ਨਵੀਂ ਦਿੱਲੀ—ਆਸਟ੍ਰੇਲੀਆ ਦੇ ਸਾਬਕਾ ਓਪਨਰ ਅਤੇ ਦਿੱਗਜ਼ ਕ੍ਰਿਕਟਰ ਮੈਥਿਊ ਹੇਡਨ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਮੈਥਿਊ ਹੇਡਨ ਦੇ ਸਿਰ ਅਤੇ ਧੌਣ 'ਤੇ ਗੰਭੀਰ ਸੱਟ ਲੱਗੀ ਹੈ ਅਤੇ ਉਹ ਹਸਪਤਾਨ 'ਚ ਭਰਤੀ ਹਨ। ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਨੇ ਖੁਦ ਆਪਣੇ ਫੈਨਜ਼ ਨੂੰ ਇਸ ਹਾਦਸੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੀ ਸੱਟ ਦੀਆਂ ਤਸਵੀਰਾਂ ਇੰਸਟਾਗ੍ਰਾਮ ਅਤ ਫੇਸਬੁੱਕ 'ਤੇ ਸ਼ੇਅਰ ਕੀਤੀਆਂ।
-ਕਿਵੇ ਹੋਇਆ ਹੇਡਲ ਨਾਲ ਹਾਦਸਾ?
ਦਰਅਸਲ ਹੇਡਲ ਆਪਣੇ ਜੋਸ਼ੂਆ ਹੇਡਨ ਨਾਲ ਸਟ੍ਰੈਡੀ ਬੈਕ ਨੂੰ ਬੈਂਕ 'ਤੇ ਸਰਫਿੰਗ ਲਈ ਗਏ ਸਨ ਜਿੱਥੇ ਗੱਡੀ ਦਾ ਬੈਲੇਂਸ ਬਿਗੜਣ ਨਾਲ ਇਹ ਹਾਦਸਾ ਹੋਇਆ। ਸਾਬਕਾ ਆਸਟ੍ਰੇਲੀਆਈ ਦਿੱਗਜ਼ ਨੇ ਤਸਵੀਰਾਂ ਦੇ ਨਾਲ-ਨਾਲ ਆਪਣੇ ਸਾਰੇ ਫੈਨਜ਼ ਨੂੰ ਭਰੋਸਾ ਦਿਵਾਇਆ ਕਿ ਉਹ ਹੁਣ ਸੁਰੱਖਿਅਤ ਹਨ ਅਤੇ ਘਟਨਾ ਤੋਂ ਬਾਅਦ ਜਲਦੀ ਹੀ ਐੱਮ.ਆਰ.ਆਈ, ਅਤੇ ਸੀ.ਟੀ. ਸਕੈਨ ਲਈ ਅਪਣੇ ਦੋਸਤ ਬੇਨ ਅਤੇ ਸੂ ਕੇਲੀ ਦਾ ਧੰਨਵਾਦ ਕੀਤਾ।
ਮੈਥਿਊ ਹੇਡਲ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਹੇਡਲ ਦੇ ਫੈਨਜ਼ ਨੇ ਉਨ੍ਹਾਂ ਦੇ ਜਲਦ ਤੋਂ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਮੈਥਿਊ ਹੇਡਲ ਇਕ ਕ੍ਰਿਕਟਰ ਤੋਂ ਇਲਾਵਾ ਚੰਗੇ ਕੁਕ ਵੀ ਹਨ। ਆਪਣੇ ਖਾਲੀ ਸਮੇਂ 'ਚ ਹੇਡਲ ਸਮੰਦਰ 'ਚ ਸਰਫਰਿੰਗ ਕਰਦੇ ਹਨ। ਨਾਲ ਹੀ ਉਹ ਚੰਗੇ ਕੁਕ ਵੀ ਹਨ। ਉਨ੍ਹਾਂ ਨੇ ਭਾਰਤੀ ਡਿਸ਼ੇਜ ਬਣਾਉਣ ਵੀ ਆਉਂਦੀ ਹੈ। 46 ਸਾਲ ਦੇ ਹੇਡਲ ਨੇ ਆਪਣੇ ਕਰੀਅਰ 'ਚ 8625 ਟੈਸਟ ਦੌੜਾਂ ਅਤੇ 6133 ਵਨ ਡੇ ਦੌੜਾਂ ਬਣਾਈਆਂ। ਇੰਟਰਨੈਸ਼ਨਲ ਕਰੀਅਰ 'ਚ ਹੇਡਲ ਦੇ ਨਾਂ ਕੁਲ 40 ਸੈਂਕੜੇ ਹਨ।
16 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝੇਗੀ ਸਾਇਨਾ ਨੇਹਵਾਲ!
NEXT STORY