ਨਵੀਂ ਦਿੱਲੀ : ਦੱਖਣੀ ਅਫ਼ਰੀਕਾ ਦੇ ਕ੍ਰਿਕਟਰ ਕੇਸ਼ਵ ਮਹਾਰਾਜ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 17ਵੇਂ ਸੈਸ਼ਨ ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ (ਐੱਲਐੱਸਜੀ) ਕੈਂਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀਰਵਾਰ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦਾ ਦੌਰਾ ਕੀਤਾ। ਖੱਬੇ ਹੱਥ ਦੇ ਸਪਿਨਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਅਯੁੱਧਿਆ ਯਾਤਰਾ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, 'ਸਭ ਨੂੰ ਜੈ ਸ਼੍ਰੀ ਰਾਮ ਦਾ ਆਸ਼ੀਰਵਾਦ।' ਮਹਾਰਾਜ ਆਈਪੀਐੱਲ 2024 ਲਈ ਲਖਨਊ ਟੀਮ ਨਾਲ ਸਿਖਲਾਈ ਲੈਣ ਲਈ ਤਿਆਰ ਹਨ, ਪਰ ਉਹ ਟੀਮ ਦੇ ਅਧਿਕਾਰਤ ਮੈਂਬਰ ਨਹੀਂ ਹੋਣਗੇ।
ਇਸ ਤੋਂ ਪਹਿਲਾਂ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਮਹਾਰਾਜ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ ਜਿਸ 'ਚ ਉਨ੍ਹਾਂ ਕਿਹਾ ਸੀ, 'ਮੈਂ ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨ ਦਾ ਇੰਤਜ਼ਾਰ ਕਰ ਰਿਹਾ ਹਾਂ। ਇਹ ਸਭ ਲਈ ਸ਼ਾਂਤੀ ਅਤੇ ਗਿਆਨ ਲਿਆਵੇ। ਐੱਲਐੱਸਜੀ ਆਪਣੇ ਆਈਪੀਐੱਲ 2024 ਸੀਜ਼ਨ ਦੀ ਸ਼ੁਰੂਆਤ 24 ਮਾਰਚ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਕਰੇਗੀ।
ਰਾਜਸਥਾਨ ਰਾਇਲਜ਼ ਨੂੰ ਝਟਕਾ, ਐਡਮ ਜ਼ਾਂਪਾ IPL 2024 ਤੋਂ ਹਟਿਆ
NEXT STORY