ਬਲੋਮਫੋਂਟੇਨ (ਦੱਖਣੀ ਅਫਰੀਕਾ)- ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਵਨਡੇ 'ਚ ਸ਼ਾਨਦਾਰ ਸੈਂਕੜਾ ਲਗਾਉਣ ਤੋਂ ਬਾਅਦ ਆਸਟ੍ਰੇਲੀਆ ਦੇ ਬੱਲੇਬਾਜ਼ ਮਾਰਨਸ ਲਾਬੂਸ਼ੇਨ ਨੇ ਕਿਹਾ ਕਿ ਆਈਸੀਸੀ ਕ੍ਰਿਕਟ ਵਿਸ਼ਵ ਕੱਪ 'ਚ ਜਗ੍ਹਾ ਬਣਾਉਣਾ ਉਨ੍ਹਾਂ ਦੇ ਕੰਟਰੋਲ 'ਚ ਨਹੀਂ ਹੈ ਅਤੇ ਉਹ ਸਿਰਫ਼ ਖੇਡ ਦਾ ਆਨੰਦ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਦੌੜਾਂ ਬਣਾ ਸਕਦੇ ਸਨ।
ਇਹ ਵੀ ਪੜ੍ਹੋ- Asia Cup 2023 : ਪਾਕਿ ਨਾਲ ਮੁਕਾਬਲੇ ਲਈ ਤਿਆਰ ਭਾਰਤ, ਜਾਣੋ ਸਮਾਂ ਤੇ ਕਿੱਥੇ ਦੇਖ ਪਾਓਗੇ ਫ੍ਰੀ 'ਚ ਮੈਚ
ਆਸਟ੍ਰੇਲੀਆ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਦੂਜੇ ਵਨਡੇ ਮੈਚ 'ਚ ਦੱਖਣੀ ਅਫਰੀਕਾ ਖ਼ਿਲਾਫ਼ 123 ਦੌੜਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪਾਕਿਸਤਾਨ ਨੂੰ ਪਛਾੜ ਕੇ ਆਈਸੀਸੀ ਪੁਰਸ਼ ਵਨਡੇ ਰੈਂਕਿੰਗ 'ਚ ਚੋਟੀ 'ਤੇ ਆਪਣਾ ਸਥਾਨ ਪੱਕਾ ਕਰ ਲਿਆ ਹੈ। ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ, ''ਉਨ੍ਹਾਂ 'ਚੋਂ ਜ਼ਿਆਦਾਤਰ ਪਰਿਵਾਰ ਹਨ। ਇਹ ਹਮੇਸ਼ਾ ਚੰਗਾ ਹੁੰਦਾ ਹੈ, ਥੋੜਾ ਵਾਧੂ ਦਬਾਅ ਹੁੰਦਾ ਹੈ। ਦੋਸਤਾਂ ਅਤੇ ਪਰਿਵਾਰ ਦੇ ਸਾਹਮਣੇ ਕੁਝ ਦੌੜਾਂ ਬਣਾਉਣਾ ਚੰਗਾ ਲੱਗਦਾ ਹੈ। ਮੈਨੂੰ ਅਜੇ ਵੀ ਲੱਗਦਾ ਹੈ ਕਿ ਮੈਂ ਕੁਝ ਦੌੜਾਂ ਛੱਡ ਦਿੱਤੀਆਂ ਹਨ।
