ਗੁਵਾਹਾਟੀ— ਫੀਫਾ ਅੰਡਰ-17 ਵਿਸ਼ਵ ਕੱਪ ਦਾ ਗੁਵਾਹਾਟੀ ਮੇਜਬਾਨ ਸ਼ਹਿਰ ਲੋਗੋ ਸ਼ਨੀਵਾਰ ਅਸਾਮ ਦੇ ਮੁੱਖ ਮੰਤਰੀ ਸਰਵਾਨੰਦ ਨੇ ਲਾਂਚ ਕੀਤਾ। ਗੁਵਾਹਾਟੀ 'ਚ ਇਕ ਸੈਮੀਫਾਈਨਲ ਮੈਚ ਵੀ ਹੋਣਾ ਹੈ। ਫੀਫਾ ਅੰਡਰ-17 ਵਿਸ਼ਵ ਕੱਪ 6 ਤੋਂ 28 ਅਕਤੂਬਰ ਤਕ 6 ਸ਼ਹਿਰਾਂ 'ਚ ਖੇਡਿਆ ਜਾਵੇਗਾ। ਸੋਨੋਵਾਲ ਨੇ ਕਿਹਾ ਕਿ ਸਾਡੇ ਲਈ ਇਹ ਵੱਡਾ ਪਲ ਹੈ ਖਾਸ ਕਰਕੇ ਇੱਥੋਂ ਦੇ ਨੌਜਵਾਨਾਂ ਦੇ ਲਈ।
ਇਸ ਵਿਸ਼ਵ ਕੱਪ ਨਾਲ ਨੌਜਵਾਨਾਂ ਨੂੰ ਵਿਸ਼ਵ ਪੱਧਰ ਤਕ ਫੁੱਟਬਾਲ ਖੇਡਣ ਦੀ ਪ੍ਰੇਰਣਾ ਮਿਲੇਗੀ। ਐਤਵਾਰ ਟਰਾਫੀ ਮਿਸ਼ਨ ਇਲੈਵਨ ਮਿਲਿਅਨ ਫੇਸਿਟਵਲ ਦੇ ਲਈ ਜਜੇਸ ਫੀਲਡ 'ਤੇ ਰੱਖੀ ਜਾਵੇਗੀ। ਦੁਪਿਹਰ 11 ਵਜੇ ਤੋਂ ਇਸ ਨੂੰ ਆਮ ਲੋਕਾਂ ਦੇ ਦਰਸ਼ਨ ਲਈ ਰੱਖਿਆ ਜਾਵੇਗਾ।
ਪਾਕਿਸਤਾਨ ਟੀਮ ਨਾਲ ਭਿੜਨਗੇ ਦੇਸ਼ ਦੇ ਇਹ ਚੋਟੀ ਦੇ ਖਿਡਾਰੀ
NEXT STORY