ਨਵੀਂ ਦਿੱਲੀ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਸਾਬਕਾ ਭਾਰਤੀ ਕੋਚ ਅਨਿਲ ਕੁੰਬਲੇ ਸਮੇਤ ਕਈ ਦਿੱਗਜ ਕ੍ਰਿਕਟਰਾਂ ਨੇ ਅਮਰਨਾਥ ਯਾਤਰੀਆਂ ਉੱਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਇਸ ਮਾਮਲੇ ਵਿਚ 5 ਮਹਿਲਾਵਾਂ ਸਮੇਤ 7 ਤੀਰਥ ਯਾਤਰੀਆਂ ਦੀ ਮੌਤ ਹੋ ਗਈ ਸੀ ਜਦਕਿ 21 ਹੋਰ ਜ਼ਖ਼ਮੀ ਹੋ ਗਏ ਸਨ। ਸਚਿਨ ਸਹਿਵਾਗ ਅਤੇ ਕੁੰਬਲੇ ਸਮੇਤ ਕਈ ਭਾਰਤੀ ਕ੍ਰਿਕਟਰਾਂ ਨੇ ਟਵਿੱਟਰ ਉੱਤੇ ਇਸ ਹਮਲੇ ਦੀ ਕਾਫੀ ਨਿੰਦਾ ਕੀਤੀ ਅਤੇ ਹਮਲਾਵਰਾਂ ਦੇ ਇਸ ਕਾਰਨਾਮੇ ਨੂੰ ਸ਼ਰਮਨਾਕ ਦੱਸਿਆ।
ਕ੍ਰਿਕਟਰਾਂ ਨੇ ਅੱਤਵਾਦੀ ਹਮਲੇ ਵਿਚ ਮਾਰੇ ਗਏ ਨਾਗਰਿਕਾਂ ਦੇ ਪ੍ਰਤੀ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਸਚਿਨ ਨੇ ਆਪਣੇ ਸੋਗ ਸੰਦੇਸ਼ ਵਿਚ ਕਿਹਾ ਕਿ ਮੈਂ ਇਸ ਹਮਲੇ ਦੀ ਖ਼ਬਰ ਤੋਂ ਹੈਰਾਨ ਹਾਂ। ਇਹ ਬੇਹੱਦ ਸ਼ਰਮਨਾਕ ਹੈ। ਰੱਬ ਦੁੱਖ ਦੀ ਇਸ ਘੜੀ ਵਿਚ ਹਮਲੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਕਤੀ ਦੇਵੇ। ਸਚਿਨ ਤੋਂ ਇਲਾਵਾ ਵਰਿੰਦਰ ਸਹਿਵਾਗ, ਅਨਿਲ ਕੁੰਬਲੇ ਅਤੇ ਵੀ.ਵੀ.ਐੱਸ. ਲਕਸ਼ਮਣ ਨੇ ਵੀ ਹਮਲੇ ਵਿਚ ਮਾਰੇ ਗਏ ਲੋਕਾਂ ਦੇ ਪ੍ਰਤੀ ਸੋਗ ਪ੍ਰਗਟਾਇਆ ਹੈ।
ਰੋਹਿਤ ਸ਼ਰਮਾ ਨੇ ਇਸ ਭਾਰਤੀ ਗੇਂਦਬਾਜ਼ ਦੀ ਲਸਿਥ ਮਲਿੰਗਾ ਨਾਲ ਕੀਤੀ ਤੁਲਨਾ, ਮਜ਼ੇਦਾਰ ਹੈ ਵਜ੍ਹਾ
NEXT STORY