ਨਵੀਂ ਦਿੱਲੀ— ਨਵੀਂ ਦਿੱਲੀ— ਆਪਣੇ ਡੈਬਿਊ ਤੋਂ ਲਗਭਗ ਦੋ ਸਾਲ ਬਾਅਦ ਹੀ ਜਸਪ੍ਰੀਤ ਬੁਮਰਾਹ ਟੀਮ 'ਚ ਆਪਣੀ ਮਜ਼ਬੂਤ ਜਗ੍ਹਾ ਬਣਾ ਚੁੱਕੇ ਹਨ, ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਲੋਕਾਂ ਨੂੰ ਆਪਣਾ ਫੈਨ ਬਣਾਇਆ ਹੈ, ਉਨ੍ਹਾਂ ਦੇ ਫੈਨਜ਼ ਸਿਰਫ ਭਾਰਤ 'ਚ ਹੀ ਨਹੀਂ ਬਲਕਿ ਦੁਨੀਆ ਭਰ 'ਚ ਹਨ। ਉਨ੍ਹਾਂ ਦੀ ਫੈਨਜ਼ ਲਿਸਟ 'ਚ ਇਕ ਪਾਕਿਸਤਾਨ ਦੇ ਪੰਜ ਸਾਲ ਦੇ ਬੱਚੇ ਦਾ ਵੀ ਨਾਂ ਸ਼ਾਮਲ ਹੈ ਜੋ ਉਨ੍ਹਾਂ ਨੂੰ ਆਪਣਾ ਰੋਲ ਆਈਡਲ ਮੰਨਦਾ ਹੈ ਅਤੇ ਉਨ੍ਹਾਂ ਵਰਗਾ ਬਣਨਾ ਚਾਹੁੰਦਾ ਹੈ, ਇਸ ਬੱਚੇ ਦਾ ਵੀਡੀਓ ਨੂੰ ਸੋਸ਼ਲ ਮੀਡੀਅ 'ਤੇ ਸ਼ੇਅਰ ਕੀਤਾ ਗਿਆ ਜਿਸ ਨੂੰ ਬੁਮਰਾਹ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ। ਬੁਮਰਾਹ ਨੇ ਇਸ ਬੱਚੇ ਦੀ ਗੇਂਦਬਾਜ਼ੀ ਐਕਸ਼ਨ ਨੂੰ ਦੇਖ ਕੇ ਟਵਿਟਰ 'ਤੇ ਲਿਖਿਆ,' ਜਦੋਂ ਮੈਂ ਛੋਟਾ ਸੀ ਤਾਂ ਅਕਸਰ ਆਪਣੇ ਕ੍ਰਿਕਟ ਦੇ ਹੀਰੋ ਦੀ ਨਕਲ ਕਰਿਆ ਕਰਾਦਾ ਸੀ ਅਤੇ ਉਨ੍ਹਾਂ ਦੇ ਸਟਾਈਲ ਨੂੰ ਕਾਪੀ ਕਰਨ ਦਾ ਯਤਨ ਕਰਦਾ ਸੀ, ਇਕ ਬੱਚੇ ਨੂੰ ਮੇਰਾ ਗੇਂਦਬਾਜ਼ੀ ਐਕਸ਼ਨ ਕਾਪੀ ਕਰਦੇ ਦੇਖ ਮੈਨੂੰ ਕਾਫੀ ਚੰਗਾ ਲੱਗ ਰਿਹਾ ਹੈ।'
ਬੁਮਰਾਹ ਆਪਣੇ ਵੱਖਰੇ ਗੇਂਦਬਾਜ਼ੀ ਐਕਸ਼ਨ ਲਈ ਹਮੇਸ਼ਾ ਤੋਂ ਹੀ ਚਰਚਾ 'ਚ ਰਹੇ ਹਨ, ਏਸ਼ੀਆ ਕੱਪ ਦੌਰਾਨ ਬੁਮਰਾਹ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਇਸ ਦੌਰਾਨ ਉਨ੍ਹਾਂ ਨੇ ਆਪਣੇ ਫੈਨਜ਼ ਦੀ ਲਿਸਟ 'ਚ ਪਾਕਿਸਤਾਨ ਦੇ ਇਕ ਪੰਜ ਸਾਲ ਦੇ ਬੱਚੇ ਨੂੰ ਵੀ ਜੋੜ ਲਿਆ। ਬੁਮਰਾਹ ਨੂੰ ਵੈਸਟਇੰਡੀਜ਼ ਖਿਲਾਫ ਟੈਸਟ ਅਤੇ ਵਨ ਡੇ ਤੋਂ ਆਰਾਮ ਦਿੱਤਾ ਗਿਆ ਹੈ, ਭਾਰਤ ਦੇ ਸਾਹਮਣੇ ਹੁਣ ਅਗਲੀ ਸਭ ਤੋਂ ਵੱਡੀ ਚੁਣੌਤੀ ਆਸਟ੍ਰੇਲੀਆ ਦੀ ਹੈ, ਜਿਸ 'ਚ ਟੀਮ ਨੂੰ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਤੋਂ ਕਾਫੀ ਉਮੀਦਾਂ ਹਨ।
ਰੋਹਿਤ ਦੇ ਨਾਲ ਹੋਣ ਤੇ ਕੋਈ ਟੀਚਾ ਮੁਸ਼ਕਲ ਨਹੀਂ: ਕੋਹਲੀ
NEXT STORY