 7 ਮੁੱਖ ਖੇਡਾਂ ਫੁੱਟਬਾਲ, ਰੈਸਲਿੰਗ, ਬਾਕਸਿੰਗ, ਬਸਕਟਬਾਲ, ਹਾਕੀ, ਸਵੀਮਿੰਗ ਦੇ ਵਿੰਗ ਇਸ ਸਾਲ ਬੰਦ ਪਏ ਹਨ।
ਜਲੰਧਰ ਤੋਂ ਪਟਿਆਲਾ ਸ਼ਿਫਟ ਹੋਈ ਸਪੋਰਟਸ ਯੂਨੀਵਰਸਿਟੀ
ਪੰਜਾਬ ਸਰਕਾਰ ਵੱਲੋਂ ਇਸ ਸਾਲ ਪਟਿਆਲਾ ਵਿਚ ਸਪੋਰਟਸ ਯੂਨੀਵਰਸਿਟੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਪ੍ਰੋਜੈਕਟ ਜਲੰਧਰ ਲਈ ਪ੍ਰਸਤਾਵਿਤ ਕੀਤਾ ਗਿਆ ਸੀ ਪਰ ਲੋਕਲ ਲੀਡਰਸ਼ਿਪ ਦੀ ਦਿਲਚਸਪੀ ਨਾ ਹੋਣ ਕਾਰਨ ਇਸ ਪ੍ਰੋਜੈਕਟ ਨੂੰ ਜਲੰਧਰ ਤੋਂ ਸ਼ਿਫਟ ਕਰ ਪਹਿਲਾਂ ਆਨੰਦਪੁਰ ਸਾਹਿਬ ਅਤੇ ਬਾਅਦ ਵਿਚ ਪਟਿਆਲੇ ਸ਼ਿਫਟ ਕੀਤਾ ਗਿਆ। ਪਟਿਆਲੇ ਵਿਚ ਪਹਿਲਾਂ ਤੋਂ ਹੀ ਐੱਨ. ਆਈ. ਐੱਸ. ਅਤੇ ਪੰਜਾਬ ਯੂਨੀਵਰਸਿਟੀ ਸਪੋਰਟਸ ਦੇ 2 ਵੱਡੇ ਕੈਂਪਸ ਹਨ।
ਦੁੱਗਣੀ ਹੋਈ ਆਸਟਰੇਲੀਆਈ ਓਪਨ ਦੀ ਇਨਾਮੀ ਰਾਸ਼ੀ, ਖਿਡਾਰੀਆਂ ਨੂੰ ਹੋਵੇਗਾ ਫਾਇਦਾ
NEXT STORY