ਨਵੀਂ ਦਿੱਲੀ, (ਬਿਊਰੋ)— ਭਾਰਤੀ ਕਪਤਾਨ ਵਿਰਾਟ ਕੋਹਲੀ ਫਿਲਹਾਲ ਕ੍ਰਿਕਟ ਤੋਂ ਦੂਰ ਛੁੱਟੀਆਂ ਬਿਤਾ ਰਹੇ ਹਨ। ਭਾਰਤੀ ਟੀਮ ਸ਼੍ਰੀਲੰਕਾ ਦੌਰੇ 'ਤੇ ਤਿਕੋਣੀ ਸੀਰੀਜ਼ ਖੇਡ ਰਹੀ ਹੈ। ਵਿਰਾਟ ਦੀ ਗੈਰਹਾਜ਼ਰੀ 'ਚ ਰੋਹਿਤ ਸ਼ਰਮਾ ਨੂੰ ਟੀਮ ਦੀ ਕਪਤਾਨੀ ਮਿਲੀ ਹੈ। ਵਿਰਾਟ ਇਸ ਸਮੇਂ ਆਪਣੀ ਪਤਨੀ ਅਤੇ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਮਜ਼ਾ ਲੈ ਰਹੇ ਹਨ। ਵਿਰਾਟ ਅਤੇ ਅਨੁਸ਼ਕਾ ਨੇ ਮੁੰਬਈ ਦੇ ਵਰਲੀ 'ਚ ਇਕ ਫਲੈਟ ਬੱਕ ਕਰਾਇਆ ਹੈ, ਪਰ ਇਹ ਫਲੈਟ ਅਜੇ ਬਣਕੇ ਤਿਆਰ ਨਹੀਂ ਹੋਇਆ। ਇਸ ਲਈ ਵਿਰੁਸ਼ਕਾ ਨੂੰ ਇਕ ਕਿਰਾਏ ਦੇ ਮਕਾਨ 'ਚ ਰਹਿਣਾ ਪੈ ਰਿਹਾ ਹੈ। ਵਿਰਾਟ ਕੋਹਲੀ 15 ਲੱਖ ਰੁਪਏ ਪ੍ਰਤੀ ਮਹਿਨਾ ਇਸ ਮਕਾਨ ਦਾ ਕਿਰਾਇਆ ਦੇ ਰਹੇ ਹਨ। ਉਥੇ ਹੀ 1.5 ਕਰੋੜ ਰੁਪਏ ਐਡਵਾਂਸ ਦੇ ਰੂਪ 'ਚ ਦੇ ਚੁੱਕੇ ਹਨ।
ਹਾਲ ਹੀ 'ਚ ਵਿਰਾਟ ਕੋਹਲੀ ਨੇ ਇਸ ਫਲੈਟ ਦੀ ਬਾਲਕੋਨੀ ਤੋਂ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਇਮਾਰਤ 'ਚ 40 ਮਜ਼ਿੰਲਾ ਹਨ। 15 ਲੱਖ ਰੁਪਏ ਕਿਰਾਇਆ, 1.5 ਕਰੋੜ ਰੁਪਏ ਐਡਵਾਂਸ ਅਤੇ 1 ਲੱਖ ਰੁਪਏ ਸਟੈਂਪ ਡਿਊਟੀ ਦੇ ਤੌਰ 'ਤੇ ਦੇ ਚੁਕੇ ਵਿਰਾਟ ਨੂੰ ਇਹ ਫਲੈਟ ਕਾਫੀ ਮਹਿੰਗਾ ਪੈ ਰਿਹਾ ਹੈ। ਹਾਲਾਂਕਿ ਇਹ ਫਲੈਟ ਕ੍ਰਿਕਟਰ ਯੁਵਰਾਜ ਸਿੰਘ ਦੇ ਫਲੈਟ ਦੇ ਬਿਲਕੁਲ ਸਾਹਮਣੇ ਹੈ। ਵਿਰਾਟ ਨੇ ਇਹ ਫਲੈਟ 24 ਮਹੀਨਿਆ ਲਈ ਕਿਰਾਏ 'ਤੇ ਲਿਆ ਹੈ। ਉਥੇ ਹੀ ਕੋਹਲੀ ਨੇ ਵਰਲੀ 'ਚ ਇਕ ਫਲੈਟ ਬੁੱਕ ਕਰਾਇਆ ਹੈ। ਇਹ ਫਲੈਟ ਸਕਾਈ ਬੰਗਲੋ ਪ੍ਰੋਜੈਕਟ ਦਾ ਹਿੱਸਾ ਹੈ। ਸਾਲ 2016 'ਚ ਕੋਹਲੀ ਨੇ ਇਹ ਫਲੈਟ ਬੁੱਕ ਕਰਾਇਆ ਸੀ। ਇਸ ਫਲੈਟ ਦੇ ਬਣਨ ਦੀ ਸੰਭਾਵਨਾ 2019 ਤਕ ਹੈ। ਇਸ ਵਜ੍ਹਾ ਨਾਲ ਕੋਹਲੀ ਨੂੰ ਇਨ੍ਹੇ ਮਹਿੰਗੇ ਕਿਰਾਏ ਦੇ ਘਰ 'ਚ ਰਹਿਣਾ ਪੈ ਰਿਹਾ ਹੈ।
INDvsAUS ਮਹਿਲਾ ਕ੍ਰਿਕਟ : ਆਸਟਰੇਲੀਆ ਨੇ 8 ਵਿਕਟਾਂ ਨਾਲ ਜਿੱਤਿਆ ਮੈਚ
NEXT STORY