ਨਵੀਂ ਦਿੱਲੀ— ਦੇਸ਼ 'ਚ ਕਬੱਡੀ ਦੀ ਲੋਕਪ੍ਰਿਯਤਾ ਵਿਚਾਲੇ ਯੁਵਾ ਪ੍ਰਤਿਭਾਵਾਂ ਦੀ ਭਾਲ ਲਈ ਪੇਸ਼ੇਵਰ ਕਬੱਡੀ ਲੀਗ ਦੇ ਆਯੋਜਕ ਮਸ਼ਾਲ ਸਪੋਰਟਸ ਪ੍ਰਾ.ਲਿ. ਮੁੰਬਈ ਅਤੇ ਦਿੱਲੀ ਸਮੇਤ ਦੇਸ਼ ਦੇ 11 ਸ਼ਹਿਰਾਂ 'ਚ ਭਵਿੱਖ ਦੇ ਕਬੱਡੀ ਨਾਇਕ (ਐੱਫ.ਕੇ.ਐੱਚ.) ਪ੍ਰੋਗਰਾਮ ਦਾ ਆਯੋਜਨ ਕਰੇਗਾ। ਇੱਥੇ ਜਾਰੀ ਬਿਆਨ ਦੇ ਮੁਤਾਬਕ ਇਸ ਪ੍ਰੋਗਰਾਮ ਦਾ ਆਯੋਜਨ ਪੰਜ ਫਰਵਰੀ ਤੋਂ ਮੁੰਬਈ 'ਚ ਕੀਤਾ ਜਾਵੇਗਾ। ਇਸ ਤੋਂ ਬਾਅਦ ਚੇਨਈ, ਪਟਨਾ, ਗੁਹਾਟੀ, ਜੈਪੁਰ, ਹੈਦਰਾਬਾਦ, ਦਿੱਲੀ ਲਖਨਊ, ਨਾਗਪੁਰ, ਚੰਡੀਗੜ੍ਹ, ਬੈਂਗਲੁਰੂ 'ਚ ਇਸ ਦਾ ਆਯੋਜਨ ਕੀਤਾ ਜਾਵੇਗਾ।
ਪ੍ਰੋਗਰਾਮ ਦੇ ਫਾਈਨਲ 'ਚ ਜਗ੍ਹਾ ਬਣਾਉਣ ਵਾਲੇ ਖਿਡਾਰੀਆਂ ਨੂੰ ਪੇਸ਼ੇਵਰ ਕਬੱਡੀ ਲੀਗ ਦੇ ਸਤਵੇਂ ਸੈਸ਼ਨ ਦੀ ਨਿਲਾਮੀ 'ਚ ਨਵੇਂ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਕੀਤਾ ਜਾਵੇਗਾ। ਬਿਆਨ ਦੇ ਮੁਤਾਬਕ ਪਿਛਲੇ ਸਾਲ ਇਸ ਪ੍ਰੋਗਰਾਮ'ਚ 3420 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ ਅਤੇ ਤਿੰਨ ਪੜਾਅ ਦੀ ਕਠੋਰ ਚੋਣ ਪ੍ਰਕਿਰਿਆ ਦੇ ਬਾਅਦ 85 ਖਿਡਾਰੀਆਂ ਦੀ ਚੋਣ ਪੀ.ਕੇ.ਐੱਲ. ਨਿਲਾਮੀ ਪੂਲ ਦੇ ਲਈ ਕੀਤੀ ਗਈ। ਪੀ.ਕੇ.ਐੱਲ. ਦੇ ਛੇਵੇਂ ਸੈਸ਼ਨ ਦੇ ਸਰਵਸ੍ਰੇਸ਼ਠ ਡਿਫੈਂਡਰ ਨੀਤੇਸ਼ ਕੁਮਾਰ, ਰੇਡਰ ਨਵੀਨ ਕੁਮਾਰ ਅਤੇ ਡਿਫੈਂਡਰ ਸੁਰਿੰਦਰ ਸਿੰਘ ਇਸ ਪ੍ਰਤਿਭਾ ਭਾਲ ਪ੍ਰੋਗਰਾਮ ਦੀ ਹੀ ਦੇਨ ਹਨ। ਖਿਡਾਰੀਆਂ ਦੀ ਚੋਣ ਇਕ ਪੈਨਲ ਕਰੇਗਾ ਜਿਸ 'ਚ ਕਈ ਸਾਬਕਾ ਖਿਡਾਰੀ ਅਤੇ ਕੋਚ ਸ਼ਾਮਲ ਹਨ।
ਇਸ ਕਾਰਨ ਧੋਨੀ ਨੂੰ ਨਿਊਜ਼ੀਲੈਂਡ ਖਿਲਾਫ ਟੀ-20 ਇਲੈਵਨ 'ਚ ਨਹੀਂ ਚਾਹੁੰਦੇ ਗਾਵਸਕਰ
NEXT STORY