ਸਪੋਰਟਸ ਡੈਸਕ- ਓਮਾਨ 'ਚ ਜਨਵਰੀ 2022 'ਚ ਲੀਜੈਂਡਸ ਕ੍ਰਿਕਟ ਲੀਗ ਹੋਵੇਗੀ ਜਿਸ 'ਚ ਦੁਨੀਆ ਭਰ ਦੇ ਲੀਜੈਂਡਸ ਕ੍ਰਿਕਟਰ ਹਿੱਸਾ ਲੈਣਗੇ। ਓਮਾਨ ਨੇ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਲੀਗ 'ਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਆਸਟਰੇਲੀਆ, ਇੰਗਲੈਂਡ ਤੇ ਹੋਰ ਕ੍ਰਿਕਟ ਦੇਸ਼ਾਂ ਦੇ ਸਾਬਕਾ ਕ੍ਰਿਕਟਰ ਸ਼ਾਮਲ ਹੋਣਗੇ। ਖਿਡਾਰੀਆਂ ਨੂੰ ਤਿੰਨ ਟੀਮਾਂ- ਭਾਰਤ, ਏਸ਼ੀਆ ਤੇ ਰੈਸਟ ਆਫ਼ ਵਰਲਡ 'ਚ ਵੰਡਿਆ ਜਾਵੇਗਾ।
ਓਮਾਨ ਕ੍ਰਿਕਟ ਦੇ ਪ੍ਰਧਾਨ ਪੰਕਜ ਖਿਮਜੀ ਨੇ ਕਿਹਾ ਕਿ ਧਾਕੜ ਕ੍ਰਿਕਟਰਾਂ ਦੀ ਮੇਜ਼ਬਾਨੀ ਕਰਨਾ ਦੇਸ਼ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਓਮਾਨ ਦਾ ਟੀਚਾ ਖਿਡਾਰੀਆਂ ਨੂੰ ਸਭ ਤੋਂ ਵਧੀਆ ਸਹੂਲਤਾਂ ਤੇ ਮਹਿਮਾਨਨਵਾਜ਼ੀ ਦੇਣਾ ਹੈ। ਓਮਾਨ 'ਚ ਸਟਾਰ ਕ੍ਰਿਕਟਰਾਂ ਦਾ ਅਜਿਹਾ ਇਕੱਠ ਸ਼ਾਨਦਾਰ ਗੱਲ ਹੈ ਤੇ ਮੈਨੂੰ ਯਕੀਨ ਹੈ ਕਿ ਇਹ ਅਜੇ ਸਿਰਫ਼ ਸ਼ੁਰੂਆਤ ਹੋਵੇਗੀ। ਇਸ ਨਾਲ ਓਮਾਨ ਕ੍ਰਿਕਟਰ ਦੇ ਲਈ ਨਵੇਂ ਮੌਕੇ ਪੈਦਾ ਹੋਣਗੇ। ਭਾਰਤੀ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਇਸ ਲੀਗ ਦੇ ਕਮਿਸ਼ਨਰ ਹੋਣਗੇ।
ਸਪੇਨ ਦੀ ਡੇਵਿਸ ਕੱਪ ਟੀਮ 'ਚ ਨਡਾਲ ਨਹੀਂ, ਅਲਕਾਰੇਜ਼ 'ਤੇ ਹੋਣਗੀਆਂ ਨਜ਼ਰਾਂ
NEXT STORY