ਨਾਂਜਿੰਗ— ਭਾਰਤੀ ਦਿੱਗਜ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਸਪੇਨ ਦੇ ਪਾਬਲੋ ਐਬੀਅਨ ਨੂੰ ਤਿੰਨ ਗੇਮ ਦੇ ਮੈਚ 'ਚ ਹਰਾ ਕੇ ਬੀ.ਡਬਲਿਊ.ਐੱਫ. ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਪ੍ਰੀ-ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਪੰਜਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਪਾਬਲੋ ਨੂੰ 21-15, 12-21, 21-14 ਨਾਲ ਹਰਾਇਆ। ਪਿਛਲੇ ਸਾਲ ਚਾਰ ਖਿਤਾਬ ਜਿੱਤਣ ਵਾਲੇ ਸ਼੍ਰੀਕਾਂਤ ਦਾ ਸਾਹਮਣਾ ਹੁਣ ਮਲੇਸ਼ੀਆ ਦੇ ਡਾਰੇਨ ਲਿਊ ਨਾਲ ਹੋਵੇਗਾ ਜਿਸ ਨੇ 2012 ਫ੍ਰੈਂਚ ਓਪਨ ਸੁਪਰ ਸੀਰੀਜ਼ ਜਿੱਤੀ ਸੀ।
ਸ਼੍ਰੀਕਾਂਤ ਨੇ ਪਹਿਲੇ ਗੇਮ 'ਚ 2-4 ਨਾਲ ਪਿਛੜਨ ਦੇ ਬਾਅਦ ਫਰਕ ਘੱਟ ਕਰਕੇ 6-8 ਕਰ ਦਿੱਤਾ ਅਤੇ ਇਸ ਦੇ ਬਾਅਦ 16-13 ਦੀ ਬੜ੍ਹਤ ਬਣਾ ਲਈ। ਪਾਬਲੋ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਸ਼੍ਰੀਕਾਂਤ ਨੇ ਪਹਿਲਾ ਗੇਮ ਜਿੱਤ ਲਿਆ। ਦੂਜੇ ਗੇਮ 'ਚ ਸ਼੍ਰੀਕਾਂਤ ਨੇ 6-3 ਦੀ ਬੜ੍ਹਤ ਬਣਾ ਲਈ ਪਰ ਪਾਬਲੋ 6 ਅੰਕਾਂ ਦੀ ਬੜ੍ਹਤ ਲੈ ਕੇ ਅੱਗੇ ਨਿਕਲ ਗਏ। ਸ਼੍ਰੀਕਾਂਤ ਨੇ ਸਕੋਰ 10-12 ਕਰ ਦਿੱਤਾ ਪਰ ਪਾਬਲੋ ਨੇ ਲਗਾਤਾਰ ਅੰਕ ਬਣਾ ਕੇ ਗੇਮ ਜਿੱਤਿਆ। ਫੈਸਲਾਕੁੰਨ ਗੇਮ 'ਚ ਪਾਬਲੋ ਨੇ ਇਕ ਸਮੇਂ 11-9 ਦੀ ਬੜ੍ਹਤ ਬਣਾਈ ਪਰ ਬਾਅਦ 'ਚ ਸ਼੍ਰੀਕਾਂਤ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਮੁਕਾਬਲਾ ਜਿੱਤਿਆ।
ਨੀਦਰਲੈਂਡ ਖਿਲਾਫ ਨੇਪਾਲ ਖੇਡੇਗਾ ਅੱਜ ਆਪਣਾ ਪਹਿਲਾਂ ਵਨ ਡੇ
NEXT STORY