ਨਵੀਂ ਦਿੱਲੀ—ਸ਼੍ਰੀਲੰਕਾ ਦੇ ਲੇਗ ਸਪਿਨਰ ਜੈਫਰੇ ਵੈਂਡਰਸੇ ਨੂੰ ਉਸ ਸਮੇਂ ਨਾਈਟ ਆਊਟ ਮਹਿੰਗਾ ਪੈ ਗਿਆ, ਜਦੋਂ ਸ਼੍ਰੀਲੰਕਾ ਕ੍ਰਿਕਟ ਬੋਰਡ (ਐੱਸ.ਐੱਲ.ਸੀ.) ਨੇ ਇਸ ਕੰਮ ਲਈ ਉਨ੍ਹਾਂ ਨੂੰ ਇਕ ਸਾਲ ਦੇ ਲਈ ਮੁਅੱਤਲ ਕਰ ਦਿੱਤਾ। ਇੰਨਾ ਹੀ ਨਹੀਂ, ਉਨ੍ਹਾਂ 'ਤੇ ਸਾਲਾਨਾ ਬੈਨ ਦਾ 20 ਫੀਸਦੀ ਜੁਰਮਾਨਾ ਵੀ ਲਗਾਇਆ ਗਿਆ ਹੈ। ਦਰਅਸਲ, ਬੋਰਡ ਨੇ ਉਨ੍ਹਾਂ ਨੂੰ ਕੋਡ ਆਫ ਕੰਡਕਟ ਦੇ ਉਲੰਘਣ ਦਾ ਦੋਸ਼ੀ ਪਾਇਆ ਹੈ। ਵੈਂਡਰਸੇ 'ਤੇ ਇਹ ਕਾਰਵਾਈ ਨਾਈਟ ਆਊਟ ਕਰਨ ਦੇ ਚੱਲਦੇ ਕੀਤੀ ਗਈ ਹੈ।ਇਕ ਨਾਈਟ ਆਊਟ ਦੀ ਵਜ੍ਹਾ ਨਾਲ ਲੱਗੇ ਉਨ੍ਹਾਂ 'ਤੇ ਇਕ ਸਾਲ ਦਾ ਬੈਨ ਬਹੁਤ ਵੱਜੀ ਸਜ਼ਾ ਹੈ। ਇਸਦੀ ਸਿੱਧਾ ਮਤਲਬ ਹੈ ਕਿ ਉਹ ਹੁਣ 2019 ਵਿਸ਼ਵ ਕੱਪ ਨਹੀਂ ਖੇਡ ਸਕਣਗੇ। ਇਹ ਮਾਮਲਾ ਵੈਸਟ ਇੰਡੀਜ਼ ਦੌਰੇ ਦਾ ਹੈ। ਸੈਂਟ ਲੂਸੀਆ 'ਚ ਖੇਡੇ ਗਏ ਦੂਜੇ ਟੈਸਟ ਮੈਚ ਦੇ ਡ੍ਰਾਅ ਹੋਣ ਤੋਂ ਬਾਅਦ ਵੈਂਡਰਸੇ ਨਾਈਟ ਕਲੱਬ ਗਏ, ਪਰ ਸਵੇਰ ਤੱਕ ਵਾਪਸ ਨਹੀਂ ਆਏ। ਟੀਮ ਮੈਨੇਜਮੈਂਟ ਨੇ ਪੁਲਸ ਨੂੰ ਵੈਂਡਰਸੇ ਦੇ ਰੂਮ 'ਚ ਨਾ ਹੋਣ ਦੀ ਸ਼ਿਕਾਇਤ ਕੀਤੀ।
-ਹੋਟਲ ਪਹੁੰਚਣ 'ਤੇ ਦਿੱਤੀ ਦਲੀਲ
ਹੋਟਲ ਪਹੁੰਚਣ ਤੋਂ ਬਾਅਦ ਵੈਂਡਰਸੇ ਨੇ ਟੀਮ ਮੈਨੇਜਮੈਂਟ ਨੂੰ ਦੱਸਿਆ ਕਿ ਸਾਥੀ ਖਿਡਾਰੀ ਉਨ੍ਹਾਂ ਨੂੰ ਛੱਡ ਕੇ ਵਾਪਸ ਆ ਗਏ ਸਨ, ਜਿਸ ਤੋਂ ਬਾਅਦ ਰਾਸਤਾ ਭਟਕ ਗਏ। ਹਾਲਾਂਕਿ ਉਨ੍ਹਾਂ ਦੀ ਦਲੀਲ ਕੁਝ ਜ਼ਿਆਦਾ ਕੰਮ ਨਹੀਂ ਆਈ ਅਤੇ ਉਨ੍ਹਾਂ ਦਾ ਵੈਸਟ ਇੰਡੀਜ਼ ਦੌਰਾ 23 ਜੂਨ ਨੂੰ ਹੀ ਖਤਮ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਸਾਊਥ ਅਫਰੀਕਾ ਖਿਲਾਫ ਚੱਲ ਰਹੀ ਸੀਰੀਜ਼ 'ਚ ਵੀ ਉਨ੍ਹਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ। ਹੁਣ ਉਨ੍ਹਾਂ ਨੇ ਆਪਣੀ ਗਲਤੀ ਮੰਨ ਲਈ ਹੈ, ਜਿਸ ਤੋਂ ਬਾਅਦ ਬੋਰਡ ਨੇ ਸਜ਼ਾ ਸੁਣਾਈ।
-ਹੁਣ ਮੰਗੀ ਮਾਫੀ
ਇਸ ਮਾਮਲੇ ਵੈਂਡਰਸੇ ਨੇ ਸਾਥੀ ਖਿਡਾਰੀਆਂ ਅਤੇ ਬੋਰਡ ਤੋਂ ਮਾਫੀ ਮੰਗੀ ਹੈ। ਟਵੀਟ 'ਚ ਉਨ੍ਹਾਂ ਨੇ ਲਿਖਿਆ, ਆਪਣੀ ਗਲਤੀ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ। ਮੈਂ ਤੁਹਾਨੂੰ ਸਾਰਿਆ ਨੂੰ ਸ਼ਰਮਿੰਦਾ ਕੀਤਾ ਹੈ। ਮੈਨੂੰ ਇਕ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਮੈਂ ਤੁਹਾਡੇ ਸਾਰਿਆ ਨੂੰ ਵਾਅਦਾ ਕਰਦਾ ਹਾਂ ਕਿ ਉਹ ਸਭ ਕੁਝ ਕਰਾਂਗਾ, ਜਿਸ ਨਾਲ ਦੇਸ਼ ਅਤੇ ਟੀਮ ਦਾ ਸਿਰ ਮਾਣ ਨਾਲ ਉੱਚਾ ਹੋਵੇ।
-ਇਸ ਵਜ੍ਹਾ ਨਾਲ ਵੀ ਰਹੇ ਸਨ ਵਿਵਾਦਾਂ 'ਚ
ਉਹ ਇਸ ਤੋਂ ਪਹਿਲਾਂ ਭਾਰਤ ਦੇ ਖਿਲਾਫ ਘਰੇਲੂ ਸੀਰੀਜ਼ ਨਾ ਖੇਡਣ ਦੀ ਵਜ੍ਹਾ ਨਾਲ ਵੀ ਵਿਵਾਦਾਂ 'ਚ ਰਹੇ ਸਨ। ਵੈਂਡਰਸੇ ਨੇ ਸ਼੍ਰੀ ਲੰਕਾ ਦੇ ਲਈ 11 ਵਨ ਡੇ ਮੈਚਾਂ 'ਚ 43 ਦੀ ਔਸਤ ਨਾਲ 10 ਵਿਕਟ ਝਟਕੇ ਹਨ। ਉਹ 7 ਟੀ-20 ਮੈਚਾਂ ਦਾ ਹਿੱਸਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ 4 ਵਿਕਟ ਲਏ ਹਨ।
ਆਸਟ੍ਰੇਲੀਆ ਦੀ ਧਰਤੀ 'ਤੇ ਡੇਵਿਡ ਵਰਨਰ ਦੀ ਹੋਈ ਕ੍ਰਿਕਟ 'ਚ ਵਾਪਸੀ
NEXT STORY