ਕੋਲੰਬੋ—ਖੱਬੇ ਹੱਥ ਦੇ ਸਪਿਨਰ ਕੇਸ਼ਵ ਮਹਾਰਾਜ ਨੇ ਆਪਣੀ ਸਰਵਸ਼੍ਰੇਸਠ ਗੇਂਦਬਾਜ਼ੀ ਕਰਦੇ ਹੋਏ 116 ਦੌੜਾਂ 'ਤੇ 8 ਵਿਕਟਾਂ ਲਈਆਂ, ਜਿਸ ਦੀ ਬਦੌਲਤ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ 9 ਵਿਕਟਾਂ 'ਤੇ 277 ਦੌੜਾਂ 'ਤੇ ਰੋਕ ਦਿੱਤਾ। ਸ਼੍ਰੀਲੰਕਾ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਤੇ ਪਹਿਲੀ ਵਿਕਟ ਲਈ 116 ਦੌੜਾਂ ਜੋੜੀਆਂ ਸਨ ਪਰ ਇਸ ਤੋਂ ਬਾਅਦ ਮਹਾਰਾਜ ਨੇ ਸ਼੍ਰੀਲੰਕਾ 'ਤੇ ਬ੍ਰੇਕ ਲਾ ਦਿੱਤੀ। ਮਹਾਰਾਜ ਨੇ 32 ਓਵਰਾਂ ਵਿਚ 116 ਦੌੜਾਂ ਦੇ ਕੇ 8 ਵਿਕਟਾਂ ਲਈਆਂ, ਜਦਕਿ ਇਕ ਹੋਰ ਵਿਕਟ ਕੈਗਿਸੋ ਰਬਾਡਾ ਦੇ ਹਿੱਸੇ ਵਿਚ ਗਈ।
ਲਕਸ਼ ਸੈਮੀਫਾਈਨਲ 'ਚ, ਤਮਗਾ ਕੀਤਾ ਪੱਕਾ
NEXT STORY