ਇਹ ਵੀ ਪੜ੍ਹੋ- Asia Cup, IND vs PAK : ਮੈਚ ਤੋਂ ਪਹਿਲਾਂ ਮੌਸਮ ਨੂੰ ਲੈ ਕੇ ਸਾਹਮਣੇ ਆਈ ਚੰਗੀ ਖ਼ਬਰ
ਉਨ੍ਹਾਂ ਨੇ ਕਿਹਾ ਕਿ 'ਸੋਚਿਆ ਸੀ ਕਿ ਮੈਂ ਖੁੱਲ੍ਹ ਸਕਦਾ ਸੀ ਅਤੇ 430 ਤੱਕ ਲਿਜਾ ਸਕਦਾ ਸੀ। ਪਰ ਜਿਵੇਂ-ਜਿਵੇਂ ਗੇਮ ਚੱਲਦੀ ਹੈ, ਇਹ ਤੁਹਾਨੂੰ ਹੋਰ ਜ਼ਿਆਦਾ ਚਾਹੁਣ 'ਤੇ ਮਜ਼ਬੂਰ ਕਰ ਦਿੰਦੀ ਹੈ। ਤੁਹਾਨੂੰ ਸੰਤੁਸ਼ਟ ਹੋਣਾ ਪਵੇਗਾ। ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਅਸੀਂ ਇਸ ਤੱਕ ਕਿਵੇਂ ਪਹੁੰਚੇ। ਅਸੀਂ ਸ਼ਾਨਦਾਰ ਸ਼ੁਰੂਆਤ ਕੀਤੀ, ਬੱਲੇਬਾਜ਼ੀ ਕੀਤੀ ਅਤੇ ਉਨ੍ਹਾਂ 'ਤੇ ਤੁਰੰਤ ਦਬਾਅ ਬਣਾਇਆ। ਵਿਸ਼ਵ ਕੱਪ ਦਾ ਸਥਾਨ ਉਨ੍ਹਾਂ ਚੀਜ਼ਾਂ ਵਿੱਚੋਂ ਇੱਕ ਹੈ ਜੋ ਮੇਰੇ ਵੱਸ ਵਿੱਚ ਨਹੀਂ ਹੈ। ਮੇਰਾ ਮਤਲਬ ਸਿਰਫ਼ ਕ੍ਰਿਕਟ ਖੇਡਣ ਦਾ ਮਜ਼ਾ ਲੈਣਾ ਹੈ।
ਇਹ ਵੀ ਪੜ੍ਹੋ- ਵਿਸ਼ਵ ਕੱਪ ਦੇ ਲਈ ਸਚਿਨ ਨੂੰ ਮਿਲਿਆ ਗੋਲਡਨ ਟਿਕਟ, BCCI ਨੇ ਜੈ ਸ਼ੰਕਰ ਨਾਲ ਸਾਂਝੀ ਕੀਤੀ ਤਸਵੀਰ
ਜਿਵੇਂ ਕਿ ਮੈਂ ਸ਼ਮਸੀ ਨੂੰ ਕਿਹਾ, 'ਜੇਕਰ ਮੈਂ ਘਰ ਜਾਂਦਾ ਹਾਂ ਤਾਂ ਮੈਨੂੰ ਆਪਣੀ ਧੀ ਨੂੰ ਦੇਖਣ ਨੂੰ ਮਿਲਦਾ ਹੈ, ਜੇਕਰ ਮੈਂ ਵਿਸ਼ਵ ਕੱਪ ਲਈ ਜਾਂਦਾ ਹਾਂ ਤਾਂ ਮੈਨੂੰ ਆਸਟ੍ਰੇਲੀਆ ਲਈ ਵਿਸ਼ਵ ਕੱਪ ਖੇਡਣ ਦਾ ਮੌਕਾ ਮਿਲੇਗਾ, ਇਸ ਲਈ ਮੇਰਾ ਕੰਮ ਵਧੀਆ ਪ੍ਰਦਰਸ਼ਨ ਕਰਨਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Asia Cup 2023 : ਪਾਕਿ ਨਾਲ ਮੁਕਾਬਲੇ ਲਈ ਤਿਆਰ ਭਾਰਤ, ਜਾਣੋ ਸਮਾਂ ਤੇ ਕਿੱਥੇ ਦੇਖ ਪਾਓਗੇ ਫ੍ਰੀ 'ਚ ਮੈਚ
NEXT STORY