ਰੋਸੀਓ (ਭਾਸ਼ਾ)– ਵੈਸਟਇੰਡੀਜ਼ ਦੇ ਪ੍ਰਦਰਸ਼ਨ ਸਲਾਹਕਾਰ ਤੇ ਸਾਬਕਾ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਦਾ ਮੰਨਣਾ ਹੈ ਕਿ ਉਸਦੀ ਟੀਮ ਦੇ ਖਿਡਾਰੀ ‘ਸਹੀ ਦਿਸ਼ਾ’ ਵਿਚ ਅੱਗੇ ਵੱਧ ਰਹੇ ਹਨ ਤੇ ਉਨ੍ਹਾਂ ਵਿਚੋਂ ਕੁਝ ਭਾਰਤ ਵਿਰੁੱਧ ਆਗਾਮੀ ਦੋ ਟੈਸਟ ਮੈਚਾਂ ਦੀ ਲੜੀ ਵਿਚ ਆਪਣੇ ਮੌਕੇ ਦਾ ਫਾਇਦਾ ਚੁੱਕ ਕੇ ਚੰਗਾ ਪ੍ਰਦਰਸ਼ਨ ਕਰਨਗੇ। ਲਾਰਾ ਨੇ ਕਿਹਾ,‘‘ਅਸੀਂ ਦੋ ਬਹੁਤ ਮਹੱਤਵਪੂਰਨ ਟੈਸਟ ਮੈਚ ਖੇਡਣੇ ਹਨ। ਇਸ ਨਾਲ ਸਾਡਾ ਦੋ ਸਾਲ ਦਾ ਪੜਾਅ (ਵਿਸ਼ਵ ਟੈਸਟ ਚੈਂਪੀਅਨਸ਼ਿਪ) ਸ਼ੁਰੂ ਹੋਵੇਗਾ। ਇਹ ਭਾਰਤ ਵਿਰੁੱਧ ਹੈ ਤੇ ਭਾਰਤੀ ਟੀਮ ਆਪਣੇ ਘਰ ਵਿਚ ਖੇਡੇ ਜਾਂ ਬਾਹਰ, ਹਰ ਜਗ੍ਹਾ ਦੁਨੀਆ ਦੀਆਂ ਚੋਟੀ ਦੀਆਂ ਟੀਮਾਂ ਵਿਚੋਂ ਇਕ ਹੈ।’’
ਉਸ ਨੇ ਕਿਹਾ,‘‘ਮੈਂ ਕੈਂਪ ਦੇ ਤਜਰਬੇ ਨਾਲ ਕਹਿ ਸਕਦਾ ਹਾਂ ਕਿ ਖਿਡਾਰੀ ਸਹੀ ਦਿਸ਼ਾ ਵਿਚ ਅੱਗੇ ਵੱਧ ਰਹੇ ਹਨ। ਡੋਮਿਨਿਕਾ ਵਿਚ ਪਹਿਲੇ ਮੈਚ ਤੋਂ ਸਿਰਫ ਕੁਝ ਹੀ ਦਿਨ ਦੂਰ ਹੈ ਪਰ ਇਕ ਨੌਜਵਾਨ ਗਰੁੱਪ ਹੈ, ਜਿਸਦੀ ਅਗਵਾਈ ਕ੍ਰੇਗ ਬ੍ਰੈੱਥਵੇਟ ਕਰ ਰਿਹਾ ਹੈ।’’ ਉਸ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਇਸ ਲੜੀ ਵਿਚ ਕੁਝ ਖਿਡਾਰੀ ਆਪਣੀ ਪਛਾਣ ਬਣਾਉਣਗੇ। ਭਾਰਤ ਇਕ ਮੁਸ਼ਕਿਲ ਵਿਰੋਧੀ ਹੈ ਪਰ ਮੈਨੂੰ ਲੱਗਦਾ ਹੈ ਕਿ ਸਾਡੇ ਖਿਡਾਰੀਆਂ ਇਸ ਤਰ੍ਹਾਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਸਕਦੇ ਹਨ।
ਸਾਈਕਲ ਪਿਓਰ ਅਗਰਬੱਤੀ ਬ੍ਰਾਂਡ ਭਾਰਤ ਅਤੇ ਵੈਸਟਇੰਡੀਜ਼ ’ਚ 2 ਟੈਸਟ ਮੈਚਾਂ ਦੀ ਲੜੀ ਲਈ ਟਾਈਟਲ ਸਪਾਂਸਰ
NEXT STORY