ਮੁੰਮੁੰਬਈ- ਉਮੇਸ਼ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਆਂਦਰੇ ਰਸਲ ਦੀ ਧਮਾਕੇਦਾਰ ਅਰਧ ਸੈਂਕੜੇ ਵਾਲੀ ਪਾਰੀ ਦੇ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਸ਼ੁੱਕਰਵਾਰ ਨੂੰ ਇੱਥੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਪੰਜਾਬ ਕਿੰਗਜ਼ ਦੇ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨੇ ਰਸੇਲ ਦੀਆਂ 31 ਗੇਂਦਾਂ ਵਿਚ ਅੱਠ ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ ਅਜੇਤੂ 70 ਦੌੜਾਂ ਦੀ ਪਾਰੀ ਅਤੇ ਸੈਮ ਬਿਲਿੰਗਸ (23 ਗੇਂਦਾਂ ਵਿਚ ਅਜੇਤੂ 24, ਇਕ ਚੌਕਾ, ਇੱਕ ਛੱਕਾ) ਦੇ ਨਾਲ ਉਸਦੀ ਪੰਜਵੀਂ ਵਿਕਟ ਦੀ 90 ਦੌੜਾਂ ਦੀ ਅਟੁੱਟ ਸਾਂਝੇਦਾਰੀ ਦੀ ਬਦੌਲਤ 14.3 ਓਵਰਾਂ ਵਿਚ ਚਾਰ ਵਿਕਟਾਂ 'ਤੇ 141 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕੀਤੀ
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਫਾਈਨਲ 'ਚ ਮੈਚ ਰੈਫਰੀ ਹੋਵੇਗੀ ਭਾਰਤ ਦੀ GS ਲਕਸ਼ਮੀ
ਕਪਤਾਨ ਸ਼੍ਰੇਅਸ ਅਈਅਰ ਨੇ ਵੀ 26 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਵਲੋਂ ਰਾਹੁਲ ਚਾਹਰ ਨੇ ਚਾਰ ਓਵਰਾਂ ਵਿਚ ਸਿਰਫ 13 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਪਰ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਉਮੇਸ਼ (23 ਦੌੜਾਂ 'ਤੇ ਚਾਰ ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਦੇ ਸਾਹਮਣੇ ਪੰਜਾਬ ਦੀ ਟੀਮ 18.2 ਓਵਰਾਂ ਵਿਚ 137 ਦੌੜਾਂ 'ਤੇ ਢੇਰ ਹੋ ਗਈ। ਟਿਮ ਸਾਊਦੀ (36 ਦੌੜਾਂ 'ਤੇ 2 ਵਿਕਟਾਂ) ਨੇ ਵੀ ਉਸਦਾ ਵਧੀਆ ਸਾਥ ਨਿਭਾਉਂਦੇ ਹੋਏ 2 ਵਿਕਟਾਂ ਹਾਸਲ ਕੀਤੀਆਂ। ਪੰਜਾਬ ਕਿੰਗਜ਼ ਨੇ ਨਿਯਮਤ ਅੰਤਰਾਲ 'ਤੇ ਵਿਕਟਾਂ ਗੁਆਈਆਂ। ਟੀਮ ਵਲੋਂ ਸਭ ਤੋਂ ਵੱਡੀ ਸਾਂਝੇਦਾਰੀ ਉਸਦੇ ਚੋਟੀ ਦੇ ਸਕੋਰਰ ਭਾਨੁਕਾ ਰਾਜਪਕਸ਼ੇ (31) ਅਤੇ ਸ਼ਿਖਰ ਧਵਨ (16) ਦੇ ਵਿਚਾਲੇ ਦੂਜੇ ਵਿਕਟ ਦੇ ਲਈ 41 ਦੌੜਾਂ ਦੀ ਰਹੀ। ਰਾਜਪਕਸ਼ੇ ਤੋਂ ਇਲਾਵਾ ਕਾਗਿਸੋ ਰਬਾਡਾ (25) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕੇ।
ਇਹ ਖ਼ਬਰ ਪੜ੍ਹੋ- CSK v LSG : ਬ੍ਰਾਵੋ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਬਣੇ ਗੇਂਦਬਾਜ਼
ਪਲੇਇੰਗ ਇਲੈਵਨ-
ਪੰਜਾਬ ਕਿੰਗਜ਼ :- ਮਯੰਕ ਅਗਰਵਾਲ (ਕਪਤਾਨ), ਸ਼ਿਖਰ ਧਵਨ, ਲਿਆਮ ਲਿਵਿੰਗਸਟੋਨ, ਭਾਨੁਕਾ ਰਾਜਪਕਸ਼ੇ (ਵਿਕਟਕੀਪਰ), ਸ਼ਾਹਰੁਖ ਖਾਨ, ਓਡੀਅਨ ਸਮਿਥ, ਰਾਜ ਬਾਵਾ, ਅਰਸ਼ਦੀਪ ਸਿੰਘ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ, ਰਾਹੁਲ ਚਾਹਰ।
ਕੋਲਕਾਤਾ ਨਾਈਟ ਰਾਈਡਰਜ਼ :- ਅਜਿੰਕਯ ਰਹਾਣੇ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਸ਼੍ਰੇਅਸ ਅਈਅਰ (ਕਪਤਾਨ), ਸੈਮ ਬਿਲਿੰਗਜ਼ (ਵਿਕਟਕੀਪਰ), ਆਂਦਰੇ ਰਸਲ, ਸੁਨੀਲ ਨਰਾਇਣ, ਟਿਮ ਸਾਊਦੀ, ਉਮੇਸ਼ ਯਾਦਵ, ਸ਼ਿਵਮ ਮਾਵੀ, ਵਰੁਣ ਚੱਕਰਵਰਤੀ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਨਿਰਬਾਨ ਲਾਹਿੜੀ ਪਹਿਲੇ ਦੌਰ 'ਚ ਸ਼ਾਨਦਾਰ ਵਾਪਸੀ ਤੋਂ ਬਾਅਦ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ
NEXT STORY