ਮੁੰਬਈ (ਭਾਸ਼ਾ)—ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਅੱਜ ਕਿਹਾ ਕਿ ਸੀਮਤ ਓਵਰਾਂ ਦੀ ਆਗਾਮੀ ਲੜੀ ਵਿਚ ਭਾਰਤ ਦੇ ਨੌਜਵਾਨ ਗੇਂਦਬਾਜ਼ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਦੀ ਸਪਿਨ ਜੋੜੀ ਦਾ ਸਾਹਮਣਾ ਕਰਨਾ ਉਨ੍ਹਾਂ ਦੀ ਟੀਮ ਲਈ ਮੁਸ਼ਕਿਲ ਕੰਮ ਹੋਵੇਗਾ। ਵਿਲੀਅਮਸ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ''ਇਹ ਦੋਵੇਂ (ਕੁਲਦੀਪ ਤੇ ਚਾਹਲ) ਕਾਫੀ ਪ੍ਰਤਿਭਾਸ਼ਾਲੀ ਗੇਂਦਬਾਜ਼ ਹਨ। ਆਈ. ਪੀ. ਐੱਲ. ਵਿਚ ਉਨ੍ਹਾਂ ਦਾ ਤਜਰਬਾ ਉਨ੍ਹਾਂ ਲਈ ਕਾਫੀ ਅਹਿਮ ਹੈ ਰਿਹਾ, ਜਿਸ ਨਾਲ ਉਨ੍ਹਾਂ ਨੇ ਭਾਰਤ ਲਈ ਖੇਡਣ ਦੀ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਇਹ ਦੋਵੇਂ ਕਾਫੀ ਸਫਲ ਵੀ ਰਹੇ । ਅਸੀਂ ਜਾਣਦੇ ਹਾਂ ਕਿ ਇਹ ਸਖਤ ਚੁਣੌਤੀ ਹੋਵੇਗੀ ਪਰ ਸਾਡੇ ਖਿਡਾਰੀ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।''
ਆਸਟਰੇਲੀਆ ਕ੍ਰਿਕਟ ਟੀਮ ਦੀ ਬਸ 'ਤੇ ਹੋਏ ਹਮਲਾ ਦੇ ਸਬੰਧ 'ਚ 4 ਲੋਕਾਂ ਨੂੰ ਕੀਤਾ ਗ੍ਰਿਫਤਾਰ
NEXT STORY