ਬਾਰਸੀਲੋਨਾ : ਅਰਜਨਟੀਨਾ ਦੇ ਫੁੱਟਬਾਲ ਸਟਾਰ ਲਿਓਨਿਲ ਮੇਸੀ ਨੇ ਏਬਾਰ ਖਿਲਾਫ ਬਾਰਸੀਲੋਨਾ ਦੀ ਜਿੱਤ ਵਿਚ ਲਾ ਲਿਗਾ ਵਿਚ ਆਪਣਾ 400ਵਾਂ ਗੋਲ ਕੀਤਾ। ਉਹ ਲਾ ਲਿਗਾ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਫੁੱਟਬਾਲਰ ਪਹਿਲਾਂ ਹੀ ਹਨ ਅਤੇ ਉਸ ਨੇ ਹੁਣ ਆਪਣਾ ਇਹ ਚੋਟੀ ਸਥਾਨ ਪੱਕਾ ਕਰ ਲਿਆ ਹੈ। ਬਾਰਸੀਲੋਨਾ ਨੇ ਇਹ ਮੈਚ 3-0 ਨਾਲ ਜਿੱਤਿਆ ਜਿਸ ਵਿਚ ਲੁਈ ਸੁਆਰੇਜ ਨੇ 2 ਗੋਲ ਕੀਤੇ। ਬਾਰਸੀਲੋਨਾ ਦੇ ਕੋਚ ਅਰਨੇਸਟੋ ਵਾਲਵਰਡੇ ਨੇ ਕਿਹਾ, ''ਮੇਸੀ ਬਿਹਤਰੀਨ ਖਿਡਾਰੀ ਹੈ ਕਿਉਂਕਿ ਉਹ ਸਿਰਫ ਗੋਲ ਹੀ ਨਹੀਂ ਕਰਦਾ ਸਗੋਂ ਮਾਹੌਲ ਵੀ ਬਣਾਉਂਦਾ ਹੈ। ਉਸ ਦੇ ਗੋਲਾਂ ਦੀ ਗਿਣਤੀ ਦੇਖ ਕੇ ਲਗਦਾ ਹੈ ਕਿ ੁਹ ਦੂਜੀ ਦੁਨੀਆ ਤੋਂ ਆਇਆ ਹੈ।
ਪ੍ਰਜਨੇਸ਼ ਸਿੱਧੇ ਸੈੱਟਾਂ 'ਚ ਅਮਰੀਕਾ ਦੇ ਟਿਆਫੋ ਤੋਂ ਹਾਰੇ
NEXT STORY