ਪੈਰਿਸ, (ਭਾਸ਼ਾ)– ਕਾਇਲਿਆਨ ਐਮਬਾਪੇ ਲਈ ਉਸਦਾ 25ਵਾਂ ਜਨਮ ਦਿਨ ਯਾਦਗਾਰ ਬਣ ਗਿਆ। ਫਰਾਂਸ ਦੇ ਇਸ ਸਟਾਰ ਫੁੱਟਬਾਲਰ ਨੇ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਵਲੋਂ ਫਰਾਂਸੀਸੀ ਫੁੱਟਬਾਲ ਲੀਗ ਵਿਚ ਦੋ ਗੋਲ ਕਰਕੇ ਆਪਣੀ ਟੀਮ ਨੂੰ ਮੇਟਜ ’ਤੇ 3-1 ਨਾਲ ਜਿੱਤ ਦਿਵਾਈ। ਇਹ ਹੀ ਨਹੀਂ ਉਸਦੇ ਛੋਟੇ ਭਰਾ 16 ਸਾਲਾ ਐਥਨ ਐਮਬਾਪੇ ਨੇ ਇਸ ਮੈਚ ਨਾਲ ਲੀਗ ਵਨ ’ਚ ਡੈਬਿਊ ਕੀਤਾ।
ਇਹ ਵੀ ਪੜ੍ਹੋ : ਸੰਜੇ ਸਿੰਘ ਬਣੇ ਭਾਰਤੀ ਕੁਸ਼ਤੀ ਸੰਘ ਦੇ ਨਵੇਂ ਪ੍ਰਧਾਨ, ਬ੍ਰਿਜ ਭੂਸ਼ਣ ਸਿੰਘ ਦੇ ਹਨ ਕਰੀਬੀ
ਉਹ ਇੱਥੇ ਖੇਡੇ ਮੈਚ ਵਿਚ ਇੰਜਰੀ ਟਾਈਮ ਵਿਚ ਬਦਲਵੇਂ ਖਿਡਾਰੀ ਦੇ ਰੂਪ ਵਿਚ ਮੈਦਾਨ ’ਤੇ ਉਤਰਿਆ, ਜੋ ਕਾਇਲਿਆਨ ਐਮਬਾਪੇ ਲਈ ਜਨਮ ਦਿਨ ’ਤੇ ਬੋਨਸ ਵਰਗਾ ਸੀ। ਕਾਇਲਿਆਨ ਐਮਬਾਪੇ ਦੇ ਲੀਗ ਵਿਚ ਹੁਣ 18 ਗੋਲ ਹੋ ਗਏ ਹਨ ਤੇ ਉਹ ਗੋਲ ਕਰਨ ਵਾਲੇ ਖਿਡਾਰੀਆਂ ਵਿਚ ਚੋਟੀ ’ਤੇ ਕਾਬਜ਼ ਹੈ। ਉਸ ਨੇ ਇਸ ਸੈਸ਼ਨ ਵਿਚ ਸਾਰੀਆਂ ਪ੍ਰਤੀਯੋਗਿਤਾਵਾਂ ਵਿਚ ਕੁਲ ਮਿਲਾ ਕੇ 21 ਗੋਲ ਕੀਤੇ ਹਨ।
ਇਹ ਵੀ ਪੜ੍ਹੋ : ਗੋਲਕੀਪਰ ਆਫ ਦਿ ਈਅਰ ਐਵਾਰਡ ਦਾ ਮਤਲਬ ਹੈ ਕਿ ਮੈਂ ਸਹੀ ਦਿਸ਼ਾ ਵੱਲ ਵਧ ਰਹੀ ਹਾਂ : ਸਵਿਤਾ
ਮੋਨਾਕੋ ਨਾਲ 2017 ਵਿਚ ਪੀ. ਐੱਸ. ਜੀ. ਨਾਲ ਜੁੜਨ ਤੋਂ ਬਾਅਦ ਉਹ ਇਸ ਕਲੱਬ ਵਲੋਂ 282 ਮੈਚਾਂ ਵਿਚ 233 ਗੋਲ ਕਰ ਚੁੱਕਾ ਹੈ। ਕਾਇਲਿਆਨ ਐਮਬਾਪੇ ਦਾ ਇਸ ਸੈਸ਼ਨ ਤੋਂ ਬਾਅਦ ਪੀ. ਐੱਸ. ਜੀ. ਨਾਲ ਕਰਾਰ ਖਤਮ ਹੋ ਜਾਵੇਗਾ ਤੇ ਉਸ ਨੇ ਅਜੇ ਤਕ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਉਹ ਕਰਾਰ ਅੱਗੇ ਵਧਾਵੇਗਾ ਜਾਂ ਕਿਸੇ ਹੋਰ ਕਲੱਬ ਨਾਲ ਜੁੜੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਇੰਗਲੈਂਡ ਨੂੰ 2024 ਟੀ-20 ਵਿਸ਼ਵ ਕੱਪ ’ਚ ਸਟੋਕਸ ਤੇ ਆਰਚਰ ਦੀ ਲੋੜ : ਮੈਥਿਊ ਮਾਟ
NEXT STORY