ਮੈਲਬੋਰਨ– ਭਾਰਤ ਵਿਰੁੱਧ ਚੱਲ ਰਹੇ ਬਾਕਸਿੰਗ-ਡੇ ਟੈਸਟ ਦੀ ਦੂਜੀ ਪਾਰੀ ਵਿਚ ਕਪਤਾਨ ਟਿਮ ਪੇਨ ਦੇ ਆਊਟ ਹੋਣ ਤੋਂ ਨਾਖੁਸ਼ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਮੈਥਿਊ ਵੇਡ ਨੇ ਸੋਮਵਾਰ ਨੂੰ ਫੈਸਲਾ ਸਮੀਖਿਆ ਪ੍ਰਣਾਲੀ (ਡੀ. ਆਰ. ਐੱਸ.) ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਦੀ ਮੰਗ ਕੀਤੀ।
ਮੈਚ ਦੇ ਤੀਜੇ ਦਿਨ ਰਵਿੰਦਰ ਜਡੇਜਾ ਦੀ ਗੇਂਦ ਨੂੰ ਵਿਕਟਕੀਪਰ ਰਿਸ਼ਭ ਪੰਤ ਵਲੋਂ ਫੜਨ ਤੋਂ ਬਾਅਦ ਮੈਦਾਨੀ ਅੰਪਾਇਰ ਪਾਲ ਰੀਫੇਲ ਦੇ ਫੈਸਲੇ ਵਿਰੁੱਧ ਭਾਰਤੀ ਕਪਤਾਨ ਨੇ ਡੀ. ਆਰ. ਐੱਸ. ਲਿਆ ਜਿਸ ਤੋਂ ਬਾਅਦ ਤੀਜੇ ਅੰਪਾਇਰ ਪਾਲ ਵਿਲਸਨ ਨੇ ਉਸ ਨੂੰ ਆਊਟ ਕਰਾਰ ਦਿੱਤਾ। ਆਊਟ ਹੋਣ ਤੋਂ ਬਾਅਦ ਮੈਦਾਨ ਵਿਚੋਂ ਬਾਹਰ ਜਾਂਦੇ ਸਮੇਂ ਪੇਨ ਵੀ ਇਸ ਫੈਸਲੇ ਤੋਂ ਨਿਰਾਸ਼ ਦਿਸਿਆ। ਵੇਡ ਨੇ ਇਸ ਦੀ ਤੁਲਨਾ ਐਤਵਾਰ ਨੂੰ ਚੇਤੇਸ਼ਵਰ ਪੁਜਾਰਾ ਵਿਰੁੱਧ ਇਸਤੇਮਾਲ ਕੀਤੇ ਗਏ ਆਸਟਰੇਲੀਆਈ ਡੀ. ਆਰ. ਐੱਸ. ਨਾਲ ਕੀਤੀ।
ਉਸ ਨੇ ਕਿਹਾ,‘‘ਮੈਂ ਜਿਵੇਂ ਦੇਖਿਆ ਹੈ ਇਹ ਕੱਲ ਦੀ ਪਹਿਲੀ ਗੇਂਦ ਦੀ ਤਰ੍ਹਾਂ ਹੈ। ਤਦ ਅਸੀਂ ਡੀ. ਆਰ. ਐੱਸ. ਦਾ ਇਸਤੇਮਾਲ ਕੀਤਾ ਸੀ। ਮੈਨੂੰ ਲੱਗਦਾ ਹੈ ਕਿ ਉਹ ਪੁਜਾਰਾ ਦੇ ਵਿਰੁੱਧ ਸੀ।’’ ਵੇਡ ਨੇ ਮੈਚ ਤੋਂ ਬਾਅਦ ਕਿਹਾ,‘‘ਦੋਵਾਂ ਵਿਚਾਲੇ ਮੈਂ ਜੋ ਦੇਖਿਆ, ਉਸ ਵਿਚ ਸਨੀਕੋ ਮੀਟਰ (ਆਵਾਜ਼ ਸੁਣਨ ਵਾਲੀ ਮਸ਼ੀਨ) ਵਿਚ ਇਕੋ ਜਿਹੀ ਚੀਜ਼ ਦਿਖਾਈ ਦਿੱਤੀ ਪਰ ਇਕ ਨੂੰ ਆਊਟ ਨਹੀਂ ਦਿੱਤਾ ਗਿਆ ਜਦਕਿ ਦੂਜੇ ਨੂੰ ਦੇ ਦਿੱਤਾ ਗਿਆ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਹੁਣ ਨਜ਼ਰਾਂ ਫਾਰਮੂਲਾ-1 ’ਤੇ, ਅਗਲੇ ਸਾਲ ਸੀਟ ਕਰਾਂਗਾ ਹਾਸਲ : ਜੇਹਨ
NEXT STORY