ਨਵੀਂ ਦਿੱਲੀ, (ਬਿਊਰੋ)— ਵਿਰਾਟ ਕੋਹਲੀ ਅਤੇ ਦੀਪਿਕਾ ਪਾਦੁਕੋਣ ਮਨੋਰੰਜਨ ਅਤੇ ਇਸ਼ਤਿਹਾਰ ਦੀ ਦੁਨੀਆ ਦੇ ਵੱਡੇ ਨਾਂ ਹਨ। ਇੱਕ ਪਾਸੇ ਜਿੱਥੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਕਾਮਯਾਬੀ ਦੀ ਨਵੀਂ ਮਿਸਾਲ ਕਾਇਮ ਕਰ ਰਹੇ ਹਨ ਉਥੇ ਹੀ ਦੂਜੇ ਪਾਸੇ ਦੀਪਿਕਾ ਪਾਦੁਕੋਣ ਦੀਆਂ ਫਿਲਮਾਂ ਬਾਕਸ ਆਫਿਸ ਉੱਤੇ ਲਗਾਤਾਰ ਧਮਾਲ ਮਚਾ ਰਹੀਆਂ ਹਨ। ਹਾਲ ਹੀ ਵਿੱਚ ਸੋਸ਼ਲ ਸਾਈਟ ਇੰਸਟਾਗਰਾਮ 'ਤੇ ਇਨ੍ਹਾਂ ਦੋਹਾਂ ਵਿਰਾਟ ਅਤੇ ਦੀਪਿਕਾ ਨੇ ਸਭ ਤੋਂ ਵੱਡੀ ਸੈਲੀਬ੍ਰਿਟੀਜ਼ ਹੋਣ ਦਾ ਤਗਮਾ ਹਾਸਲ ਕੀਤਾ ਹੈ। ਇਸ਼ਤਿਹਾਰ ਦੀ ਦੁਨੀਆ ਵਿੱਚ ਇਹ ਦੋਵੇਂ ਸਟਾਰ ਜੇਕਰ ਇਕੱਠੇ ਮਿਲਕੇ ਕਿਸੇ ਬਰੈਂਡ ਦਾ ਪ੍ਰਚਾਰ ਕਰਨ ਤਾਂ ਬਰੈਂਡ ਦੇ ਨਾਲ-ਨਾਲ ਫੈਂਸ ਲਈ ਵੀ ਇਹ ਸੋਨੇ 'ਤੇ ਸੁਹਾਗਾ ਨਾਲੋਂ ਘੱਟ ਨਹੀਂ ਹੋਵੇਗਾ।
ਵਿਰਾਟ ਦੇ ਫੈਸਲੇ ਨਾਲ ਆਰ.ਸੀ.ਬੀ. ਨੂੰ ਹੋਇਆ ਕਰੋੜਾਂ ਦਾ ਨੁਕਸਾਨ
ਆਈ.ਪੀ. ਐੱਲ. ਦੇ ਇਸ ਸੀਜ਼ਨ ਵਿੱਚ ਫੈਂਸ ਨੂੰ ਇੱਕ ਅਜਿਹਾ ਇਸ਼ਤਿਹਾਰ ਦੇਖਣ ਨੂੰ ਮਿਲ ਸਕਦਾ ਸੀ ਜਿਸ ਵਿੱਚ ਵਿਰਾਟ ਅਤੇ ਦੀਪਿਕਾ ਇਕੱਠੇ ਨਜ਼ਰ ਆਉਂਦੇ ਪਰ ਵਿਰਾਟ ਨੇ ਦੀਪਿਕਾ ਦੇ ਨਾਲ ਸਕਰੀਨ ਸ਼ੇਅਰ ਨਾ ਕਰਨ ਦਾ ਫੈਸਲਾ ਕੀਤਾ। ਇੱਕ ਵੈੱਬਸਾਈਟ ਦੀ ਖਬਰ ਦੇ ਮੁਤਾਬਕ ਵਿਰਾਟ ਦੇ ਇਸ ਫੈਸਲੇ ਨਾਲ ਆਈ.ਪੀ.ਐੱਲ ਵਿੱਚ ਉਨ੍ਹਾਂ ਦੀ ਟੀਮ ਆਰ.ਸੀ.ਬੀ ਨੂੰ 11 ਕਰੋੜ ਰੁਪਏ ਦੀ ਡੀਲ ਤੋਂ ਹੱਥ ਧੋਣਾ ਪਿਆ ਹੈ।
ਅਜਿਹੇ ਵਿੱਚ ਸਵਾਲ ਇਹ ਹੈ ਕਿ ਅਖੀਰ ਕਿਉਂ ਵਿਰਾਟ ਨੇ ਦੀਪਿਕਾ ਦੇ ਨਾਲ ਇਸ਼ਤਿਹਾਰ ਕਰਨ ਤੋਂ ਮਨ੍ਹਾ ਕਰ ਦਿੱਤਾ? ਕੀ ਵਿਰਾਟ ਦੀਪਿਕਾ ਦੀ ਸਟਾਰ ਵੈਲਿਊ ਦੇ ਨਾਲ ਕੰਪੀਟੀਸ਼ਨ ਨਹੀਂ ਕਰਨਾ ਚਾਹੁੰਦੇ ਹਨ ਜਾਂ ਫਿਰ ਵਜ੍ਹਾ ਕੁਝ ਹੋਰ ਹੈ।
ਇਹ ਹੈ ਅਸਲ ਵਜ੍ਹਾ
