ਆਬੂ ਧਾਬੀ- ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਆਈ. ਪੀ. ਐੱਲ. 'ਚ ਇਕ ਨਵਾਂ ਰਿਕਾਰਡ ਬਣਾ ਲਿਆ ਹੈ। ਬੁਮਰਾਹ ਨੇ ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ ਦਾ ਵਿਕਟ ਹਾਸਲ ਕਰਦੇ ਹੀ ਆਈ. ਪੀ. ਐੱਲ. 'ਚ ਆਪਣੀਆਂ 100 ਵਿਕਟਾਂ ਪੂਰੀਆਂ ਕਰ ਲਈਆਂ ਹਨ। ਬੁਮਰਾਹ ਦਾ 100ਵਾਂ ਸ਼ਿਕਾਰ ਵਿਰਾਟ ਬਣੇ। ਬੁਮਰਾਹ ਦਾ ਵਿਰਾਟ ਦੇ ਨਾਲ ਇਕ ਖਾਸ ਕੁਨੈਕਸ਼ਨ ਵੀ ਜੁੜਿਆ ਹੋਇਆ ਹੈ।
ਬੁਮਰਾਹ ਦੇ 100ਵੇਂ ਵਿਕਟ ਦੀ ਖਾਸ ਗੱਲ ਇਹ ਰਹੀ ਹੈ ਕਿ ਉਸ ਨੇ ਵਿਰਾਟ ਕੋਹਲੀ ਦਾ ਵਿਕਟ ਹਾਸਲ ਕੀਤਾ। ਬੁਮਰਾਹ ਦੇ ਆਈ. ਪੀ. ਐੱਲ. ਦੇ ਪਹਿਲੇ ਸ਼ਿਕਾਰ ਵੀ ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ ਹੀ ਸੀ। ਵਿਰਾਟ ਦੇ ਵਿਰੁੱਧ ਬੁਮਰਾਹ ਦਾ ਪ੍ਰਦਰਸ਼ਨ ਬਹੁਤ ਵਧੀਆ ਨਹੀਂ ਰਿਹਾ ਹੈ। ਉਹ 12 ਪਾਰੀਆਂ 'ਚ ਸਿਰਫ 3 ਬਾਰ ਹੀ ਵਿਰਾਟ ਨੂੰ ਆਊਟ ਕਰ ਸਕਿਆ ਹੈ।
ਕੋਹਲੀ ਬਨਾਮ ਬੁਮਰਾਹ (ਆਈ. ਪੀ. ਐੱਲ.)
12 ਪਾਰੀਆਂ
115 ਦੌੜਾਂ
78 ਗੇਂਦਾਂ
3 ਬਾਰ ਆਊਟ
147.741 ਸਟ੍ਰਾਈਕ ਰੇਟ
IPL 'ਚ ਮੁੰਬਈ ਲਈ ਸਭ ਤੋਂ ਜ਼ਿਆਦਾ ਵਿਕਟਾਂ
ਲਸਿਥ ਮਲਿੰਗਾ- 170
ਹਰਭਜਨ ਸਿੰਘ-127
ਜਸਪ੍ਰੀਤ ਬੁਮਰਾਹ-102
ਮਿਸ਼ੇਲ -71
IPL ਟੀਮਾਂ ਵਿਰੁੱਧ ਬੁਮਰਾਹ ਦਾ ਪ੍ਰਦਰਸ਼ਨ
ਟੀਮ- ਵਿਕਟਾਂ
ਚੇਨਈ- 8
ਦਿੱਲੀ-11
ਗੁਜਰਾਤ-5
ਪੰਜਾਬ-17
ਕੋਲਕਾਤਾ-12
ਰਾਜਸਥਾਨ-11
ਪੁਣੇ- 7
ਬੈਂਗਲੁਰੂ-19
ਹੈਦਰਾਬਾਦ-12
ਦੱਸ ਦੇਈਏ ਕਿ ਬੁਮਰਾਹ ਨੇ ਆਪਣਾ ਆਈ. ਪੀ. ਐੱਲ. ਡੈਬਿਊ ਸਾਲ 2013 'ਚ ਮੁੰਬਈ ਦੀ ਟੀਮ ਵਲੋਂ ਕੀਤਾ ਸੀ। ਉਹ ਆਪਣੇ ਯੂਨੀਕ ਐਕਸ਼ਨ ਦੇ ਲਈ ਬਹੁਤ ਚਰਚਾ 'ਚ ਰਹੇ।
ਇਸ ਸਾਲ ਆਈ. ਪੀ. ਐੱਲ. ਸੁਪਰਹਿੱਟ ਰਿਹਾ : ਗਾਂਗੁਲੀ
NEXT STORY