helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, JUL 14, 2025
ਸਮੋਸਾ, ਜਲੇਬੀ, ਲੱਡੂ ਖਾਣ ਵਾਲੇ ਲੋਕ ਸਾਵਧਾਨ!...
ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ...
ਗ਼ੈਰ-ਮਰਦ ਨਾਲ ਲਿਵ-ਇਨ 'ਚ ਰਹਿ ਰਹੀ ਸੀ 2 ਧੀਆਂ ਦੀ...
ਸਾਵਣ ਦੇ ਪਹਿਲੇ ਸੋਮਵਾਰ ਚਾਂਦੀ ਦੀਆਂ ਕੀਮਤਾਂ 'ਚ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਫਲਾਇੰਗ ਸਿੱਖ ਪਦਮਸ਼੍ਰੀ ਮਿਲਖਾ ਸਿੰਘ ਬੀਤੇ ਦਿਨ ਬੁੱਧਵਾਰ(20 ਨਵੰਬਰ) ਨੂੰ 90 ਸਾਲ ਦੇ ਹੋ ਗਏ। ਉਨ੍ਹਾਂ ਨੇ ਸੈਕਟਰ-8 ਸਥਿਤ ਆਪਣੇ ਨਿਵਾਸ 'ਤੇ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਕਰੀਬੀ ਦੋਸਤਾਂ ਦੇ ਨਾਲ ਆਪਣਾ ਜਨਮ ਦਿਨ ਮਨਾਇਆ ਅਤੇ ਇਸ ਖਾਸ ਮੌਕੇ 'ਤੇ ਕੇਕ ਵੀ ਕੱਟਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੇ ਸਭ ਦਾ ਸਾਥ ਰਿਹਾ ਤਾਂ ਸੈਂਚੂਰੀ ਮਾਰਾਂਗਾ। ਇਸ ਦੌਰਾਨ ਉਨ੍ਹਾਂ ਨੇ ਆਪ ਬੀਤੀ ਸਾਂਝੀ ਕਰਦੇ ਹੋਏ ਕਿਹਾ ਕਿ ਜਦੋਂ ਦੇਸ਼ ਦੀ ਵੰਡ ਹੋਈ ਤਾਂ ਮੇਰੇ ਪਰਿਵਾਰ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ ਗਿਆ, ਤਦ ਮੈਨੂੰ ਪਿਤਾ ਨੇ ਕਿਹਾ ਸੀ ਕਿ 'ਭਾਗ ਮਿਲਖਾ ਭਾਗ', ਨਹੀਂ ਤਾਂ ਇਹ ਤੈਨੂੰ ਵੀ ਮਾਰ ਦੇਣਗੇ। ਇਹ ਸ਼ਬਦ ਮੇਰੇ ਕੰਨਾਂ 'ਚ ਅੱਜ ਵੀ ਗੂੰਜਦੇ ਹਨ। ਮਿਲਖਾ ਸਿੰਘ ਨੇ ਕਿਹਾ ਕਿ ਮੈਂ ਸਵ. ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਦੌਰ ਵੀ ਵੇਖਿਆ ਹੈ ਅਤੇ ਵਰਤਮਾਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰ ਵੀ ਵੇਖ ਰਿਹਾ ਹਾਂ। ਮਿਲਖਾ ਸਿੰਘ ਨੇ ਕਿਹਾ ਕਿ ਅੱਜ ਮੈਨੂੰ ਰਿਟਾਇਰ ਹੋਏ 30 ਸਾਲ ਹੋ ਗਏ,1961 'ਚ ਪਹਿਲੀ ਵਾਰ ਮੈਂ ਕੇਕ ਕੱਟਿਆ ਸੀ, ਹੁਣ ਫਿਰ ਕੱਟ ਰਿਹਾ ਹਾਂ। ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਖੁਸ਼ੀ ਦੇ ਪਲ ਹਨ। ਅੱਜ ਤੋਂ ਆਪਣੇ ਲਈ ਵੀ 10 ਮਿੰਟ ਦੌੜੋ : ਮਿਲਖਾ ਸਿੰਘ ਨੇ ਆਪਣੇ ਜਨਮ ਦਿਨ 'ਤੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਜ਼ਾਦੀ ਦੀ ਕੀਮਤ ਨੂੰ ਸਮਝਣ। ਲੱਖਾਂ ਲੋਕਾਂ ਨੇ ਆਪਣੀ ਜਾਨ ਗੁਆ ਕੇ ਸਾਨੂੰ ਆਜ਼ਾਦੀ ਦਿਵਾਈ ਹੈ। ਦੇਸ਼ ਦੀ ਤਰੱਕੀ 'ਚ ਸਹਿਯੋਗ ਕਰਨ, ਨਸ਼ੇ ਤੋਂ ਦੂਰ ਰਹਿਣ। ਤੰਦਰੁਸਤ ਰਹਿਣ ਅਤੇ ਚੰਗਾ ਸੋਚਣ। ਤੁਸੀਂ ਚੰਗੇ ਹੋਵੋਗੇ ਤਾਂ ਸਮਾਜ ਖੁਦ ਚੰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਸਾਰੀ ਉਮਰ ਦੂਜਿਆਂ ਲਈ ਭੱਜਦੇ ਹੋ, ਅੱਜ ਤੋਂ ਹੀ ਆਪਣੇ ਲਈ ਵੀ 10 ਮਿੰਟ ਭੱਜੋ। 