ਸਪੋਰਟਸ ਡੈਸਕ : ਜਦੋਂ ਲਿਓਨਲ ਮੈਸੀ ਮੰਗਲਵਾਰ ਨੂੰ ਅਰਜਨਟੀਨਾ ਲਈ ਆਪਣੀ ਆਖ਼ਰੀ ਮੈਚ ਖੇਡਣਗੇ, ਤਾਂ ਇਸ ਨਾਲ ਉਸ ਸਫ਼ਰ ਦਾ ਅੰਤ ਹੋ ਜਾਵੇਗਾ ਜੋ ਖੇਡ ਇਤਿਹਾਸ ਦੇ ਸਭ ਤੋਂ ਮਜ਼ਬੂਤ ਰਿਸ਼ਤਿਆਂ ਵਿੱਚੋਂ ਇੱਕ ਵਜੋਂ ਉੱਭਰਿਆ। ਬਿਊਨਸ ਆਇਰਸ ਦੇ 'ਮੋਨੂਮੈਂਟਲ ਸਟੇਡੀਅਮ' ਵਿਖੇ ਬੇਨਿਨ ਖ਼ਿਲਾਫ਼ ਖੇਡਿਆ ਜਾਣ ਵਾਲਾ ਇਹ ਵਿਦਾਈ ਮੈਚ ਮੈਸੀ ਦੇ ਦੋ ਦਹਾਕਿਆਂ ਤੋਂ ਵੱਧ ਲੰਬੇ ਅੰਤਰਰਾਸ਼ਟਰੀ ਕਰੀਅਰ ਦਾ ਅੰਤ ਕਰੇਗਾ। ਅਰਜਨਟੀਨਾ ਦੇ ਪੱਤਰਕਾਰ ਅਤੇ ਲੇਖਕ ਸਰਜੀਓ ਲੈਵਿਨਸਕੀ ਅਨੁਸਾਰ, "ਉਹ ਕਈ ਅਜਿਹੇ ਦੌਰਾਂ ਵਿੱਚੋਂ ਲੰਘੇ ਜੋ ਬਹੁਤ ਵੱਖਰੇ ਸਨ। ਸ਼ੁਰੂਆਤ ਵਿੱਚ ਉਨ੍ਹਾਂ ਨੂੰ ਰਾਸ਼ਟਰੀ ਟੀਮ ਨਾਲ ਬਹੁਤ ਦੁੱਖ ਝੱਲਣੇ ਪਏ, ਪਰ ਉਨ੍ਹਾਂ ਨੇ ਹਰ ਮੁਸ਼ਕਲ ਦਾ ਸਾਹਮਣਾ ਕੀਤਾ।" ਕਦੇ ਅਰਜਨਟੀਨਾ ਦੇ ਫ਼ੁੱਟਬਾਲ ਅਧਿਕਾਰੀ ਮੈਸੀ ਦੇ ਨਾਂ ਤੋਂ ਵੀ ਵਾਕਫ਼ ਨਹੀਂ ਸਨ। 2003 ਵਿੱਚ ਅਰਜਨਟੀਨਾ ਫ਼ੁੱਟਬਾਲ ਐਸੋਸੀਏਸ਼ਨ (AFA) ਨੇ ਬਾਰਸੀਲੋਨਾ ਨੂੰ 'Mecci' ਨਾਂ ਦੇ ਖਿਡਾਰੀ ਬਾਰੇ ਪੁੱਛਗਿੱਛ ਲਈ ਫੈਕਸ ਭੇਜਿਆ ਸੀ। ਹੌਲੀ-ਹੌਲੀ ਮੈਸੀ ਨੇ ਆਪਣੀ ਮਿਹਨਤ ਨਾਲ ਵਿਸ਼ਵ ਫ਼ੁੱਟਬਾਲ ਵਿੱਚ ਆਪਣਾ ਲੋਹਾ ਮਨਵਾਇਆ।
ਨੀਲੀ-ਚਿੱਟੀ ਜਰਸੀ ਵਿੱਚ ਮੈਸੀ ਦਾ ਸ਼ਾਨਦਾਰ ਰਿਕਾਰਡ
ਕੁੱਲ ਮੈਚ : 207
ਕੁੱਲ ਗੋਲ : 125
ਅਸਿਸਟ : 65
ਗੋਲ ਔਸਤ : ਹਰ 137 ਮਿੰਟ ਵਿੱਚ ਇੱਕ ਗੋਲ
ਯੋਗਦਾਨ : ਹਰ 90 ਮਿੰਟ ਵਿੱਚ ਇੱਕ ਗੋਲ ਵਿੱਚ ਯੋਗਦਾਨ
ਮੁੱਖ ਖਿਤਾਬ ਅਤੇ ਇਨਾਮ
ਵਿਸ਼ਵ ਕੱਪ ਜੇਤੂ : 2026
ਕੋਪਾ ਅਮਰੀਕਾ : 2024, 2021
ਫਾਈਨਲਿਸਿਮਾ : 2022
ਬੈਲਨ ਡੀ'ਓਰ : 2023, 2021, 2019, 2015, 2012, 2011, 2010, 2009
ਪਾਕਿਸਤਾਨ ਕ੍ਰਿਕਟ Team ਨਾਲ ਹੋ ਗਿਆ 'ਮੋਏ-ਮੋਏ' ! India ਨਾਲ ਮੈਚ ਤੋਂ ਪਹਿਲਾਂ ਇਸ ਟੂਰਨਾਮੈਂਟ ਤੋਂ ਹੋਈ ਬਾਹਰ
NEXT STORY