ਚੇਨਈ- ਆਈ. ਪੀ. ਐੱਲ. 2021 ਸੈਸ਼ਨ ਦਾ 6ਵਾਂ ਮੈਚ ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਬੈਂਗਲੁਰੂ ਦੀ ਟੀਮ ਪਹਿਲਾਂ ਬੱਲੇਬਾਜ਼ੀ ਦੇ ਲਈ ਆਈ। ਟੀਮ ਦੀ ਸ਼ੁਰੂਆਤ ਠੀਕ ਨਹੀਂ ਰਹੀ ਅਤੇ ਸਲਾਮੀ ਬੱਲੇਬਾਜ਼ ਪੱਡੀਕਲ 11 ਦੌੜਾਂ ਬਣਾ ਕੇ ਜਲਦ ਆਊਟ ਹੋ ਗਏ। ਇਸ ਤੋਂ ਬਾਅਦ ਸ਼ਾਹਬਾਜ਼ ਅਹਿਮਦ ਵੀਂ 14 ਦੌੜਾਂ ਬਣਾ ਕੇ ਆਊਟ ਹੋ ਗਏ। ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਮੈਕਸਵੈੱਲ ਨੇ ਇਸ ਮੈਚ 'ਚ ਅਰਧ ਸੈਂਕੜੇ ਵਾਲੇ ਪਾਰੀ ਖੇਡੀ ਤੇ ਟੀਮ ਦੇ ਸਕੋਰ ਨੂੰ ਚਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਆਈ. ਪੀ. ਐੱਲ. 'ਚ ਮੈਕਸਵੈੱਲ ਦੇ ਬੱਲੇ ਤੋਂ ਇਹ ਅਰਧ ਸੈਂਕੜਾ 5 ਸਾਲ ਬਾਅਦ ਆਇਆ ਹੈ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ ਦੀ 100 ਦਿਨ ਦੀ ਉਲਟੀ ਗਿਣਤੀ ਸ਼ੁਰੂ
ਮੈਕਸਵੈੱਲ ਹੈਦਰਾਬਾਦ ਵਿਰੁੱਧ ਜਦੋ ਬੱਲੇਬਾਜ਼ੀ ਦੇ ਲਈ ਆਏ ਤਾਂ ਟੀਮ ਦਾ ਸਕੋਰ 47 ਦੌੜਾਂ 'ਤੇ 2 ਵਿਕਟਾਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬੈਂਗਲੁਰੂ ਦੀ ਪਾਰੀ ਨੂੰ ਕਪਤਾਨ ਵਿਰਾਟ ਕੋਹਲੀ ਦੇ ਨਾਲ ਅੱਗੇ ਵਧਾਇਆ ਪਰ ਵਿਰਾਟ 33 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਇਕ ਪਾਸੇ ਬੱਲੇਬਾਜ਼ ਆਊਟ ਹੁੰਦੇ ਰਹੇ ਪਰ ਮੈਕਸਵੈੱਲ ਕ੍ਰੀਜ਼ 'ਤੇ ਰਹੇ। ਮੈਕਸਵੈੱਲ ਨੇ 41 ਗੇਂਦਾਂ 'ਤੇ 59 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਇਸ ਪਾਰੀ ਦੌਰਾਨ 5 ਚੌਕੇ ਤੇ 3 ਛੱਕੇ ਲਗਾਏ। ਸਾਲ 2016 ਤੋਂ ਬਾਅਦ ਮੈਕਸਵੈੱਲ ਨੇ ਹੁਣ ਅਰਧ ਸੈਂਕੜਾ ਲਗਾਇਆ ਹੈ। ਦੇਖੋ ਉਸ ਦਾ ਰਿਕਾਰਡ-
ਇਹ ਖ਼ਬਰ ਪੜ੍ਹੋ- ਚਾਹਲ ਨੇ ਬਣਾਇਆ ਵੱਡਾ ਰਿਕਾਰਡ, ਦਿੱਗਜ ਖਿਡਾਰੀਆਂ ਦੀ ਸੂਚੀ 'ਚ ਹੋਇਆ ਸ਼ਾਮਲ
ਜ਼ਿਕਰਯੋਗ ਹੈ ਕਿ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ ਹੈਦਰਾਬਾਦ ਨੂੰ 150 ਦੌੜਾਂ ਦਾ ਟੀਚਾ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਚਾਹਲ ਨੇ ਬਣਾਇਆ ਵੱਡਾ ਰਿਕਾਰਡ, ਦਿੱਗਜ ਖਿਡਾਰੀਆਂ ਦੀ ਸੂਚੀ 'ਚ ਹੋਇਆ ਸ਼ਾਮਲ
NEXT STORY