ਦਰਅਸਲ ਅਜਿਹਾ ਨਹੀਂ ਹੈ ਕਿ ਵਿਰਾਟ ਦੀਪਿਕਾ ਦੀ ਸਟਾਰ ਵੈਲਿਊ ਤੋਂ ਡਰ ਗਏ ਹੋਣ। ਵਿਰਾਟ ਦਾ ਇਹ ਫੈਸਲਾ ਅਸਲ 'ਚ ਕਮਰਸ਼ੀਅਲ ਆਕਲਨ ਉੱਤੇ ਆਧਾਰਿਤ ਹੈ। ਦਰਅਸਲ ਕਰਿਕਟਰ ਅਤੇ ਫਰੈਂਚਾਈਜ਼ੀ ਦੇ ਵਿੱਚ ਇੱਕ ਕਰਾਰ ਦੇ ਮੁਤਾਬਕ ਖਿਡਾਰੀ ਨੂੰ ਆਪਣੀ ਟੀਮ ਦੇ ਇਸ਼ਤਿਹਾਰ ਦੀ ਐਕਟੀਵਿਟੀ ਵਿੱਚ ਸ਼ਾਮਿਲ ਹੋਣਾ ਪੈਂਦਾ ਹੈ। ਵਿਰਾਟ ਦੀ ਟੀਮ ਆਰ.ਸੀ.ਬੀ. ਨੇ ਆਪਣੀ ਟੀਮ ਦੀ ਐਕਟੀਵਿਟੀਜ਼ ਲਈ ਟਰੈਵਲ ਕੰਪਨੀ ਗੋਆਈਬੀਬੋ ਦੇ ਨਾਲ 11 ਕਰੋੜ ਰੁਪਏ ਦੀ ਡੀਲ ਕੀਤੀ ਸੀ। ਵਿਰਾਟ ਨੂੰ ਇੱਥੇ ਤੱਕ ਕੋਈ ਪਰੇਸ਼ਾਨੀ ਨਹੀਂ ਸੀ ਪਰ ਅਸਲ ਪਰੇਸ਼ਾਨੀ ਤੱਦ ਸ਼ੁਰੂ ਹੋਈ ਜਦੋਂ ਗੋਆਈਬੀਬੋ ਨੇ ਆਪਣੀ ਬਰੈਂਡ ਅੰਬੈਸਡਰ ਦੀਪਿਕਾ ਪਾਦੁਕੋਣ ਨੂੰ ਇਸ ਇਸ਼ਤਿਹਾਰੀ ਐਕਟੀਵਿਟੀ ਵਿੱਚ ਸ਼ਾਮਲ ਕਰ ਲਿਆ। ਦੀਪਿਕਾ ਪਿਛਲੇ ਸਾਲ ਅਪ੍ਰੈਲ ਵਿੱਚ ਹੀ ਇਸਦੀ ਬਰੈਂਡ ਅੰਬੈਸਡਰ ਬਣੀ ਹੈ।
ਸੂਤਰਾਂ ਦੇ ਮੁਤਾਬਕ ਵਿਰਾਟ ਦਾ ਦਲੀਲ਼ ਸੀ ਕਿ ਜਦੋਂ ਗੋਆਈਬੀਬੋ ਦੀ ਬਰੈਂਡ ਅੰਬੈਸਡਰ ਇਸ ਇਸ਼ਤਿਹਾਰ ਵਿੱਚ ਸ਼ਾਮਿਲ ਹੋ ਜਾਵੇਗੀ ਤਾਂ ਕਿਤੇ ਨਾ ਕਿਤੇ ਇਹ ਇਸ਼ਤਿਹਾਰ ਆਰਸੀਬੀ ਦੇ ਨਾਲ-ਨਾਲ ਗੋਆਈਬੀਬੋ ਦਾ ਇਸ਼ਤਿਹਾਰ ਬਣ ਜਾਵੇਗਾ ਅਤੇ ਵਿਰਾਟ ਬਿਨਾਂ ਕਾਂਟਰੈਕਟ ਦੇ ਹੀ ਇਸ ਟਰੈਵਲ ਕੰਪਨੀ ਦਾ ਪ੍ਰਚਾਰ ਕਰਦੇ ਨਜ਼ਰ ਆਉਣਗੇ। ਦੀਪਿਕਾ ਦੇ ਨਾਲ ਇਸ਼ਤਿਹਾਰ ਕਰਨ 'ਤੇ ਵਿਰਾਟ ਦੇ ਇਨਕਾਰ ਦੇ ਬਾਅਦ ਗੋਆਈਬੀਬੋ ਦੀ ਆਰਸੀਬੀ ਦੇ ਨਾਲ 11 ਕਰੋੜ ਰੁਪਏ ਦੀ ਇਹ ਡੀਲ ਮੁਕਾਮ ਤੱਕ ਨਹੀਂ ਪਹੁੰਚ ਸਕੀ। ਇਸ ਘਟਨਾ ਨੇ ਸਾਫ਼ ਕਰ ਦਿੱਤਾ ਹੈ ਕਿ ਵਿਰਾਟ ਦਾ ਦਿਮਾਗ ਕ੍ਰਿਕਟ ਦੇ ਮੈਦਾਨ ਦੇ ਬਾਹਰ ਕਮਰਸ਼ੀਅਲ ਫੀਲਡ ਵਿੱਚ ਵੀ ਬੇਹੱਦ ਤੇਜ਼ੀ ਨਾਲ ਚੱਲਦਾ ਹੈ।
ਸਿੱਖ ਹਾਕੀ ਖਿਡਾਰੀ ਨੇ ਕੈਨੇਡਾ 'ਚ ਚਮਕਾਇਆ ਸਿੱਖਾਂ ਦਾ ਨਾਂ
NEXT STORY