ਨਵੀਂ ਦਿੱਲੀ— ਮਨਪ੍ਰੀਤ ਸਿੰਘ ਓਡੀਸ਼ਾ 'ਚ 28 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਪੁਰਸ਼ ਹਾਕੀ ਵਿਸ਼ਵ ਕੱਪ 'ਚ 18 ਮੈਂਬਰੀ ਭਾਰਤੀ ਟੀਮ ਦੀ ਕਪਤਾਨੀ ਸੰਭਾਲਣਗੇ ਜਦਕਿ ਚਿੰਗਲੇਨਸਾਨਾ ਸਿੰਘ ਕੰਗੁਜਮ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤ ਦੀ ਮੇਜ਼ਬਾਨੀ 'ਚ ਹੋ ਰਹੇ ਪੁਰਸ਼ ਵਿਸ਼ਵ ਕੱਪ ਦਾ ਆਯੋਜਨ 28 ਨਵੰਬਰ ਤੋਂ ਓਡੀਸ਼ਾ ਦੇ ਭੁਵਨੇਸ਼ਵਰ ਸਥਿਤ ਕਲਿੰਗਾ ਸਟੇਡੀਅਮ 'ਚ ਕੀਤਾ ਜਾਣਾ ਹੈ। ਹਾਕੀ ਇੰਡੀਆ (ਐੱਚ.ਆਈ.) ਨੇ ਵੀਰਵਾਰ ਨੂੰ 18 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਭਾਰਤੀ ਟੀਮ ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤੀ ਦੱਖਣੀ ਅਫਰੀਕਾ ਖਿਲਾਫ ਕਰੇਗੀ।

ਪੁਰਸ਼ ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਨੇ ਕਿਹਾ, ''ਅਸੀਂ ਵਿਸ਼ਵ ਕੱਪ ਲਈ ਆਪਣਾ ਸਰਵਸ੍ਰੇਸ਼ਠ ਤਾਲਮੇਲ ਲੱਭ ਲਿਆ ਹੈ। ਸਾਨੂੰ ਮੌਜੂਦਾ 34 ਖਿਡਾਰੀਆਂ 'ਚੋਂ ਸਭ ਤੋਂ ਚੰਗੇ 18 ਖਿਡਾਰੀਆਂ ਦੀ ਚੋਣ ਕਰਨ ਲਈ ਮੁਸ਼ਕਲ ਫੈਸਲੇ ਲੈਣੇ ਪਏ। ਸਾਡੇ ਅੰਤਿਮ ਚੁਣੇ ਗਏ ਖਿਡਾਰੀਆਂ 'ਚ ਤਜਰਬੇਕਾਰ ਅਤੇ ਯੁਵਾ ਖਿਡਾਰੀਆਂ ਦਾ ਸੁਮੇਲ ਹੈ। ਇਸ ਟੀਮ ਨੂੰ ਮੌਜੂਦਾ ਫਾਰਮ ਅਤੇ ਫਿੱਟਨੈਸ ਦੇ ਹਿਸਾਬ ਨਾਲ ਚੁਣਿਆ ਗਿਆ ਹੈ। ਉਨ੍ਹਾਂ ਕਿਹਾ, ''ਵਿਸ਼ਵ ਕੱਪ ਤੋਂ ਪਹਿਲਾਂ ਸਾਰੇ ਖਿਡਾਰੀਆਂ ਨੇ ਆਪਣੀ ਲੈਅ ਅਤੇ ਚੰਗਾ ਖੇਡ ਵਿਖਾਇਆ ਹੈ ਅਤੇ ਮੈਨੂੰ ਉਮੀਦ ਹੈ ਕਿ ਭਾਰਤ ਲਈ ਇਹ ਚੰਗਾ ਪ੍ਰਦਰਸ਼ਨ ਕਰਨਗੇ।'' ਭਾਰਤ ਦਾ 34 ਮੈਂਬਰੀ ਕੋਰ ਗਰੁੱਪ ਭੁਵਨੇਸ਼ਵਰ 'ਚ 23 ਨਵੰਬਰ ਤਕ ਅਭਿਆਸ ਜਾਰੀ ਰੱਖੇਗਾ।

ਟੀਮ ਇਸ ਤਰ੍ਹਾਂ ਹੈ-
ਗੋਲਕੀਪਰ : ਪੀ.ਆਰ. ਸ਼੍ਰੀਜੇਸ਼, ਕ੍ਰਿਸ਼ਨ ਬਹਾਦੁਰ ਪਾਠਕ। ਡਿਫੈਂਡਰ : ਹਰਮਨਪ੍ਰੀਤ ਸਿੰਘ, ਬਰਿੰਦਰ ਲਾਕੜਾ, ਵਰੁਣ ਕੁਮਾਰ, ਕੋਠਾਜੀਤ ਸਿੰਘ ਖਾਦੰਗਬਮ, ਸੁਰਿੰਦਰ ਕੁਮਾਰ, ਅਮਿਤ ਰੋਹੀਦਾਸ। ਮਿਡਫੀਲਡਰਸ : ਮਨਪ੍ਰੀਤ ਸਿੰਘ (ਕਪਤਾਨ), ਚਿੰਗਲੇਨਸਾਨਾ ਸਿੰਘ ਕੰਗਜੁਮ (ਉਪ ਕਪਤਾਨ), ਨੀਲਕਾਂਤਾ ਸ਼ਰਮਾ, ਹਾਰਦਿਕ ਸਿੰਘ, ਸੁਮਿਤ। ਫਾਰਵਰਡ : ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਸਿਮਰਨਜੀਤ ਸਿੰਘ।
ਟੇਲਰ ਦੀ ਇਸ ਗਲਤੀ 'ਤੇ ਨਾਰਾਜ਼ ਹੋਏ ਪਾਕਿ ਦੇ ਕਪਤਾਨ ਸਰਫਰਾਜ਼ ਅਹਿਮਦ
NEXT STORY