ਚੇਨਈ– ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਆਈ. ਪੀ. ਐੱਲ. ਦੇ ਮੈਚ ਵਿਚ ਮੰਗਲਵਾਰ ਨੂੰ ਪੁਰਾਣੇ ਵਿਰੋਧੀ ਮੁੰਬਈ ਇੰਡੀਅਨਜ਼ ਵਿਰੁੱਧ ਇਸ ਲੈਅ ਨੂੰ ਕਾਇਮ ਰੱਖਣ ਦੇ ਇਰਾਦੇ ਨਾਲ ਉਤਰੇਗੀ। ਪਿਛਲੇ ਦੋ ਸੈਸ਼ਨਾਂ ਵਿਚ ਪਲੇਅ ਆਫ ਵਿਚ ਜਗ੍ਹਾ ਨਾ ਬਣਾ ਸਕੀ ਕੇ. ਕੇ. ਆਰ. ਨੇ ਐਤਵਾਰ ਨੂੰ ਪਹਿਲੇ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾਇਆ ਸੀ।
ਇਹ ਖ਼ਬਰ ਪੜ੍ਹੋ- RR v PBKS : ਪੰਜਾਬ ਨੇ ਰਾਜਸਥਾਨ ਨੂੰ ਰੋਮਾਂਚਕ ਮੈਚ 'ਚ 4 ਦੌੜਾਂ ਨਾਲ ਹਰਾਇਆ
ਚੋਟੀਕ੍ਰਮ ਵਿਚ ਹਮਲਾਵਰ ਬੱਲੇਬਾਜ਼ੀ ਤੋਂ ਬਾਅਦ ਦਿਨੇਸ਼ ਕਾਰਤਿਕ ਦੀਆਂ 9 ਗੇਂਦਾਂ ਵਿਚ 22 ਦੌੜਾਂ ਦੀ ਮਦਦ ਨਾਲ ਕੇ. ਕੇ. ਆਰ. ਨੇ ਬੇਖੌਫ ਤੇਵਰ ਅਪਣਾਏ। ਕਪਾਤਨ ਇਯੋਨ ਨੇ ਟਾਸ ਦੇ ਸਮੇਂ ਹੀ ਸੰਕੇਤ ਦੇ ਦਿੱਤਾ ਸੀ ਕਿ ਕਿਉਂਕਿ ਉਸ ਨੇ ਆਪਣੇ ਸਭ ਤੋਂ ਭਰੋਸੇਮੰਦ ਖਿਡਾਰੀ ਸੁਨੀਲ ਨਾਰਾਇਣ ਨੂੰ ਬਾਹਰ ਰੱਖਿਆ। ਨਿਤੀਸ਼ ਰਾਣਾ ਤੇ ਸ਼ੁਭਮਨ ਗਿੱਲ ਦੀ ਸਲਾਮੀ ਜੋੜੀ ਨੇ ਪਹਿਲੀ ਹੀ ਗੇਂਦ ’ਤੇ ਹਮਲਾ ਕਰਕੇ ਆਪਣੇ ਤੇਵਰ ਜ਼ਾਹਿਰ ਕਰ ਦਿੱਤੇ ਸਨ। ਮੱਧਕ੍ਰਮ ਵਿਚ ਆਂਦ੍ਰੇ ਰਸੇਲ, ਕਾਰਤਿਕ ਤੇ ਮੋਰਗਨ ਵਰਗੇ ਬੱਲੇਬਾਜ਼ਾਂ ਦੇ ਰਹਿੰਦਿਆਂ 2020 ਵਿਚ ਵੀ ਕੇ. ਕੇ. ਆਰ. ਤੋਂ ਸ਼ਾਨਦਾਰ ਉਮੀਦ ਸੀ ਪਰ ਰਣਨੀਤੀ ਦੀ ਘਾਟ ਵਿਚ ਅਜਿਹਾ ਨਹੀਂ ਹੋ ਸਕਿਆ।
ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਭਾਰਤ ਦੀ ਅਰਜਨਟੀਨਾ ’ਤੇ 3-0 ਦੀ ਸ਼ਾਨਦਾਰ ਜਿੱਤ
ਇਸ ਵਾਰ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੂੰ ਸ਼ਾਮਲ ਕਰਕੇ ਕੇ. ਕੇ. ਆਰ. ਨੇ ਮੱਧਕ੍ਰਮ ਨੂੰ ਮਜ਼ਬੂਤ ਕੀਤਾ ਹੈ। ਰਾਣਾ ਦੀ ਹਮਲਾਵਰਤਾ ਦਾ ਪੂਰਾ ਨਜ਼ਾਰਾ ਐਤਵਾਰ ਨੂੰ ਦੇਖਣ ਨੂੰ ਮਿਲਿਆ ਜਦੋਂ ਰਾਸ਼ਿਦ ਖਾਨ ਵਲੋਂ ਦਿੱਤੇ ਦੋਹਰੇ ਝਟਕਿਆਂ ਦੇ ਬਾਵਜੂਦ ਕੇ. ਕੇ. ਆਰ. ਨੇ ਦਬਾਅ ਬਣਾਈ ਰੱਖਿਆ। ਰਾਣਾ ਦੀਆਂ 56 ਗੇਂਦਾਂ ਵਿਚ 80 ਦੌੜਾਂ ਤੋਂ ਬਾਅਦ ਕਾਰਤਿਕ ਨੇ 9 ਗੇਂਦਾਂ ਵਿਚ 22 ਦੌੜਾਂ ਬਣਾ ਕੇ ਟੀਮ ਨੂੰ 6 ਵਿਕਟਾਂ ’ਤੇ 187 ਦੌੜਾਂ ਤਕ ਪਹੁੰਚਾਇਆ। ਕੇ. ਕੇ. ਆਰ. ਦੇ ਇਰਾਦੇ 5 ਵਾਰ ਦੀ ਚੈਂਪੀਅਨ ਮੁੰਬਈ ਤੋਂ ਪੁਰਾਣਾ ਹਿਸਾਬ ਬਰਾਬਰ ਕਰਨ ਦੇ ਹੋਣਗੇ ਮੁੰਬਈ ਵਿਰੁੱਧ ਪਿਛਲੇ 12 ਵਿਚੋਂ ਕੇ. ਕੇ. ਆਰ. ਨੇ ਸਿਰਫ ਇਕ ਹੀ ਮੈਚ ਜਿੱਤਿਆ ਹੈ। ਆਈ. ਪੀ. ਐੱਲ. ਵਿਚ ਮੁੰਬਈ ਵਿਰੁੱਧ ਉਸਦਾ ਰਿਕਾਰਡ 6-21 ਦਾ ਰਿਹਾ ਹੈ।
ਹੁਣ ਮੁਕਾਬਲਾ ਮੋਰਗਨ ਤੇ ਰੋਹਿਤ ਸ਼ਰਮਾ ਦੀ ਕਪਤਾਨੀ ਦਾ ਵੀ ਹੋਵੇਗਾ। ਪਹਿਲੇ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ ਦੋ ਵਿਕਟਾਂ ਨਾਲ ਹਾਰੀ ਮੁੰਬਈ ਦੀਆਂ ਨਜ਼ਰਾਂ ਜਿੱਤ ਦੇ ਰਸਤੇ ’ਤੇ ਪਰਤਣ ਦੀਆਂ ਹੋਣਗੀਆਂ। ਜਸਪ੍ਰੀਤ ਬੁਮਰਾਹ ਤੇ ਟ੍ਰੇਂਟ ਬੋਲਟ ਵਰਗੇ ਗੇਂਦਬਾਜ਼ਾਂ ਦੇ ਸਾਹਮਣੇ ਖੁੱਲ੍ਹੇ ਕੇ ਖੇਡਣਾ ਕੇ. ਕੇ. ਆਰ. ਦੇ ਬੱਲੇਬਾਜ਼ਾਂ ਲਈ ਆਸਾਨ ਨਹੀਂ ਹੋਵੇਗਾ। ਗਿੱਲ ਦੀ ਖਰਾਬ ਫਾਰਮ ਕੇ. ਕੇ. ਆਰ. ਦੀ ਚਿੰਤਾ ਦਾ ਸਬੱਬ ਹੈ ਤੇ ਹੁਣ ਉਸਦਾ ਸਾਹਮਣਾ ਸਰਵਸ੍ਰੇਸ਼ਠ ਗੇਂਦਬਾਜ਼ਾਂ ਨਾਲ ਹੋਵੇਗਾ।
ਇਹ ਖ਼ਬਰ ਪੜ੍ਹੋ- ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਤੋਂ ਬਿਹਤਰ ਕੁਝ ਕਰ ਸਕਦਾ ਸੀ : ਸੈਮਸਨ
ਹਮੇਸ਼ਾ ਹੌਲੀ ਸ਼ੁਰੂਆਤ ਕਰਨ ਵਾਲੀ ਮੁੰਬਈ ਨੂੰ ਪਹਿਲੇ ਮੈਚ ਵਿਚ ਆਰ. ਸੀ. ਬੀ. ਦੇ ਹਰਸ਼ਲ ਪਟੇਲ ਤੇ ਏ. ਬੀ. ਡਿਵਿਲੀਅਰਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਹਾਰ ਝੱਲਣੀ ਪਈ ਸੀ। ਮੁੰਬਈ ਲਈ ਉਸਦੇ ਪਹਿਲੇ ਮੈਚ ਵਿਚ ਕ੍ਰਿਸ ਲਿਨ ਨੇ ਸਭ ਤੋਂ ਵੱਧ ਦੌੜ੍ਹਾਂ ਬਣਾਈਆਂ ਸਨ ਪਰ ਉਸਦੀ ਪਾਰੀ ਬੇਦਾਗ ਨਹੀਂ ਰਹੀ। ਕਵਿੰਟਨ ਡੀ ਕੌਕ ਜੇਕਰ ਇਕਾਂਤਵਾਸ ਵਿਚ ਹੀ ਰਹਿੰਦਾ ਹੈ ਤਾਂ ਲਿਨ ਨੂੰ ਹੀ ਪਾਰੀ ਦਾ ਆਗਾਜ਼ ਕਰਨਾ ਪਵੇਗਾ। ਸੂਰਯਕੁਮਾਰ ਯਾਦਵ, ਇਸ਼ਾਨ ਕਿਸ਼ਨ ਤੇ ਪੰਡਯਾ ਭਰਾਵਾਂ ਤੋਂ ਵੀ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਤੋਂ ਬਿਹਤਰ ਕੁਝ ਕਰ ਸਕਦਾ ਸੀ : ਸੈਮਸਨ
NEXT STORY