ਮਾਂਟਰੀਅਲ (ਭਾਸ਼ਾ) : ਅਮਰੀਕੀ ਖਿਡਾਰਨ ਜੈਸਿਕਾ ਪੇਗੁਲਾ ਨੇ ਲਗਾਤਾਰ ਤੀਜੇ ਸਾਲ ਸ਼ੁੱਕਰਵਾਰ ਨੂੰ ਹਮਵਤਨ ਅਤੇ ਡਬਲਜ਼ ਜੋੜੀਦਾਰ ਕੋਕੋ ਗੌਫ ਨੂੰ 6-2, 5-7, 7-5 ਨਾਲ ਹਰਾ ਕੇ ਨੈਸ਼ਨਲ ਬੈਂਕ ਓਪਨ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਪੇਗੁਲਾ ਅਤੇ ਗੌਫ ਦੀ ਜੋੜੀ ਨੇ ਸ਼ੁੱਕਰਵਾਰ ਨੂੰ ਆਪਣੇ ਡਬਲਜ਼ ਮੈਚ ਤੋਂ ਹਟਣ ਦਾ ਫੈਸਲਾ ਕੀਤਾ ਸੀ, ਜਿਸ ਨਾਲ ਜਾਪਾਨ ਦੇ ਸ਼ੁਕੋ ਓਯਾਮਾ ਅਤੇ ਇਨਾ ਸ਼ਿਬਾਹਾਰਾ ਸੈਮੀਫਾਈਨਲ ਵਿੱਚ ਪਹੁੰਚ ਗਏ ਸਨ।
ਪੇਗੁਲਾ ਦਾ ਸੈਮੀਫਾਈਨਲ 'ਚ ਹੁਣ ਚੋਟੀ ਦਾ ਦਰਜਾ ਪ੍ਰਾਪਤ ਇਗਾ ਸਵਿਏਟੇਕ ਦਾ ਸਾਹਮਣਾ ਹੋਵੇਗਾ। ਪੋਲੈਂਡ ਦੇ ਸਵਿਏਟੇਕ ਨੇ ਅਮਰੀਕੀ ਕੁਆਲੀਫਾਇਰ ਡੇਨੀਅਲ ਕੋਲਿਨਸ ਨੂੰ 6-3, 4-6 ਨਾਲ ਹਰਾਇਆ। ਸਿੰਗਲਜ਼ ਦੇ ਹੋਰ ਕੁਆਰਟਰ ਫਾਈਨਲ ਵਿੱਚ ਰੂਸ ਦੀ 15ਵੀਂ ਸੀਡ ਲਿਊਡਮਿਲਾ ਸੈਮਸੋਨੋਵਾ ਨੇ 12ਵੀਂ ਸੀਡ ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਸਿਚ ਨੂੰ 6-4, 6-4 ਨਾਲ ਹਰਾਇਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਖੇਡ ਮੰਤਰਾਲਾ ਨੇ ਪਹਿਲਵਾਨਾਂ ਨੂੰ ਰੋਮਾਨੀਆ ਭੇਜਿਆ, ਏਸ਼ੀਆਈ ਖੇਡਾਂ ਤੋਂ ਪਹਿਲਾਂ ਹੋਵੇਗਾ ਵਿਸ਼ੇਸ਼ ਟ੍ਰੇਨਿੰਗ ਕੈਂਪ
NEXT STORY