ਨਵੀਂ ਦਿੱਲੀ : ਕੋਲੰਬੋ ਵਿਚ ਸ਼੍ਰੀਲੰਕਾ ਬੋਰਡ ਪ੍ਰੈਸੀਡੈਂਟ ਇਲੈਵਨ ਟੀਮ ਅਤੇ ਇੰਗਲੈਂਡ ਟੀਮ ਵਿਚਾਲੇ ਖੇਡੇ ਜਾ ਰਹੇ ਮੈਚ ਵਿਚ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਇੰਗਲੈਂਡ ਦੇ ਬੱਲੇਬਾਜ਼ੀ ਜੋਸ ਬਟਲਰ ਦਾ ਇਕ ਤੇਜ਼ ਸ਼ਾਟ ਸ਼੍ਰੀਲੰਕਾਈ ਕ੍ਰਿਕਟਰ ਪ੍ਰਥਮ ਨਿਸਾਨਕਾ ਦੇ ਸਿਰ 'ਤੇ ਜਾ ਕੇ ਲੱਗਾ। ਇਸ ਨਾਲ ਨਿਸਾਨਕਾ ਉੱਥੇ ਹੀ ਡਿੱਗ ਗਏ। ਨਿਸਾਨਕਾ ਦੇ ਡਿੱਗਦੇ ਹੀ ਸਟੇਡੀਅਮ ਵਿਚ ਬੈਠੇ ਕ੍ਰਿਕਟ ਪ੍ਰਸ਼ੰਸਕ ਅਤੇ ਕੁਮੈਂਟੇਟਰ ਵੀ ਇਸ ਤਰ੍ਹਾਂ ਹੀ ਕ੍ਰਿਕਟ ਮੈਦਾਨ 'ਤੇ ਮਾਰੇ ਗਏ ਆਸਟਰੇਲੀਆਈ ਖਿਡਾਰੀ ਫਿਲਿਪ ਹਿਊਜ ਨੂੰ ਯਾਦ ਕਰਨ ਲੱਗੇ। ਨਿਸਾਨਕਾ ਨੂੰ ਲਗਭਗ 15 ਮਿੰਟ ਤੱਕ ਮੈਡੀਕਲ ਟ੍ਰੀਟਮੈਂਟ ਦਿੱਤਾ ਗਿਆ। ਜਦੋਂ ਨਿਸਾਨਕਾ ਨਹੀਂ ਉਠ ਸਕੇ ਤਾਂ ਸਟ੍ਰੈਚਰ ਰਾਹੀ ਉਸ ਨੂੰ ਮੈਦਾਨ ਤੋਂ ਬਾਹਰ ਲਿਜਾਇਆ ਗਿਆ।

ਜਦੋਂ ਇਹ ਹਾਦਸਾ ਹੋਇਆ ਤਦ ਜੋਸ ਬਟਲਰ 44 ਦੌੜਾਂ ਬਣਾ ਕੇ ਖੇਡ ਰਹੇ ਸੀ। ਉਸ ਤੋਂ ਪਹਿਲਾਂ ਹੀ ਇੰਗਲੈਂਡ ਦੇ ਬੈਨ ਸਟੋਕਸ ਰਿਟਾਇਰ ਹੋ ਕੋ ਪਵੇਲੀਅਨ ਪਰਤ ਗਏ ਸੀ। ਬਟਲਰ ਦੇ ਪੁਲ ਸ਼ਾਟ ਤੋਂ ਬਾਅਦ ਗੇਂਦ ਨਿਸਾਨਕਾ ਦੇ ਹੈਲਮੇਟ 'ਤੇ ਲੱਗਣ ਤੋਂ ਬਾਅਦ ਹਵਾ ਵਿਚ ਉੱਛਲ ਗਈ। ਲੈੱਗ ਸਲਿਪ 'ਤੇ ਖੜ੍ਹੇ ਫੀਲਡਰ ਨੇ ਇਸ ਨੂੰ ਆਸਾਨੀ ਨਾਲ ਕੈਚ ਕਰ ਲਿਆ। ਉੱਥੇ ਹੀ ਸਿਰ 'ਤੇ ਗੇਂਦ ਲੱਗਣ ਨਾਲ ਨਿਸਾਨਕਾ ਉੱਥੇ ਹੀ ਡਿੱਗ ਗਏ।

ਮੈਰੀਕਾਮ ਬਣੀ ਵਿਸ਼ਵ ਚੈਂਪੀਅਨਸ਼ਿਪ ਦੀ ਬ੍ਰਾਂਡ ਅੰਬੈਸਡਰ
NEXT STORY