ਸਪੋਰਟਸ ਡੈਸਕ : ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਲਕਸ਼ਯ ਸੇਨ ਪੈਰਿਸ ਓਲੰਪਿਕ ਖੇਡਾਂ 'ਚ ਇਤਿਹਾਸ ਰਚਦੇ ਰਹਿ ਗਏ ਤੇ ਬੈਡਮਿੰਟਨ ਪੁਰਸ਼ ਸਿੰਗਲ 'ਚ ਕਾਂਸੀ ਦੇ ਤਗਮੇ ਤੋਂ ਖੁੰਝ ਗਏ। ਮਲੇਸ਼ੀਆ ਦੀ ਸੱਤਵਾਂ ਦਰਜਾ ਪ੍ਰਾਪਤ ਲੀ ਜੀ ਜੀਆ ਨੇ ਉਸ ਨੂੰ 21-13, 16-21, 21-11 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
ਇਸ ਤੋਂ ਪਹਿਲਾਂ ਦੋਵਾਂ ਖੇਡਾਂ ਵਿੱਚ ਮਜ਼ਬੂਤ ਬੜ੍ਹਤ ਲੈਣ ਦੇ ਬਾਵਜੂਦ ਭਾਰਤ ਦੇ ਲਕਸ਼ਯ ਸੇਨ ਨੂੰ ਐਤਵਾਰ ਨੂੰ ਪੈਰਿਸ ਓਲੰਪਿਕ ਦੇ ਬੈਡਮਿੰਟਨ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿਚ ਦੂਜਾ ਦਰਜਾ ਪ੍ਰਾਪਤ ਡੈਨਮਾਰਕ ਦੇ ਵਿਕਟਰ ਐਕਸਲਸਨ ਤੋਂ ਸਿੱਧੇ ਗੇਮ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਓਲੰਪਿਕ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਵਾਲੇ ਪਹਿਲੇ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਲਕਸ਼ਯ ਨੂੰ ਰੀਓ ਓਲੰਪਿਕ ਦੇ ਕਾਂਸੀ ਅਤੇ ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਐਕਸਲਸਨ ਤੋਂ 54 ਮਿੰਟ 'ਚ 20-22, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲਕਸ਼ਯ ਦੀ ਦੋ ਵਾਰ ਦੇ ਸਾਬਕਾ ਵਿਸ਼ਵ ਚੈਂਪੀਅਨ ਅਤੇ ਸਾਬਕਾ ਵਿਸ਼ਵ ਨੰਬਰ ਇਕ ਐਕਸਲਸਨ ਦੇ ਖਿਲਾਫ 9 ਮੈਚਾਂ 'ਚ ਇਹ ਅੱਠਵੀਂ ਹਾਰ ਹੈ।
ਲਕਸ਼ਯ ਸੇਨ ਨਾਲ ਜੁੜੀਆਂ ਕੁਝ ਖਾਸ ਗੱਲਾਂ
ਲਕਸ਼ਯ ਸੇਨ ਦਾ ਜਨਮ 16 ਅਗਸਤ 2001 ਨੂੰ ਅਲਮੋੜਾ, ਉੱਤਰਾਖੰਡ ਵਿੱਚ ਹੋਇਆ ਸੀ। ਸੇਨ ਇੱਕ ਬੰਗਾਲੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਸ ਦੇ ਪਿਤਾ ਡੀ.ਕੇ. ਸੇਨ ਉਨ੍ਹਾਂ ਦੇ ਕੋਚ ਹਨ।
ਉਹ ਸਾਬਕਾ ਵਿਸ਼ਵ ਜੂਨੀਅਰ ਨੰਬਰ 1 ਹੈ।
ਉਸਨੇ 2018 ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਅਤੇ ਸਮਰ ਯੂਥ ਓਲੰਪਿਕ ਵਿੱਚ ਮਿਕਸਡ ਟੀਮ ਈਵੈਂਟ ਵਿੱਚ ਲੜਕਿਆਂ ਦੇ ਸਿੰਗਲਜ਼ ਵਿੱਚ ਸੋਨ ਤਗਮੇ ਜਿੱਤੇ ਹਨ।
ਉਸਨੇ 2021 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਅਤੇ 2022 ਆਲ ਇੰਗਲੈਂਡ ਓਪਨ ਵਿੱਚ ਉਪ ਜੇਤੂ ਰਿਹਾ।
ਸੇਨ 2022 ਥਾਮਸ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ।
ਇਸ ਦੇ ਨਾਲ ਹੀ ਉਸ ਨੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤਿਆ ਸੀ।
ਭਾਰਤੀ ਸਕੀਟ ਮਿਕਸਡ ਟੀਮ ਕਾਂਸੀ ਤਮਗਾ ਮੈਚ 'ਚ ਪਹੁੰਚੀ
NEXT STORY