ਨਾਰਵੇ (ਨਿਕਲੇਸ਼ ਜੈਨ)– ਮੈਗਨਸ ਕਾਰਲਸਨ ਇਨਵਾਇਟ ਲੀਗ ਦੇ ਤੀਜੇ ਪੜਾਅ ਚੈੱਸਏਬਲ ਮਾਸਟਰਸ ਟੂਰਨਾਮੈਂਟ ਦਾ ਖਿਤਾਬ ਇਕ ਵਾਰ ਫਿਰ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਅਨੀਸ਼ ਗਿਰੀ ਨੂੰ ਬੈਸਟ ਆਫ ਥ੍ਰੀ ਦੇ ਫਾਈਨਲ ਵਿਚ 2-0 ਨਾਲ ਹਰਾਉਂਦੇ ਹੋਏ ਆਪਣੇ ਨਾਂ ਕਰ ਲਿਆ। ਪਹਿਲੇ ਦਿਨ ਮੈਗਨਸ ਨੇ 3.5-1.5 ਨਾਲ ਤੇ ਦੂਜੇ ਦਿਨ 2.5-1.5 ਨਾਲ ਜਿੱਤ ਦਰਜ ਕਰਦੇ ਹੋਏ ਦੋਵੇਂ ਦਿਨ ਆਪਣੇ ਨਾਂ ਕੀਤੇ। ਹਾਲਾਂਕਿ ਇਸ ਦੌਰਾਨ ਰੋਮਾਂਚ ਆਪਣੇ ਚੋਟੀ ’ਤੇ ਰਿਹਾ ਤੇ ਕਈ ਮੌਕਿਆਂ ’ਤੇ ਅਨੀਸ਼ ਚੰਗੀ ਸਥਿਤੀ ਵਿਚ ਹੋਣ ਤੋਂ ਬਾਅਦ ਵੀ ਫਾਇਦਾ ਚੁੱਕਣ ਵਿਚ ਅਸਫਲ ਰਿਹਾ। ਦੂਜੇ ਦਿਨ ਦੀ ਸ਼ੁਰੂਆਤ ਤੋਂ ਹੀ ਕਾਰਲਸਨ ਨੇ ਪਹਿਲੇ ਮੁਕਾਬਲੇ ਵਿਚ ਸ਼ਾਨਦਾਰ ਖੇਡ ਦਿਖਾਈ ਤੇ ਜਿੱਤ ਨਾਲ ਦਿਨ ਦੀ ਸ਼ੁਰੂਆਤ ਕੀਤੀ।
![PunjabKesari](https://static.jagbani.com/multimedia/03_13_559844083124-ll.jpg)
ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਕਿਊ. ਜੀ. ਡੀ. ਓਪਨਿੰਗ ਵਿਚ ਕਾਰਲਸਨ ਨੇ ਬੇਹੱਦ ਸਰਗਰਮ ਮੁਕਾਬਲਾ ਖੇਡਿਆ ਤੇ ਸਿਰਫ 34 ਚਾਲਾਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਦੂਜੇ ਮੁਕਾਬਲੇ ਵਿਚ ਕਾਰਲਸਨ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਘੋੜੇ ਦੇ ਐਂਡਗੇਮ ਵਿਚ ਇਕ ਆਸਾਨ ਡਰਾਅ ਖੇਡਿਆ ਤੇ ਸਕੋਰ 1.5-0.5 ਕਰ ਲਿਆ। ਤੀਜੇ ਮੈਚ ਵਿਚ ਅਨੀਸ਼ ਗਿਰੀ ਸ਼ਾਨਦਾਰ ਸਥਿਤੀ ਵਿਚ ਹੋਣ ਤੋਂ ਬਾਅਦ ਵੀ ਡਰਾਅ ਤੋਂ ਜ਼ਿਆਦਾ ਕੁਝ ਹਾਸਲ ਨਹੀਂ ਕਰ ਸਕਿਆ ਤੇ ਇਹ ਕਾਰਲਸਨ ਲਈ ਇਕ ਹਾਰੀ ਤੇ ਮੁਸ਼ਕਿਲ ਬਾਜ਼ੀ ਬਚਾਉਣ ਵਰਗੀ ਸੀ। ਜਦੋਂ ਸਕੋਰ 2-1 ’ਤੇ ਪਹੁੰਚ ਚੁੱਕਾ ਸੀ ਤੇ ਕਾਰਲਸਨ ਨੂੰ ਖਿਤਾਬ ਜਿੱਤਣ ਲਈ ਸਿਰਫ ਅੱਧੇ ਅੰਕ ਦੀ ਲੋੜ ਸੀ ।
![PunjabKesari](https://static.jagbani.com/multimedia/03_13_362188225125-ll.jpg)
ਆਖਰੀ ਬਾਜ਼ੀ ਤਾਂ ਇਕਦਮ ਅਨੀਸ਼ ਦੇ ਹੱਥ ਆ ਚੁੱਕੀ ਸੀ, ਮਤਲਬ ਜੇਕਰ ਉਹ ਜਿੱਤ ਜਾਂਦਾ ਤਾਂ ਸਕੋਰ 2-2 ਹੋ ਜਾਂਦਾ ਤੇ ਉਸ ਨੂੰ ਟਾਈਬ੍ਰੇਕ ਖੇਡਣ ਦਾ ਮੌਕਾ ਮਿਲਦਾ ਪਰ ਉਸ ਨੇ ਇਸ ਵਾਰ ਅੰਤ ਵਿਚ ਇਕ ਵੱਡੀ ਖੁੰਝ ਕੀਤੀ ਤੇ ਕਾਰਲਸਨ ਨੇ ਵਾਪਸੀ ਕਰਦੇ ਹੋਏ ਮੁਕਾਬਲਾ ਡਰਾਅ ਕਰਵਾ ਲਿਆ। ਖੇਡ ਦੀ 34ਵੀਂ ਚਾਲ ਵਿਚ ਜਦੋਂ ਅਨੀਸ਼ ਐੱਨ. ਐੱਫ. 6 ਖੇਡ ਕੇ ਜਿੱਤ ਵੱਲ ਵੱਧ ਸਕਦਾ ਸੀ, ਉਸ ਨੇ ਕਿਊ. ਐੱਫ. 5 ਖੇਡਿਆ ਤੇ ਕਾਰਲਸਨ ਨੇ ਕਿਊ. ਈ. 2 ਖੇਡ ਕੇ ਉਸਦਾ ਘੋੜਾ ਮਾਰ ਲਿਆ। ਇਸਦੇ ਨਾਲ ਹੀ ਕਾਰਲਸਨ 2.5-1.5 ਨਾਲ ਦੂਜਾ ਫਾਈਨਲ ਵੀ ਜਿੱਤ ਕੇ ਚੈੱਸਏਬਲ ਮਾਸਟਰਸ ਦਾ ਵੀ ਸਰਤਾਜ ਬਣ ਗਿਆ। ਕਾਰਲਸਨ ਨੂੰ ਐਵਾਰਡ ਦੇ ’ਤੇ 50,000 ਡਾਲਰ ਦਿੱਤੇ ਗਏ।
![PunjabKesari](https://static.jagbani.com/multimedia/03_13_100469698ggy-ll.jpg)
BCCI ਸਾਲ ਦੀ ਅੱਗੇ ਦੀ ਯੋਜਨਾ ’ਤੇ ਕੰਮ ਕਰੇ : ਧੂਮਲ
NEXT STORY