ਨਵੀਂ ਦਿੱਲੀ— ਪੱਲੇਕੇਲੇ 'ਚ ਖੇਡੇ ਜਾਣ ਵਾਲੇ ਤੀਜੇ ਵਨਡੇ 'ਚ ਵਿਰਾਟ ਕੋਹਲੀ ਜਦੋਂ ਮੈਦਾਨ 'ਤੇ ਉਤਰਨਗੇ ਤਾਂ ਉਨ੍ਹਾਂ ਦੇ ਨਿਸ਼ਾਨੇ 'ਤੇ ਕੁਝ ਵੱਡੇ ਰਿਕਾਰਡ ਹੋਣਗੇ। ਜ਼ਿਕਰਯੋਗ ਹੈ ਕਿ ਟੀਮ ਇੰਡੀਆ 5 ਮੈਚਾਂ ਦੀ ਵਨਡੇ ਸੀਰੀਜ਼ 'ਚ 2-0 ਨਾਲ ਅੱਗੇ ਚਲ ਰਹੀ ਹੈ। ਜੇਕਰ ਟੀਮ ਇੰਡੀਆ ਤੀਜਾ ਵਨਡੇ ਵੀ ਜਿੱਤ ਜਾਂਦੀ ਹੈ ਤਾਂ ਉਹ ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਵੇਗੀ। ਆਓ ਜਾਣਦੇ ਹਾਂ ਤੀਜੇ ਵਨਡੇ 'ਚ ਉਤਰਦੇ ਹੀ ਕੋਹਲੀ ਕਿਹੜੇ ਰਿਕਾਰਡ ਆਪਣੇ ਨਾਂ ਕਰ ਸਕਦੇ ਹਨ।
ਸ਼੍ਰੀਲੰਕਾ ਖਿਲਾਫ ਪੂਰੀਆਂ ਕਰ ਸਕਦੇ ਹਨ ਆਪਣੀਆਂ 2 ਹਜ਼ਾਰ ਦੌੜਾਂ
ਆਪਣੇ 191 ਵਨਡੇ ਮੈਚਾਂ 'ਚ ਕੋਹਲੀ ਅਜੇ ਤੱਕ 8,343 ਦੌੜਾਂ ਬਣਾ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 54.88 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਕੋਹਲੀ ਆਪਣੇ ਕਰੀਅਰ 'ਚ ਕਿਸੇ ਵੀ ਟੀਮ ਦੇ ਖਿਲਾਫ 2000 ਦੌੜਾਂ ਨਹੀਂ ਬਣਾ ਸਕੇ ਹਨ। ਉਨ੍ਹਾਂ ਨੇ ਅਜੇ ਤੱਕ ਸ਼੍ਰੀਲੰਕਾ ਦੇ ਖਿਲਾਫ ਹੀ ਵਨਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਨਾਲ ਉਹ ਸ਼੍ਰੀਲੰਕਾ ਦੇ ਖਿਲਾਫ 2000 ਦੌੜਾਂ ਬਣਾਉਣ ਦੇ ਬੇਹੱਦ ਕਰੀਬ ਹਨ। ਕੋਹਲੀ ਦੇ ਨਾਂ ਸ਼੍ਰੀਲੰਕਾ ਦੇ ਖਿਲਾਫ ਅਜੇ ਤੱਕ 43 ਮੈਚਾਂ ਦੀ 42 ਪਾਰੀਆਂ 'ਚ 1942 ਦੌੜਾਂ ਹਨ। ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਆਪਣੀਆਂ 2000 ਦੌੜਾਂ ਪੂਰੀਆਂ ਕਰਨ ਦੇ ਲਈ 58 ਹੋਰ ਦੌੜਾਂ ਦੀ ਜ਼ਰੂਰਤ ਹੈ।