90 ਦੀ ਉਮਰ 'ਚ ਵੀ ਫਿੱਟ ਰਹਿਣ ਦਾ ਰਾਜ਼ ਦੱਸਦੇ ਹੋਏ ਮਿਲਖਾ ਸਿੰਘ ਨੇ ਦੱਸਿਆ ਕਿ ਰੰਨਿੰਗ ਅਤੇ ਜਾਗਿੰਗ ਰੋਜ਼ ਕਰਦਾ ਹਾਂ। ਇਸ ਤੋਂ ਬਾਅਦ ਗੋਲਫ ਖੇਡਣ ਵੀ ਰੋਜ਼ਾਨਾ ਜਾਂਦਾ ਹਾਂ। ਨੌਜਵਾਨ ਦੇਸ਼ ਦੀ ਵਿਰਾਸਤ ਹਨ, ਉਹ ਮਿਲ ਕੇ ਅੱਗੇ ਵਧਣ ਤਾਂ ਦੇਸ਼ ਹੋਰ ਅੱਗੇ ਜਾ ਸਕਦਾ ਹੈ। ਮਿਲਖਾ ਸਿੰਘ ਨੇ ਦੱਸਿਆ ਕਿ ਜੇਕਰ ਲੋਕਾਂ ਦਾ ਪਿਆਰ ਮਿਲਦਾ ਰਿਹਾ ਤਾਂ ਜੀਵਨ 'ਚ ਕੁਝ ਸਾਲ ਹੋਰ ਜ਼ਿਆਦਾ ਜੀਅ ਸਕਦਾ ਹਾਂ।
ਕਬੱਡੀ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਡੋਪ ਟੈਸਟ ਹੋਇਆ ਲਾਜ਼ਮੀ
Stories You May Like
ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਅਮਰੀਕਾ 'ਚ ਮੁੜ ਗੋਲੀਬਾਰੀ, ਦੋ ਲੋਕਾਂ ਦੀ ਮੌਤ, ਤਿੰਨ ਜ਼ਖਮੀ
ਸਤੰਬਰ ਮਹੀਨੇ Trump ਜਾਣਗੇ ਬ੍ਰਿਟੇਨ
ਆਸਟ੍ਰੇਲੀਆ ਕਰ ਰਿਹੈ ਸਭ ਤੋਂ ਵੱਡਾ ਫੌਜੀ ਅਭਿਆਸ, ਭਾਰਤ ਸਮੇਤ 19 ਦੇਸ਼ ਸ਼ਾਮਲ
ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ...
ਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ, ਨਸ਼ੇ ਦੇ ਮੁੱਦੇ 'ਤੇ ਵੀ ਦਿੱਤਾ...
ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ
ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ
ਸ੍ਰੀ ਹਰਿਮੰਦਰ ਸਾਹਿਬ ’ਚ ਗਾਈਡ ਸੇਵਾਵਾਂ ਦੇ ਕੇ ਮੋਟੀ ਰਕਮ ਵਸੂਲਣ ਵਾਲਾ ਵਿਅਕਤੀ...
ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ 'ਤੇ ਸਥਿਤ ਦੁਕਾਨਦਾਰਾਂ ਲਈ ਜਾਰੀ ਹੋਏ ਵੱਡੇ ਹੁਕਮ
ਗਾਜ਼ਾ 'ਚ ਜੰਗ ਦਾ ਕਹਿਰ, ਹੁਣ ਤੱਕ 58,000 ਤੋਂ ਵੱਧ ਫਲਸਤੀਨੀਆਂ ਦੀ ਮੌਤ
ਚੜ੍ਹਦੀ ਜਵਾਨੀ ਪੁੱਤ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਜਦ ਕੰਮ ਤੋਂ ਪਰਤੇ ਮਾਪੇ ਤਾਂ...
ਯੂਰਪੀਅਨ ਯੂਨੀਅਨ, ਮੈਕਸੀਕੋ ਨੇ ਟਰੰਪ ਦੇ ਟੈਰਿਫ ਫੈਸਲੇ ਦੀ ਕੀਤੀ ਆਲੋਚਨਾ
ਪਾਕਿਸਤਾਨ 'ਚ ਇਮਰਾਨ ਖਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ
ਗਾਜ਼ਾ 'ਚ ਇਜ਼ਰਾਈਲੀ ਹਮਲੇ, 110 ਫਲਸਤੀਨੀਆਂ ਦੀ ਮੌਤ
ਵੱਡੀ ਖ਼ਬਰ : ਮਹੀਨੇ 'ਚ ਪੰਜਵੀਂ ਵਾਰ ਪੁਲਸ ਸਟੇਸ਼ਨ 'ਤੇ ਡਰੋਨ ਹਮਲਾ
ਪੰਜ ਅਮਰੀਕੀ ਰਾਜਾਂ 'ਚ ਪ੍ਰਵਾਸੀ ਨਜ਼ਰਬੰਦੀ ਕੇਂਦਰ ਹੋਣਗੇ ਸਥਾਪਤ!
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਲਬਾਨੀਜ਼ ਪਹੁੰਚੇ ਚੀਨ, ਵਪਾਰਕ ਸਬੰਧ ਹੋਣਗੇ ਮਜ਼ਬੂਤ
Subscribe Now!