ਸਪੋਰਟਸ ਡੈਸਕ— ਭਾਰਤੀ ਬੈਡਮਿੰਟਨ ਖਿਡਾਰੀ ਮੇਘਨਾ ਜਾਕਾਮਪੁਡੀ ਨੂੰ ਸ਼ਨੀਵਾਰ ਨੂੰ ਇੱਥੇ ਰੂਸ ਓਪਨ ਬੀ.ਡਬਲਿਊ.ਐੱਫ. ਟੂਰ ਸੁਪਰ 100 ਟੂਰਨਾਮੈਂਟ ਦੇ ਮਿਕਸਡ ਅਤੇ ਮਹਿਲਾ ਡਬਲਜ਼ ਮੈਚਾਂ 'ਚ ਹਾਰ ਦਾ ਮੂੰਹ ਦੇਖਣਾ ਪਿਆ ਜਿਸ ਨਾਲ ਭਾਰਤ ਦੀ ਪ੍ਰਤੀਯੋਗਿਤਾ 'ਚ ਮੁਹਿੰਮ ਵੀ ਖ਼ਤਮ ਹੋ ਗਈ।
ਮੇਘਨਾ ਅਤੇ ਧਰੁਵ ਕਪਿਲਾ ਦੀ ਅੱਠਵਾਂ ਦਰਜਾ ਦਰਜਾ ਪ੍ਰਾਪਤ ਜੋੜੀ ਨੂੰ ਅਦਨਾਨ ਮੌਲਾਨਾ ਅਤੇ ਮਿਸ਼ੇਲ ਕ੍ਰਿਸਟਨੀ ਬੰਡਾਸੋ ਦੀ ਇੰਡੋਨੇਸ਼ੀਆ ਦੀ ਸਤਵਾਂ ਦਰਜਾ ਪ੍ਰਾਪਤ ਜੋੜੀ ਤੋਂ ਮਿਕਸਡ ਡਬਲਜ਼ ਸੈਮੀਫਾਈਨਲ 'ਚ ਸਿਰਫ 27 ਮਿੰਟ 'ਚ 6-21, 15-21 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਮੇਘਨਾ ਫਿਰ ਆਪਣੀ ਮਹਿਲਾ ਡਬਲਜ਼ ਜੋੜੀਦਾਰ ਪੂਰਵਿਸ਼ਾ ਐੱਸ. ਰਾਮ ਦੇ ਨਾਲ ਉਤਰੀ ਅਤੇ ਉਨ੍ਹਾਂ ਨੂੰ ਫਿਰ ਤੋਂ 75,000 ਡਾਲਰ ਇਨਾਮੀ ਰਾਸ਼ੀ ਦੇ ਟੂਰਨਾਮੈਂਟ ਦੇ ਆਖ਼ਰੀ ਚਾਰ ਮੁਕਾਬਲੇ 'ਚ ਹਾਰ ਝੱਲਣੀ ਪਈ। ਚੋਟੀ ਦਾ ਦਰਜਾ ਪ੍ਰਾਪਤ ਜੋੜੀ ਨੂੰ ਜਾਪਾਨ ਦੀ ਮਿਕੀ ਕਾਸ਼ਿਹਾਰਾ ਅਤੇ ਮਿਯੁਕੀ ਕਾਟੋ ਦੀ ਚੌਥਾ ਦਰਜਾ ਪ੍ਰਾਪਤ ਜਾਪਾਨੀ ਜੋੜੀ ਤੋਂ 10-21, 8-21 ਨਾਲ 33 ਮਿੰਟ 'ਚ ਹਾਰ ਮਿਲੀ।
ਇਸਨਰ ਨਿਊਪੋਰਟ ਏ. ਟੀ. ਪੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ
NEXT STORY