ਨਵੀਂ ਦਿੱਲੀ (ਭਾਸ਼ਾ)– ਨੌਜਵਾਨ ਨਿਸ਼ਾਨੇਬਾਜ਼ ਕਮਲਜੀਤ ਨੇ ਕੋਰੀਆ ਦੇ ਚਾਂਗਵੋਨ ’ਚ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਸੰਘ (ਆਈ. ਐੱਸ. ਐੱਸ. ਐੱਫ.) ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਆਖਰੀ ਦਿਨ ਭਾਰਤ ਨੂੰ 2 ਹੋਰ ਸੋਨ ਤਮਗੇ ਦਿਵਾਉਣ ’ਚ ਮਦਦ ਕੀਤੀ। ਇਸ 19 ਸਾਲਾ ਨਿਸ਼ਾਨੇਬਾਜ਼ ਨੇ ਪੁਰਸ਼ਾਂ ਦੀ 50 ਮੀਟਰ ਪਿਸਟਲ ਵਿਅਕਤੀਗਤ ਤੇ ਟੀਮ ਦੋਵੇਂ ਮੁਕਾਬਲੇ ਜਿੱਤੇ। ਇਸ ਵਿਸ਼ਵ ਕੱਪ ’ਚ ਭਾਰਤ ਦੀ ਮੁਹਿੰਮ 17 ਤਮਗਿਆਂ (6 ਸੋਨ, 6 ਚਾਂਦੀ ਤੇ 5 ਕਾਂਸੀ) ਦੇ ਨਾਲ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਖਤਮ ਹੋਈ।
ਕਮਲਜੀਤ ਨੇ ਵਿਅਕਤੀਗਤ ਮੁਕਾਬਲੇ ’ਚ ਸੰਭਾਵਿਤ 600 ’ਚੋਂ 544 ਦਾ ਸਕੋਰ ਕੀਤਾ ਤੇ ਉਜ਼ਬੇਕਿਸਤਾਨ ਦੇ ਵੇਨਿਆਮਿਨ ਨਿਕਿਤਿਨ (542) ਨੂੰ ਪਛਾਣ ਕੇ ਚੋਟੀ ਦਾ ਸਥਾਨ ਹਾਸਲ ਕੀਤਾ। ਕੋਰੀਆ ਦੇ ਕਿਮ ਟੇਮਿਨ ਨੇ 541 ਦੇ ਸਕੋਰ ਨਾਲ ਕਾਂਸੀ ਦਾ ਤਮਗਾ ਜਿੱਤਿਆ। ਕਮਲਜੀਤ ਨੇ ਅੰਕਿਤ ਤੋਮਰ ਤੇ ਸੰਦੀਪ ਬਿਸ਼ਨੋਈ ਨਾਲ ਮਿਲ ਕੇ ਕੁਲ 1617 ਅੰਕਾਂ ਨਾਲ ਟੀਮ ਮੁਕਾਬਲੇ ਦਾ ਸੋਨ ਤਮਗਾ ਹਾਸਲ ਕੀਤਾ। ਇਸ ਵਿੱਚ ਵੀ ਉਜ਼ਬੇਕਿਸਤਾਨ 1613 ਦੇ ਸਕੋਰ ਨਾਲ ਦੂਜੇ, ਜਦਕਿ ਕੋਰੀਆ 1600 ਦੇ ਸਕੋਰ ਨਾਲ ਤੀਜੇ ਸਥਾਨ 'ਤੇ ਰਿਹਾ।
ਪਾਕਿਸਤਾਨ ਨੇ ਸ਼੍ਰੀਲੰਕਾ 'ਤੇ ਬਣਾਈ ਬੜ੍ਹਤ, ਮੀਂਹ ਦੇ ਕਾਰਨ ਰੁਕੀ ਖੇਡ
NEXT STORY