ਜੋਹਾਨਿਸਬਰਗ— ਦੱਖਣੀ ਅਫ਼ਰੀਕਾ ਦੇ ਮੁੱਖ ਕੋਚ ਮਾਰਕ ਬਾਊਚਰ ਦਾ ਮੰਨਣਾ ਹੈ ਕਿ ਏ. ਬੀ. ਡਿਵਿਲੀਅਰਸ ਅਜੇ ਵੀ ਦੁਨੀਆ ਦੇ ਸਰਵਸ੍ਰੇਸ਼ਠ ਟੀ-20 ਬੱਲੇਬਾਜ਼ਾਂ ’ਚੋਂ ਇਕ ਹਨ ਪਰ ਉਨ੍ਹਾਂ ਦੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਤੋਂ ਵਾਪਸੀ ਕਰਕੇ ਟੀ-20 ਵਰਲਡ ਕੱਪ ਨਹੀਂ ਖੇਡਣ ਦੇ ਕਾਰਨ ਹਨ। ਕ੍ਰਿਕਟ ਦੱਖਣੀ ਅਫ਼ਰੀਕਾ (ਸੀ. ਐੱਸ. ਏ.) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਡਿਵਿਲੀਅਰਸ ਨੇ ਕੌਮਾਂਤਰੀ ਸੰਨਿਆਸ ਤੋਂ ਵਾਪਸੀ ਨਹੀਂ ਕਰਨ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਦੇ ਸਾਬਕਾ ਸਾਥੀ ਤੇ ਵਰਤਮਾਨ ਰਾਸ਼ਟਰੀ ਕੋਚ ਬਾਊਚਰ ਨੇ ਡਿਵਿਲੀਅਰਸ ਦੇ ਫ਼ੈਸਲੇ ਦੇ ਕਾਰਨ ਦੱਸੇ ਤੇ ਕਿਹਾ ਕਿ ਉਹ ਪਿਛਲੇ ਕੁਝ ਸਮੇਂ ਤੋਂ ਟੀਮ ’ਚ ਸ਼ਾਮਲ ਕਿਸੇ ਖਿਡਾਰੀ ਦੀ ਜਗ੍ਹਾ ਨਹੀਂ ਲੈਣਾ ਚਾਹੁੰਦੇ ਹਨ। ਬਾਊਚਰ ਨੇ ਕਿਹਾ, ‘‘ਏ. ਬੀ. ਡਿਵਿਲੀਅਰਸ ਦੇ ਆਪਣੇ ਕਾਰਨ ਹਨ ਜਿਨ੍ਹਾਂ ਦਾ ਮੈਂ ਸਨਮਾਨ ਕਰਦਾ ਹਾਂ। ਬਦਕਿਸਮਤੀ ਨਾਲ ਉਹ ਟੀਮ ਦਾ ਹਿੱਸਾ ਨਹੀਂ ਬਣ ਸਣਗੇ। ਮੈਂ ਬਦਕਿਸਮਤੀ ਨਾਲ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਮੈਨੂੰ ਲਗਦਾ ਹੈ ਕਿ ਉਹ ਵੀ ਟੀ-20 ਦੇ ਇਕਲੌਤੇ ਸਰਵਸ੍ਰੇਸ਼ਠ ਨਾ ਸਹੀ ਪਰ ਸਰਵਸ੍ਰੇਸ਼ਠ ਬੱਲੇਬਾਜ਼ਾਂ ’ਚੋਂ ਇਕ ਹਨ। ਇਕ ਕੋਚ ਦੇ ਰੂਪ ’ਚ ਮੈਨੂੰ ਆਪਣੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਟੀਮ ’ਚ ਲਿਆਉਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ। ਏ. ਬੀ. ਡਿਵਿਲੀਅਰਸ ਕਿਸੇ ਵੀ ਟੀਮ ਨੂੰ ਊਰਜਾਵਾਨ ਬਣਾ ਸਕਦੇ ਹਨ ਪਰ ਮੈਂ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕਰਦਾ ਹਾਂ।
ਫ਼ੀਡੇ ਮਹਿਲਾ ਵਿਸ਼ਵ ਕੱਪ : ਹੰਪੀ ਤੇ ਹਰਿਕਾ ਨੂੰ ਮਿਲਿਆ ਸਿੱਧਾ ਪ੍ਰਵੇਸ਼
NEXT STORY