ਨਵੀਂ ਦਿੱਲੀ- ਰਾਜਸਥਾਨ ਰਾਇਲਸ ਦੇ ਤੇਜ਼ ਗੇਂਦਬਾਜ਼ ਜੈ ਦੇਵ ਉਨਾਦਕਟ ਨੇ ਕਿਹਾ ਕਿ ਮਾਨਸਿਕ ਸਪੱਸ਼ਟਤਾ ਨਾਲ ਉਨ੍ਹਾਂ ਨੂੰ ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ’ਚ ਚੰਗੀ ਸ਼ੁਰੂਆਤ ’ਚ ਮਦਦ ਮਿਲੀ ਅਤੇ ਉਹ ਅੱਗੇ ਵੀ ਇਸ ਲੈਅ ਨੂੰ ਕਾਇਮ ਰੱਖਣਾ ਚਾਹੁੰਣਗੇ। ਗੁਜਰਾਤ ਦੇ ਇਸ 29 ਸਾਲ ਦਾ ਗੇਂਦਬਾਜ਼ ਨੇ ਅਜੇ ਤੱਕ 3 ਮੈਚਾਂ ’ਚ 4 ਵਿਕਟਾਂ ਹਾਸਲ ਕੀਤੀਆਂ ਹਨ।
ਇਹ ਖ਼ਬਰ ਪੜ੍ਹੋ- ਫੀਲਡਿੰਗ ’ਚ ਕਮੀ ਨਹੀਂ ਹੁੰਦੀ ਤਾਂ ਮੈਚ ਇੰਨਾ ਅੱਗੇ ਨਾ ਜਾਂਦਾ : ਵਿਰਾਟ ਕੋਹਲੀ
ਉਨ੍ਹਾਂ ਕਿਹਾ,‘‘ਅਜੇ ਟੂਰਨਾਮੈਂਟ ਦੀ ਸ਼ੁਰੂਆਤ ਹੀ ਹੈ ਅਤੇ ਮੈਂ ਇਸ ਲੈਅ ਨੂੰ ਕਾਇਮ ਰੱਖਣਾ ਚਾਹਾਂਗਾ। ਰਾਜਸਥਾਨ ਦਾ ਸਾਹਮਣਾ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਇਹ ਵਧੀਆ ਮੈਚ ਹੋਵੇਗਾ। ਅਸੀਂ ਉਨ੍ਹਾਂ ਦੇ ਵਿਰੁੱਧ ਵਧੀਆ ਪ੍ਰਦਰਸ਼ਨ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਦੋਵਾਂ ਟੀਮਾਂ ਨੇ ਬਰਾਬਰੀ ਕੀਤੀ ਹੈ। ਇਹ ਮੁਕਾਬਲਾ ਰੋਮਾਂਚਕ ਹੋਵੇਗਾ।
ਇਹ ਖ਼ਬਰ ਪੜ੍ਹੋ- ਕੋਹਲੀ ਟੀ-20 ਰੈਂਕਿੰਗ ’ਚ 5ਵੇਂ ਸਥਾਨ ’ਤੇ ਬਰਕਰਾਰ
ਰਾਜਸਥਾਨ ਨੇ ਹੁਣ ਤੱਕ ਪੰਜ 'ਚੋਂ 3 ਮੈਚ ਜਿੱਤੇ ਤੇ ਤਿੰਨ ਹਾਰੇ ਹਨ ਤੇ ਉਨਾਦਕਟ ਦਾ ਮੰਨਣਾ ਹੈ ਕਿ ਕੁਝ ਹੋਰ ਮੈਚ ਜਿੱਤਣ ਨਾਲ ਉਸਦੀ ਲੈਅ ਬਣੇਗੀ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ ਵਧੀਆ ਹੋਈ ਹੈ। ਪਹਿਲਾ ਮੈਚ ਕਰੀਬੀ ਸੀ ਪਰ ਦੂਜੇ ’ਚ ਅਸੀਂ ਸ਼ਾਨਦਾਰ ਜਿੱਤ ਦਰਜ ਕੀਤੀ। ਵਿੱਚ-ਵਿੱਚ ਕੁੱਝ ਮੈਚ ਗਵਾਏ ਪਰ ਹੁਣ ਅਸੀਂ ਜਿੱਤ ਦੀ ਰਾਹ ’ਤੇ ਪਰਤ ਆਏ ਹਾਂ ਅਤੇ ਇਸ ਨੂੰ ਬਰਕਰਾਰ ਰੱਖਣਾ ਚਾਹਾਂਗੇ।’’
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਹਲੀ ਟੀ-20 ਰੈਂਕਿੰਗ ’ਚ 5ਵੇਂ ਸਥਾਨ ’ਤੇ ਬਰਕਰਾਰ
NEXT STORY