ਨਵੀਂ ਦਿੱਲੀ— ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਲਈ ਮਹਿੰਦਰ ਸਿੰਘ ਧੋਨੀ ਨੂੰ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ। ਇਸ ਨੂੰ ਲੈ ਕੇ ਉਠ ਰਹੇ ਵਿਵਾਦ ਦੇ ਬਾਅਦ ਹੁਣ ਬੀ. ਸੀ. ਸੀ. ਆਈ. ਦੇ ਮੁੱਖ ਚੋਣਕਰਤਾ ਐੱਮ. ਐੱਸ. ਕੇ. ਪ੍ਰਸਾਦ ਖੁਦ ਸਾਹਮਣੇ ਆਏ ਹਨ। ਪ੍ਰਸਾਦ ਦਾ ਕਹਿਣਾ ਹੈ ਕਿ ਧੋਨੀ ਨੇ ਖੁਦ ਹੀ ਟੀ-20 ਸੀਰੀਜ਼ ਲਈ ਆਪਣੀ ਅਣਉਪਲਬਧਤਾ ਦਿਖਾ ਦਿੱਤੀ ਸੀ। ਅਜਿਹੇ ’ਚ ਸਾਡੇ ਕੋਲ ਕੋਈ ਚਾਰਾ ਨਹੀਂ ਸੀ। ਵੈਸੇ ਵੀ ਭਵਿੱਖ ’ਚ ਧੋਨੀ ਦੀ ਜਗ੍ਹਾ ਪੰਤ ਨੂੰ ਰਿਪਲੇਸਮੈਂਟ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ।

ਪ੍ਰਸਾਦ ਨੇ ਇਸ ਦੌਰਾਨ ਟੀਮ ਸਿਲੈਕਸ਼ਨ ’ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਟੀਮ ਮੈਨੇਜਮੈਂਟ ਅਜੇ ਸਪਿਨਰਾਂ ਦਾ ਪੂਲ ਬਣਾਉਣ ਦੀ ਕੋਸ਼ਿਸ਼ ’ਚ ਹੈ। ਇਸ ਦੇ ਤਹਿਤ ਰਵਿੰਦਰ ਜਡੇਜਾ, ਕਰੁਣਾਲ ਪੰਡਯਾ ਅਤੇ ਵਾਸ਼ਿੰਗਟਨ ਸੁੰਦਰ ਨੂੰ ਬਰਾਬਰ ਮੌਕੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੂੰ ਵੀ ਟੀ-20 ਸੀਰੀਜ਼ ਲਈ ਰੈਸਟ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਖਲੀਲ ਅਹਿਮਦ, ਦੀਪਕ ਚਾਹਰ ਅਤੇ ਨਵਦੀਪ ਸੈਣੀ ਦੇ ਕੋਲ ਪ੍ਰਤਿਭਾ ਦਿਖਾਉਣ ਦਾ ਮੌਕਾ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਵੈਸਟਇੰਡੀਜ਼ ਦੌਰਾ ਖਤਮ ਕਰਕੇ ਘਰੇਲੂ ਧਰਤੀ ’ਤੇ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਖੇਡਣੀ ਹੈ। ਟੀ-20 ਸੀਰੀਜ਼ ਦਾ ਪਹਿਲਾ ਮੈਚ 15 ਸਤੰਬਰ ਨੂੰ ਹੋਣਾ ਹੈ। ਦੂਜਾ ਮੈਚ ਮੋਹਾਲੀ ’ਚ ਤਾਂ ਤੀਜਾ ਮੈਚ ਬੈਂਗਲੁਰੂ ਦੇ ਸਟੇਡੀਅਮ ’ਚ ਖੇਡਿਆ ਜਾਣਾ ਹੈ। ਟੀਮ ’ਚ ਸ਼ਿਖਰ ਧਵਨ ਦੀ ਵਾਪਸੀ ਹੋਈ ਹੈ। ਜਦਕਿ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ।
ਰੋਨਾਲਡੋ ਅਤੇ ਮੇਸੀ ਨੂੰ ਪਛਾੜ ਇਸ ਖਿਡਾਰੀ ਨੇ ਜਿੱਤਿਆ ਪਲੇਅਰ ਆਫ ਦਿ ਈਅਰ ਐਵਾਰਡ
NEXT STORY