ਖੇਡ ਡੈਸਕ :- ਅਲਪਾਈਨ ਸਕੀਇਗ ’ਚ ਜੰਮੂ-ਕਸ਼ਮੀਰ ਦੇ ਰਾਸ਼ਟਰੀ ਤੇ ਦੱਖਣੀ ਏਸ਼ੀਆਈ ਸਲੈਲਮ ਚੈਂਪੀਅਨ ਅਫੀਫ ਮੁਹੰਮਦ ਖਾਨ ਅਗਲੇ ਸਾਲ ਬੀਜਿੰਗ ’ਚ ਹੋਣ ਵਾਲੀਆਂ ਸਰਦਰੁੱਤ ਖੇਡਾਂ ਲਈ ਕੁਆਲੀਫਾਈ ਕਰਨ ਵਾਲਾ ਦੇਸ਼ ਦਾ ਪਹਿਲਾ ਅਥਲੀਟ ਬਣ ਗਿਆ ਹੈ। ਖਾਨ ਜੋਕਿ ਸਤੰਬਰ ’ਚ ਵਿਆਹ ਕਰਨ ਵਾਲਾ ਸੀ, ਕੁਆਲੀਫਾਈ ਹੋਣ ਤੋਂ ਬਾਅਦ ਆਪਣਾ ਵਿਆਹ ਟਾਲ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਬੀਜਿੰਗ ਵਿੰਟਰ ਓਲੰਪਿਕ ’ਤੇ ਪੂਰਾ ਧਿਆਨ ਦੇਣਾ ਚਾਹੇਗਾ। ਖਾਨ ਨੇ ਅਭਿਆਸ ਲਈ ਹਿਮਾਲਿਆ ਦੀਆਂ ਵਾਦੀਆਂ ਨੂੰ ਸਰਵਸ੍ਰੇਸ਼ਠ ਦੱਸਿਆ। ਉਸ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਖਾਸ ਗੱਲ ਇਥੇ 3 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਬਰਫ ਦੇ ਪਹਾੜਾਂ ’ਚ ਫੈਲਿਆ ਹੋਣਾ ਹੈ। ਮੇਰੇ ਲਈ ਪ੍ਰੈਕਟਿਸ ਕਰਨ ਲਈ ਇਹ ਕਾਫੀ ਹੈ।
ਇਹ ਖਬਰ ਪੜ੍ਹੋ- ਅਸੀਂ ਚਾਹੁੰਦੇ ਹਾਂ ਕਿ ਰਾਹੁਲ ਟੀਮ ’ਚ ਰਹੇ : ਪੰਜਾਬ ਕਿੰਗਜ਼
ਉੱਤਰ ਕਸ਼ਮੀਰ ਦੇ ਗੁਲਮਾਰਗ ਖੇਤਰ ’ਚ ਜਨਮੇ ਖਾਨ ਨੂੰ ਫੁੱਟਬਾਲ ਪਸੰਦ ਸੀ ਪਰ ਕੋਈ ਮੈਦਾਨ ਨਾ ਹੋਣ ਕਾਰਨ ਉਸ ਨੇ ਸਕੀਇਗ ਦਾ ਰੁੱਖ ਕਰ ਲਿਆ। ਖਾਨ ਨੇ ਕਿਹਾ ਕਿ ਉਹ ਜਦੋਂ 4 ਸਾਲ ਦਾ ਸੀ ਤਾਂ ਘਰੋਂ 500 ਮੀਟਰ ਦੂਰ ਸਕੀਇਗ ਉਪਕਰਨ ਦੀ ਦੁਕਾਨ ’ਤੇ ਅਕਸਰ ਜਾਂਦਾ ਸੀ। ਰੋਡ ’ਤੇ ਬਰਫ ਰਹਿੰਦੀ ਸੀ। ਇਸ ਤਰ੍ਹਾਂ ਉਸ ਦੇ ਪਿਤਾ ਨੇ ਉੱਥੇ ਸਕੀਇਗ ਲਈ ਰਸਤਾ ਬਣਾ ਦਿੱਤਾ। 10 ਸਾਲ ਦੀ ਉਮਰ ’ਚ ਖਾਨ ਟੂਰਨਾਮੈਂਟ ’ਚ ਹਿੱਸਾ ਲੈਣ ਲੱਗਾ। 12 ਸਾਲ ਦੀ ਉਮਰ ’ਚ ਉਸ ਨੇ ਰਾਸ਼ਟਰੀ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਿਆ। ਜ਼ਿਕਰਯੋਗ ਹੈ ਕਿ ਬੀਜਿੰਗ 2022 ਸਰਦਰੁੱਤ ਓਲੰਪਿਕ 4 ਤੋਂ 20 ਫਰਵਰੀ ਤੱਕ ਆਯੋਜਿਤ ਕੀਤਾ ਜਾਵੇਗਾ। ਪੁਰਸ਼ਾਂ ਦੀ ਸਲੈਲਮ ਪ੍ਰਤੀਯੋਗਿਤਾ 16 ਫਰਵਰੀ ਨੂੰ ਹੋਵੇਗੀ।
ਇਹ ਖਬਰ ਪੜ੍ਹੋ- ਗਲੇਜਰ ਸਮੂਹ ਨੇ UAE ਟੀ20 ਲੀਗ ’ਚ ਟੀਮ ਖਰੀਦਣ ਦੀ ਕੀਤੀ ਪੁਸ਼ਟੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੈਮੀਫਾਈਨਲ ’ਚ ਜਗ੍ਹਾ ਬਣਾਉਣ 'ਤੇ ਪੰਜਾਬ ਦੇ ਖੇਡ ਮੰਤਰੀ ਨੇ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ
NEXT STORY