ਮੋਹਲੀ — ਕਿੰਗਸ ਇਲੈਵਨ ਪੰਜਾਬ ਦੇ ਬੱਲੇਬਾਜ਼ ਮਯੰਕ ਅੱਗਰਵਾਲ ਨੇ ਸ਼ਨੀਵਾਰ ਨੂੰ ਆਈ. ਪੀ. ਐੱਲ ਮੁਕਾਬਲੇ 'ਚ ਮੁੰਬਈ ਇੰਡੀਅਨਸ ਦੇ ਖਿਲਾਫ ਅੱਠ ਵਿਕਟਾਂ ਦੀ ਆਸਾਨ ਜਿੱਤ 'ਚ ਟੀਮ ਦੀ ਸ਼ਾਨਦਾਰ ਪ੍ਰਦਰਸ਼ਨ ਨੂੰ ਸ਼ਾਬਾਸ਼ੀ ਦਿੱਤੀ। ਪੰਜਾਬ ਲਈ 21 ਗੇਂਦਾਂ 'ਚ 43 ਦੌੜਾਂ ਦੀ ਦਮਦਾਰ ਪਾਰੀ ਖੇਡਣ ਵਾਲੇ ਅੱਗਰਵਾਲ ਨੇ ਕਿਹਾ ਕਿ 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਸਮੇਂ ਸਾਡੀ ਯੋਜਨਾ ਸ਼ਾਂਤ ਤੇ ਇਕਾਗਰ ਹੋ ਕੇ ਖੇਡਣ ਕੀਤੀ ਸੀ। ਅੱਗਰਵਾਲ ਤੋਂ ਇਲਾਵਾ ਸਲਾਮੀ ਬੱਲੇਬਾਜ਼ ਰਾਹੁਲ (ਅਜੇਤੂ 71) ਤੇ ਕ੍ਰਿਸ ਗੇਲ (40) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਪੰਜਾਬ ਨੇ ਜਿੱਤ ਲਈ ਮਿਲੇ 177 ਦੌੜਾਂ ਦੇ ਟੀਚੇ ਨੂੰ ਅੱਠ ਗੇਂਦ ਬਾਕੀ ਰਹਿੰਦੇ ਹਾਸਲ ਕਰ ਲਿਆ। ਅੱਗਰਵਾਲ ਨੇ ਕਿਹਾ ਕਿ ਮੁੰਬਈ ਦੇ ਗੇਂਦਬਾਜ਼ਾਂ ਨੇ ਸ਼ੁਰੂ 'ਚ ਰਾਹੁਲ ਦੇ ਖਿਲਾਫ ਕਸੀ ਹੋਈ ਗੇਂਦਬਾਜ਼ੀ ਕੀਤੀ।
ਮੈਚ ਤੋਂ ਬਾਅਦ ਪ੍ਰੈਸ ਸਮੇਲਨ 'ਚ ਉਨ੍ਹਾਂ ਨੇ ਕਿਹਾ, ''ਇਮਾਨਦਾਰੀ ਨਾਲ ਕਹਾਂ ਤਾਂ ਉਨ੍ਹਾਂ ਨੇ ਚੰਗੀ ਗੇਂਦਬਾਜ਼ੀ ਕੀਤੀ। ਰਾਹੁਲ ਲਈ ਸ਼ੁਰੂ 'ਚ ਦੌੜਾਂ ਬਣਾਉਣਾ ਆਸਾਨ ਨਹੀਂ ਸੀ। ਇਸ ਲਈ ਜਦ ਸਾਨੂੰ ਅਜਿਹਾ ਅਹਿਸਾਸ ਹੋਇਆ ਤਾਂ ਦੂਜੇ ਬੱਲੇਬਾਜ਼ਾਂ ਨੇ ਦੌੜਾਂ ਬਣਾਉਣ ਦੀ ਜ਼ਿੰਮੇਦਾਰੀ ਚੁੱਕੀ। ਇਕ ਚੰਗੀ ਟੀਮ ਅਜਿਹਾ ਹੀ ਕਰਦੀ ਹੈ ਤੇ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਟੀਮ ਦੇ ਤੌਰ 'ਤੇ ਅਜਿਹਾ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਗੇਲ ਦੇ ਆਊਟ ਹੋਣ ਤੋਂ ਬਾਅਦ ਉਨ੍ਹਾਂ ਦੀ ਯੋਜਨਾ ਰਾਹੁਲ ਦੇ ਨਾਲ 50-60 ਦੌੜਾਂ ਦੀ ਸਾਂਝੇਦਾਰੀ ਕਰਨ ਦੀ ਸੀ। ਮੁੰਬਈ ਦੇ ਗੇਂਦਬਾਜੀ ਕੋਚ ਸ਼ੇਨ ਬਾਂਡ ਨੇ ਰਾਹੁਲ ਨੂੰ ਚੰਗੀ ਬੱਲੇਬਾਜ਼ੀ ਕਰਨ ਦਾ ਵਧਾਈ ਦਿੰਦੇ ਹੋਏ ਕਿਹਾ ਕਿ 176 ਦੌੜਾਂ ਟੱਕਰ ਦੇਣ ਵਾਲਾ ਸਕੋਰ ਸੀ।
IPL ਇਤਿਹਾਸ ਵਿਚ 8 ਵਾਰ ਹੋਇਆ ਸੁਪਰ ਓਵਰ, ਜਦੋਂ ਕ੍ਰਿਕਟ ਪ੍ਰਸ਼ੰਸਕਾਂ ਦੇ ਰੁੱਕ ਗਏ ਸਨ ਸਾਹ
NEXT STORY