ਮੈਲਬੋਰਨ : ਪ੍ਰਜਨੇਸ਼ ਗੁਣੇਸ਼ਵਰਨ ਦਾ ਗ੍ਰੈਂਡਸਲੈਮ ਵਿਚ ਡੈਬਿਯੂ ਨਿਰਾਸ਼ਾਜਨਕ ਰਿਹਾ ਅਤੇ ਆਸਟਰੇਲੀਆਈ ਓਪਨ ਦੇ ਪਹਿਲੇ ਦੌਰ ਵਿਚ ਉਹ ਸਿੱਧੇ ਸੈੱਟਾਂ ਵਿਚ ਅਮਰੀਕਾ ਦੇ ਫ੍ਰਾਂਸਿਸ ਟਿਆਫੋ ਤੋਂ ਹਾਰ ਗਏ। ਟਿਆਫੋ ਨੇ ਗੁਣੇਸ਼ਵਰਨ ਨੂੰ 7-6, 6-3, 6-3 ਨਾਲ ਹਰਾਇਆ। ਹੁਣ ਉਹ ਦੂਜੇ ਵਿਚ ਦੱਖਣੀ ਦੇ ਕੇਵਿਨ ਐਂਡਰਸਨ ਨਾਲ ਖੇਡਣਗੇ। ਦੁਨੀਆ ਦੇ 39ਵੇਂ ਨੰਬਰ ਦੇ ਅਮਰੀਕੀ ਖਿਡਾਰੀ ਨੇ 106ਵੀਂ ਰੈਂਕਿੰਗ ਵਾਲੇ ਭਾਰਤੀ ਕੁਆਲੀਫਾਇਰ ਨੂੰ ਕਿ ਘੰਟਾ 52 ਮਿੰਟ ਤੱਕ ਚੱਲੇ ਮੈਚ ਵਿਚ ਹਰਾਇਆ। ਗੁਣੇਸ਼ਵਰਨ ਨੇ ਪਹਿਲੇ ਸੈੱਟ ਵਿਚ ਕਾਫੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਟਾਈਬ੍ਰੇਕ ਤੱਕ ਵੀ ਖਿੱਚਿਆ। ਦੋਵਾਂ ਖਿਡਾਰੀਆਂ ਨੇ 12ਵੇਂ ਸੈੱਟ ਤੱਕ ਆਪਣੀ ਸਰਵਿਸ ਕਾਇਮ ਰੱਖੀ। ਟਾਈਬ੍ਰੇਕ ਵਿਚ ਟਿਆਫੋ ਨੇ 9-7 ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਦੋਵਾਂ ਸੈੱਟਾਂ ਵਿਚ ਗੁਣੇਸ਼ਵਰਨ ਵਾਪਸੀ ਨਹੀਂ ਕਰ ਸਕੇ। ਮਹਿਲਾ ਵਰਗ ਵਿਚ ਅੰਕਿਤਾ ਰੈਨਾ ਅਤੇ ਕਰਮਨ ਕੌਰ ਥਾਂਡੀ ਕੁਆਲੀਫਾਇਰ ਵਿਚ ਕ੍ਰਮਵਾਰ : ਦੂਜੇ ਅਤੇ ਪਹਿਲੇ ਦੌਰ ਵਿਚ ਹੀ ਹਾਰ ਗਈ।
ਬਾਰਟੀ ਨੂੰ ਹਰਾ ਕਵੀਤੋਵਾ ਨੇ ਜਿੱਤਿਆ ਸਿਡਨੀ ਇੰਟਰਨੈਸ਼ਨਲ ਦਾ ਖਿਤਾਬ
NEXT STORY