ਪੁਅਰਤੋ ਵਾਲਾਰਤਾ (ਮੈਕਸੀਕੋ) - ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਇਥੇ 73 ਲੱਖ ਡਾਲਰ ਦੀ ਪੁਰਸਕਾਰ ਰਾਸ਼ੀ ਵਾਲੇ ਮੈਕਸੀਕੋ ਓਪਨ ਦੇ ਦੂਸਰੇ ਦੌਰ ਵਿਚ ਲਗਾਤਾਰ 3 ਅੰਡਰ 68 ਦਾ ਕਾਰਡ ਖੇਡਿਆ, ਜਿਸ ਨਾਲ ਉਹ ਟਾਪ 20 ਵਿਚ ਪਹੁੰਚ ਗਏ ਹਨ।
ਇਹ ਖ਼ਬਰ ਪੜ੍ਹੋ- IPL 2022 : ਜਡੇਜਾ ਨੇ ਛੱਡੀ ਚੇਨਈ ਦੀ ਕਪਤਾਨੀ, ਧੋਨੀ ਸੰਭਾਲਣਗੇ ਕਮਾਨ
ਲਾਹਿੜੀ ਦਾ ਕੁਲ ਸਕੋਰ 6 ਅੰਡਰ ਦਾ ਹੈ, ਜਿਸ ਨਾਲ ਉਹ ਸਾਥੀ ਏਸ਼ੀਆਈ ਸਟਾਰ ਗੋਲਫਰ ਕਿਰਾਡੇਚ ਅਫਿਬਾਰਨਰਾਤ ਦੇ ਨਾਲ ਸਾਂਝੇ ਰੂਪ ਵਿਚ 18ਵੇਂ ਸਥਾਨ ’ਤੇ ਚੱਲ ਰਹੇ ਹਨ। ਉੱਥੇ ਹੀ ਇਕ ਹੋਰ ਭਾਰਤੀ ਅਰਜੁਨ ਅਟਵਾਲ 73 ਅਤੇ 71 ਦੇ ਕਾਰਡ ਤੋਂ ਕੱਟ ਹਾਸਲ ਕਰਨ ਤੋਂ ਖੁੰਝ ਗਏ। ਉਨ੍ਹਾਂ ਦਾ ਸਕੋਰ ਇਵਨ ਪਾਰ ਦਾ ਸੀ ਅਤੇ ਕੱਟ ਅੰਡਰ 140 ਦਾ ਸੀ।
ਇਹ ਖ਼ਬਰ ਪੜ੍ਹੋ- ਗੁਜਰਾਤ ਵਿਰੁੱਧ ਵਿਰਾਟ ਨੇ ਬਣਾਇਆ ਇਹ ਰਿਕਾਰਡ, ਅਜਿਹਾ ਕਰਨ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜੂਡੋ ਖਿਡਾਰੀਆਂ ਲਈ 5 ਕਰੋੜ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ
NEXT STORY