ਵਨਡੇ 'ਚ ਆਪਣੇ 800 ਚੌਕੇ ਪੂਰੇ ਕਰ ਸਕਦੇ ਹਨ ਵਿਰਾਟ ਕੋਹਲੀ
ਵਿਰਾਟ ਕੋਹਲੀ ਦੇ ਨਾਂ 191 ਵਨਡੇ ਦੀਆਂ 183 ਪਾਰੀਆਂ 'ਚ ਅਜੇ ਤੱਕ 777 ਚੌਕੇ ਦਰਜ ਹਨ। ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਆਪਣੇ 800 ਚੌਕਿਆਂ ਨੂੰ ਪੂਰਾ ਕਰ ਦੇ ਲਈ 23 ਚੌਕਿਆਂ ਦੀ ਜ਼ਰੂਰਤ ਹੈ। ਜੇਕਰ ਕੋਹਲੀ ਇਹ ਕਾਰਨਾਮਾ ਕਰ ਲੈਂਦੇ ਹਨ ਤਾਂ ਉਹ 800 ਚੌਕੇ ਪੂਰੇ ਕਰਨ ਵਾਲੇ ਦੁਨੀਆ ਦੇ 19ਵੇਂ ਕ੍ਰਿਕਟਰ ਬਣ ਜਾਣਗੇ। ਇਸ ਤੋਂ ਇਲਾਵਾ ਕੋਹਲੀ ਸ਼੍ਰੀਲੰਕਾ ਦੇ ਖਿਲਾਫ ਵੀ ਆਪਣੇ 200 ਚੌਕੇ ਪੂਰੇ ਕਰ ਸਕਦੇ ਹਨ। ਕੋਹਲੀ ਦੇ ਨਾਂ ਸ਼੍ਰੀਲੰਕਾ ਦੇ ਖਿਲਾਫ 184 ਚੌਕੇ ਦਰਜ ਹਨ।
2017 ਕੈਲੰਡਰ ਈਅਰ 'ਚ ਸਭ ਤੋਂ ਜ਼ਿਆਦਾ ਦੌੜਾਂ ਕੋਹਲੀ ਦੇ ਨਿਸ਼ਾਨੇ 'ਤੇ
ਵਿਰਾਟ ਕੋਹਲੀ ਸਾਲ 2017 'ਚ ਅਜੇ ਤਕ 15 ਮੈਚਾਂ ਦੀਆਂ 15 ਪਾਰੀਆਂ 'ਚ 85.88 ਦੀ ਔਸਤ ਨਾਲ 773 ਦੌੜਾਂ ਬਣਾ ਚੁੱਕੇ ਹਨ। ਇਸ ਤਰ੍ਹਾਂ ਉਹ ਮੌਜੂਦਾ ਕੈਲੰਡਰ ਈਅਰ 'ਚ ਸਭ ਤੋਂ ਜ਼ਿਆਦਾ ਦੌੜ ਬਣਾਉਣ 'ਤੇ ਤੀਜੇ ਨੰਬਰ 'ਤੇ ਹਨ। ਉਨ੍ਹਾਂ ਤੋਂ ਉੱਪਰ ਜੋ ਰੂਟ (785 ਦੌੜਾਂ) ਅਤੇ ਫਾਫ ਡੁ ਪਲੇਸੀ (814 ਦੌੜਾਂ) ਹਨ। ਜੇਕਰ ਕੋਹਲੀ ਨੂੰ ਮੌਜੂਦਾ ਸਾਲ 'ਚ ਦੌੜਾਂ ਬਣਾਉਣ ਦੇ ਮਾਮਲੇ 'ਚ ਨੰਬਰ 1 ਬਣਨਾ ਹੈ, ਤਾਂ ਉਨ੍ਹਾਂ ਨੂੰ 42 ਦੌੜਾਂ ਦੀ ਜ਼ਰੂਰਤ ਹੈ।
ਬਾਗਾਨ-ਈਸਟ ਬੰਗਾਲ ਡਰਬੀ ਮੁਕਾਬਲਾ 24 ਸਤੰਬਰ ਨੂੰ
NEXT STORY