ਪਰਥ– ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਨੇ ਆਸਟ੍ਰੇਲੀਅਨ ਟੀਮ ਨੂੰ ਸਲਾਹ ਦਿੱਤੀ ਹੈ ਕਿ ਉਹ ਬਾਰਡਰ-ਗਾਵਸਕਰ ਟਰਾਫੀ ਵਿਚ ਵਿਰਾਟ ਕੋਹਲੀ ਨਾਲ ਉਲਝਣ ਤੋਂ ਬਚਣ ਕਿਉਂਕਿ ਉਸਦਾ ਮੰਨਣਾ ਹੈ ਕਿ ਇਹ ਧਾਕੜ ਭਾਰਤੀ ਬੱਲੇਬਾਜ਼ ਉਕਸਾਉਣ ਤੋਂ ਬਾਅਦ ਜਿਸ ਜਜ਼ਬੇ ਨਾਲ ਖੇਡਦਾ ਹੈ, ਉਹ ਉਸ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਵਾਉਂਦਾ ਹੈ।
ਕੋਹਲੀ ਪਿਛਲੇ ਕੁਝ ਸਮੇਂ ਤੋਂ ਟੈਸਟ ਕ੍ਰਿਕਟ ਵਿਚ ਖਰਾਬ ਫਾਰਮ ਵਿਚੋਂ ਲੰਘ ਰਿਹਾ ਹੈ ਪਰ ਅਤੀਤ ਵਿਚ ਉਸ ਨੇ ਆਸਟ੍ਰੇਲੀਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਸ਼ੁੱਕਰਵਾਰ ਤੋਂ ਇੱਥੇ ਆਪਟਸ ਸਟੇਡੀਅਮ ਵਿਚ ਸ਼ੁਰੂ ਹੋ ਰਹੀ 5 ਮੈਚਾਂ ਦੀ ਲੜੀ ਵਿਚ ਉਹ ਦੋਬਾਰਾ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ। ਕੋਹਲੀ ਨੂੰ ਉਕਸਾਉਣ ਦਾ ਜ਼ਿਆਦਾਤਰ ਆਸਟ੍ਰੇਲੀਆ ਨੂੰ ਖਾਮਿਆਜ਼ਾ ਹੀ ਭੁਗਤਣਾ ਪਿਆ ਹੈ ਤੇ ਵਾਟਸਨ ਨੇ ਖੁਦ ਇਸਦਾ ਤਜਰਬਾ ਕੀਤਾ ਹੈ।
ਉਸ ਨੇ ਕਿਹਾ, ‘‘ਵਿਰਾਟ ਦੇ ਬਾਰੇ ਵਿਚ ਇਕ ਗੱਲ ਜਿਹੜੀ ਮੈਂ ਜਾਣਦਾ ਹਾਂ ਕਿ ਉਹ ਇਹ ਹੈ ਕਿ ਉਹ ਮੈਚ ਵਿਚ ਹਰੇਕ ਗੇਂਦ ’ਤੇ ਜਿਹੜਾ ਜਜ਼ਬਾ ਲਿਆਉਂਦਾ ਹੈ, ਉਹ ਸ਼ਾਨਦਾਰ ਹੈ ਪਰ ਹਾਲ ਦੇ ਦਿਨਾਂ ਵਿਚ ਅਜਿਹੇ ਪਲ ਆਏ ਹਨ ਜਦੋਂ ਉਸਦੇ ਅੰਦਰ ਦੀ ਇਹ ਅੱਗ ਬੁਝਣ ਲੱਗੀ ਹੈ ਕਿਉਂਕਿ ਮੈਚ ਦੇ ਹਰ ਪਲ ਵਿਚ ਉਸ ਲਈ ਤੀਬਰਤਾ ਨੂੰ ਬਰਕਰਾਰ ਰੱਖਣਾ ਬਹੁਤ ਮੁਸ਼ਕਿਲ ਹੈ।’’
ਸ਼ਾਸਤਰੀ ਨੂੰ ਆਸਟ੍ਰੇਲੀਆ ਦੌਰੇ ਤੋਂ ਬਾਅਦ ਇਸ ਪ੍ਰਤਿਭਾਸ਼ਾਲੀ ਕ੍ਰਿਕਟਰ ਦੇ ਹੋਰ ਵੀ ਬਿਹਤਰ ਬਣਨ ਦੀ ਉਮੀਦ
NEXT STORY