ਓਸਟ੍ਰਾਵਾ : ਚੈੱਕ ਗਣਰਾਜ ਦੀ ਬਾਰਬਰਾ ਕ੍ਰੇਜਿਸਿਕੋਵਾ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਇਗਾ ਸਵੀਆਟੇਕ ਨੂੰ ਹਰਾ ਕੇ ਏਜਲ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਸਥਾਨਕ ਖਿਡਾਰਨ ਕ੍ਰੇਜਿਸਿਕੋਵਾ ਨੇ 5-7, 7-6(4), 6-3 ਨਾਲ ਜਿੱਤ ਦਰਜ ਕੀਤੀ। ਸਵੀਆਟੇਕ ਦੀ ਤਿੰਨ ਸਾਲਾਂ ਵਿੱਚ ਫਾਈਨਲ ਵਿੱਚ ਇਹ ਪਹਿਲੀ ਹਾਰ ਹੈ। ਇਹ ਮੈਚ ਤਿੰਨ ਘੰਟੇ 16 ਮਿੰਟ ਤਕ ਚੱਲਿਆ।
2021 ਦੀ ਫ੍ਰੈਂਚ ਓਪਨ ਚੈਂਪੀਅਨ ਕ੍ਰੇਜਿਸਿਕੋਵਾ ਨੇ ਛੇਵੇਂ ਮੈਚ ਪੁਆਇੰਟ 'ਤੇ ਜਿੱਤ ਦਰਜ ਕੀਤੀ। ਵਿਸ਼ਵ ਦੀ ਨੰਬਰ ਇਕ ਸਵੀਆਟੇਕ 'ਤੇ ਦੋ ਹਾਰਾਂ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਜਿੱਤ ਸੀ। ਸਵੀਆਟੇਕ ਦੀ ਆਪਣੇ ਕਰੀਅਰ ਦੇ 12 ਫਾਈਨਲਾਂ ਵਿੱਚ ਇਹ ਦੂਜੀ ਹਾਰ ਸੀ। ਇਸ ਤੋਂ ਪਹਿਲਾਂ 2019 ਵਿੱਚ, ਉਹ ਲੁਗਾਨੋ ਵਿੱਚ ਆਪਣੇ ਪਹਿਲੇ ਫਾਈਨਲ ਵਿੱਚ ਪੋਲੋਨਾ ਹਰਕੋਗ ਤੋਂ ਹਾਰ ਗਈ ਸੀ।
IND vs SA, 3rd OD I : ਭਾਰਤੀ ਗੇਂਦਬਾਜ਼ਾਂ ਦਾ ਕਹਿਰ, ਦੱਖਣੀ ਅਫਰੀਕਾ ਨੇ ਭਾਰਤ ਨੂੰ ਦਿੱਤਾ 100 ਦੌੜਾਂ ਦਾ ਟੀਚਾ
NEXT STORY